FPI ਨੇ ਫਰਵਰੀ ''ਚ ਭਾਰਤੀ ਪੂੰਜੀ ਬਾਜ਼ਾਰ ''ਚ 6,554 ਕਰੋੜ ਰੁਪਏ ਦਾ ਕੀਤਾ ਨਿਵੇਸ਼

Sunday, Mar 01, 2020 - 04:25 PM (IST)

ਨਵੀਂ ਦਿੱਲੀ—ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ.ਪੀ.ਆਈ.) ਨੇ ਫਰਵਰੀ 'ਚ ਭਾਰਤੀ ਪੂੰਜੀ ਬਾਜ਼ਾਰਾਂ 'ਚ ਸ਼ੁੱਧ ਰੂਪ ਨਾਲ 6,554 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ | ਕੋਰੋਨਾਵਾਇਰਸ ਨੂੰ ਲੈ ਕੇ ਡਰ, ਕਮਜ਼ੋਰ ਆਰਥਿਕ ਅੰਕੜਿਆਂ ਅਤੇ ਕੰਪਨੀਆਂ ਦੇ ਨਿਰਾਸ਼ਾਜਨਕ ਤਿਮਾਹੀ ਨਤੀਜਿਆਂ ਦੇ ਵਿਦੇਸ਼ੀ ਨਿਵੇਸ਼ਕਾਂ ਨੇ ਸਾਵਧਾਨੀ ਵਾਲਾ ਰੁਖ ਅਪਣਾਇਆ ਹੋਇਆ ਹੈ | ਡਿਪਾਜ਼ਿਟਰੀ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ.ਪੀ.ਆਈ.) ਨੇ 3 ਤੋਂ 28 ਫਰਵਰੀ ਦੇ ਦੌਰਾਨ ਸ਼ੇਅਰਾਂ 'ਚ ਸ਼ੁੱਧ ਰੂਪ ਨਾਲ 1,820 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ | ਇਸ ਦੇ ਇਲਾਵਾ ਉਨ੍ਹਾਂ ਨੇ ਕਰਜ਼ ਜਾਂ ਬਾਂਡ ਬਾਜ਼ਾਰ 'ਚ 4,734 ਕਰੋੜ ਰੁਪਏ ਦਾ ਨਿਵੇਸ਼ ਕੀਤਾ | ਇਸ ਤਰ੍ਹਾਂ ਭਾਰਤੀ ਪੂੰਜੀ ਬਾਜ਼ਾਰਾਂ 'ਚ ਉਨ੍ਹਾਂ ਦਾ ਸ਼ੁੱਧ ਨਿਵੇਸ਼ 6,554 ਕਰੋੜ ਰੁਪਏ ਰਿਹਾ ਹੈ | ਇਸ ਦਾ ਇਕ ਹਾਂ-ਪੱਖੀ ਪੱਖ ਇਹ ਹੈ ਕਿ ਐੱਫ.ਪੀ.ਆਈ. ਸਤੰਬਰ 2019 ਤੋਂ ਭਾਰਤੀ ਬਾਜ਼ਾਰਾਂ 'ਚ ਸ਼ੁੱਧ ਖਰੀਦਾਰ ਬਣੇ ਹੋਏ ਹਨ | ਮਾਰਨਿੰਗਸਟਾਰ ਇੰਵੈਸਮੈਂਟ ਐਡਵਾਈਜ਼ਰ ਇੰਡੀਆ ਦੇ ਸੀਨੀਅਰ ਵਿਸ਼ਲੇਸ਼ਕ ਪ੍ਰਬੰਧਕ ਸੋਧ ਹਿਮਾਂਸ਼ੂ ਸ਼੍ਰੀਵਾਸਤਵ ਨੇ ਕਿਹਾ ਕਿ ਹੋਰ ਸੰਸਾਰਕ ਬਾਜ਼ਾਰਾਂ ਦੀ ਤਰ੍ਹਾਂ ਭਾਰਤੀ ਬਾਜ਼ਾਰ ਵੀ ਕੋਰੋਨਾਵਾਇਰਸ ਦੇ ਝਟਕੇ ਦਾ ਸ਼ਿਕਾਰ ਹੋਏ ਹਨ | ਐੱਫ.ਪੀ.ਆਈ. ਅਜਿਹੇ ਬਾਜ਼ਾਰ 'ਚ ਨਿਵੇਸ਼ ਤੋਂ ਹਿਚਕਿਚਾ ਰਹੇ ਹਨ, ਜੋ ਸੈਰ-ਸਪਾਟਾ 'ਤੇ ਨਿਰਭਰ ਹੈ | ਇਸ ਵਾਇਰਸ ਦੇ ਫੈਲਣ ਨਾਲ ਉਨ੍ਹਾਂ ਦੀਆਂ ਸੰਭਾਵਨਾਵਾਂ ਅਤੇ ਆਰਥਿਕ ਵਾਧਾ ਪ੍ਰਭਾਵਿਤ ਹੋ ਸਕਦਾ ਹੈ | 


Aarti dhillon

Content Editor

Related News