ਚਾਰ ਦਿਨ ਦੀ ਚਾਂਦਨੀ ਹੈ ਇਕਾਨਮੀ ਕਲਾਸ ਦੇ ਕਿਰਾਏ ''ਚ ਕਮੀ

Tuesday, Jul 04, 2017 - 01:10 PM (IST)

ਚਾਰ ਦਿਨ ਦੀ ਚਾਂਦਨੀ ਹੈ ਇਕਾਨਮੀ ਕਲਾਸ ਦੇ ਕਿਰਾਏ ''ਚ ਕਮੀ

ਨਵੀਂ ਦਿੱਲੀ — ਵਸਤੂ ਅਤੇ ਸੇਵਾ ਟੈਕਸ 'ਚ ਇਕਾਨਮੀ ਕਲਾਸ 'ਚ ਹਵਾਈ ਯਾਤਰਾ ਕਰਨ ਵਾਲਿਆਂ ਨੂੰ ਭਾਵੇਂ ਹੀ ਕੁਝ ਰਾਹਤ ਮਿਲੀ ਹੈ, ਪਰ ਇਹ ਰਿਲੀਫ ਲੰਬੇ ਸਮੇਂ ਤੱਕ ਨਹੀਂ ਬਣੀ ਰਹੇਗੀ। ਮਾਹਿਰਾਂ ਦਾ ਕਹਿਣਾ ਹੈ ਕਿ ਜੀ.ਐੱਸ.ਟੀ ਇਕਾਨਮੀ ਕਲਾਸ ਦੀਆਂ ਟਿਕਟਾਂ 'ਤੇ ਇਨਪੁਟ ਕ੍ਰੈਡਿਟ ਨਹੀਂ ਮਿਲੇਗਾ, ਇਸ ਲਈ ਏਅਰਲਾਇਨ ਕੰਪਨੀਆਂ ਦੀ ਲਾਗਤ ਵਧੇਗੀ। ਅਜਿਹੇ 'ਚ ਉਹ ਕਿਰਾਇਆ ਵਧਾ ਸਕਦੀਆਂ ਹਨ। ਇਕਾਨਮੀ ਕਲਾਸ 'ਚ ਹਵਾਈ ਕਿਰਾਏ 'ਤੇ 5 ਫੀਸਦੀ ਦਾ ਜੀ.ਐੱਸ.ਟੀ ਤੈਅ ਕੀਤਾ ਗਿਆ ਹੈ, ਜੋ ਪਹਿਲਾਂ ਤੋਂ ਤਕਰੀਬਨ 1 ਫੀਸਦੀ ਘੱਟ ਹੈ। ਹਾਲਾਂਕਿ ਬਿਜ਼ਨਸ ਕਲਾਸ ਲਈ ਇਹ 12 ਫੀਸਦੀ ਰੱਖਿਆ ਗਿਆ ਹੈ, ਜੋ ਪਹਿਲਾਂ ਤੋਂ 4 ਫੀਸਦੀ ਜ਼ਿਆਦਾ ਹੈ। ਏਅਰਲਾਇਨ ਕੰਪਨੀਆਂ ਦਾ ਕਹਿਣਾ ਹੈ ਕਿ ਇਕਾਨਮੀ ਕਲਾਸ 'ਚ ਘੱਟ ਰੇਟ ਦਾ ਫਾਇਦਾ ਗਾਹਕਾਂ ਨੂੰ ਦਿੱਤਾ ਜਾਵੇਗਾ ਅਤੇ ਬਿਜ਼ਨਸ ਕਲਾਸ 'ਚ ਵਧ ਰੇਟ ਦਾ ਬੋਝ ਉਨ੍ਹਾਂ 'ਤੇ ਪਾਇਆ ਜਾਵੇਗਾ। ਇੰਡਸਟਰੀ ਦੇ ਸੀਨੀਅਰ ਐਗਜ਼ੀਕਿਊਟਿਵ ਨੇ ਦੱਸਿਆ ਕਿ ਜੀ.ਐੱਸ.ਟੀ ਦਾ ਪੂਰਾ ਅਸਰ ਸਮਝਣ ਲਈ ਉਨ੍ਹਾਂ ਨੂੰ ਹੋਰ ਸਮਾਂ ਚਾਹੀਦਾ ਹੈ। 
ਸਪਾਈਸਜੈੱਟ ਦੇ ਚੇਅਰਮੈਨ ਅਜੇ ਸਿੰਘ ਨੇ ਦੱਸਿਆ,'ਕੁਝ ਹਫਤਿਆਂ 'ਚ ਅਸੀਂ ਜੀ.ਐੱਸ.ਟੀ ਦੇ ਅਸਰ ਦਾ ਪਤਾ ਲਗਾ ਸਕਾਂਗੇ। ਅਸੀਂ ਉਮੀਦ ਕਰ ਰਹੇ ਹਾਂ ਕਿ ਇਸ ਨੂੰ ਸੈਟਲ ਹੋਣ 'ਚ ਚਾਰ ਤੋਂ ਛੇ ਮਹੀਨੇ ਦਾ ਸਮਾਂ ਲੱਗ ਸਕਦਾ ਹੈ।' ਉਨ੍ਹਾਂ ਦੱਸਿਆ,'ਇੰਡਸਟਰੀ ਏਅਰਕ੍ਰਾਫਟ ਇੰਪੋਰਟ 'ਤੇ ਦੋਹਰੇ ਟੈਕਸ ਨਾਲ ਚਿੰਤਤ ਹੈ। ਇਸ 'ਚ ਇੰਪੋਰਟ ਅਤੇ ਲੀਜ਼ ਰੇਂਟਲ ਦੋਵਾਂ 'ਤੇ ਟੈਕਸ ਲਗਾਇਆ ਗਿਆ ਹੈ। ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਹੈ ਕਿ ਇਸ ਦਿੱਕਤ ਨੂੰ ਦੂਰ ਕੀਤਾ ਜਾਵੇਗਾ।' 
ਉੱਥੇ ਹੀ ਈਵਾਈ ਦੇ ਟੈਕਸ ਪਾਰਟਨਰ ਅਭਿਸ਼ੇਕ ਜੈਨ ਨੇ ਦੱਸਿਆ,'ਏਅਰਕ੍ਰਾਫਟ ਇੰਪੋਰਟ ਅਤੇ ਲੀਜ਼ 'ਤੇ ਦੋਹਰਾ ਜੀ.ਐੱਸ.ਟੀ ਲੱਗ ਸਕਦਾ ਹੈ। ਹਵਾਈ ਜਹਾਜ਼ ਦੇ ਇੰਪੋਰਟ 'ਤੇ ਹੋਰ 5 ਫੀਸਦੀ ਦਾ ਆਈ.ਜੀ.ਐੱਸ.ਟੀ ਦੇਣਾ ਹੋਵੇਗਾ।' ਇੰਡਸਟਰੀ ਨੇ ਇਸ ਮਾਮਲੇ 'ਚ ਆਪਣੀ ਗੱਲ ਸਰਕਾਰ ਸਾਹਮਣੇ ਰੱਖੀ ਹੈ, ਪਰ ਅਜੇ ਤੱਕ ਉਸ ਨੂੰ ਰਾਹਤ ਨਹੀਂ ਮਿਲੀ ਹੈ।


Related News