ਸਤੰਬਰ ''ਚ ਹੁਣ ਤੱਕ FPIs ਵੱਲੋਂ ਬਾਜ਼ਾਰ ''ਚ 3,944 ਕਰੋੜ ਦਾ ਨਿਵੇਸ਼

Sunday, Sep 20, 2020 - 11:52 AM (IST)

ਸਤੰਬਰ ''ਚ ਹੁਣ ਤੱਕ FPIs ਵੱਲੋਂ ਬਾਜ਼ਾਰ ''ਚ 3,944 ਕਰੋੜ ਦਾ ਨਿਵੇਸ਼

ਨਵੀਂ ਦਿੱਲੀ— ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈਜ਼.) ਨੇ ਸਤੰਬਰ 'ਚ ਹੁਣ ਤੱਕ 3,944 ਕਰੋੜ ਰੁਪਏ ਦਾ ਸ਼ੁੱਧ ਨਿਵੇਸ਼ ਕੀਤਾ ਹੈ।

ਤਾਜ਼ਾ ਡਿਪਾਜ਼ਿਟਰੀ ਡਾਟਾ ਮੁਤਾਬਕ, ਵਿਦੇਸ਼ੀ ਨਿਵੇਸ਼ਕਾਂ ਨੇ 1 ਸਤੰਬਰ ਤੋਂ 18 ਸਤੰਬਰ ਵਿਚਕਾਰ 1,766 ਕਰੋੜ ਰੁਪਏ ਇਕੁਇਟੀ 'ਚ ਨਿਵੇਸ਼ ਕੀਤੇ ਹਨ, ਜਦੋਂ ਕਿ 2,178 ਕਰੋੜ ਰੁਪਏ ਬਾਂਡ ਜਾਂ ਡੇਟ ਬਾਜ਼ਾਰ 'ਚ ਲਾਏ ਹਨ। ਇਸ ਤਰ੍ਹਾਂ ਕੁੱਲ ਮਿਲਾ ਕੇ ਐੱਫ. ਪੀ. ਆਈ. ਨੇ 3,944 ਕਰੋੜ ਰੁਪਏ ਭਾਰਤੀ ਪੂੰਜੀ ਬਾਜ਼ਾਰਾਂ 'ਚ ਨਿਵੇਸ਼ ਕੀਤੇ ਹਨ।

ਇਸ ਤੋਂ ਪਿਛਲੇ ਤਿੰਨ ਮਹੀਨਿਆਂ 'ਚ ਐੱਫ. ਪੀ. ਆਈਜ਼. ਸ਼ੁੱਧ ਨਿਵੇਸ਼ਕ ਰਹੇ ਹਨ। ਅਗਸਤ 'ਚ ਉਨ੍ਹਾਂ ਨੇ 46,532 ਕਰੋੜ ਰੁਪਏ, ਜੁਲਾਈ 'ਚ 3,301 ਕਰੋੜ ਰੁਪਏ ਅਤੇ ਜੁਲਾਈ 'ਚ 24,053 ਕਰੋੜ ਰੁਪਏ ਭਾਰਤੀ ਪੂੰਜੀ ਬਾਜ਼ਾਰਾਂ 'ਚ ਪਾਏ ਸਨ। ਗੌਰਤਲਬ ਹੈ ਕਿ, ਸ਼ੁੱਕਰਵਾਰ ਨੂੰ ਸੈਂਸੈਕਸ 'ਚ 134 ਅੰਕ ਯਾਨੀ 0.34 ਫੀਸਦੀ ਦੀ ਗਿਰਾਵਟ ਰਹੀ, ਜਿਸ ਨਾਲ ਇਹ 38,845.82 ਦੇ ਪੱਧਰ 'ਤੇ ਆ ਗਿਆ, ਉੱਥੇ ਹੀ, ਨਿਫਟੀ 11.15 ਅੰਕ ਯਾਨੀ 0.10 ਫੀਸਦੀ ਡਿੱਗ ਕੇ 11,504.95 ਦੇ ਪੱਧਰ 'ਤੇ ਬੰਦ ਹੋਇਆ ਸੀ। ਇਸ ਤੋਂ ਇਲਾਵਾ ਸਰਕਾਰ ਨੇ ਐੱਫ. ਪੀ. ਆਈ. ਟਰਸੱਟ ਨੂੰ ਸਰਚਾਰਜ 'ਚ ਰਾਹਤ ਦੇਣ ਦਾ ਪ੍ਰਸਤਾਵ ਰੱਖਿਆ ਹੈ, ਜੋ ਹੁਣ 15 ਫੀਸਦੀ ਹੋ ਹੋਵੇਗਾ।


author

Sanjeev

Content Editor

Related News