RBI ਦੇ ਸਾਬਕਾ ਗਵਰਨਰ ਰਘੁਰਾਮ ਰਾਜਨ ਨੇ ਕਿਹਾ-ਹਾਲੇ ਹੋਰ ਵਧੇਗੀ ਮਹਿੰਗਾਈ

Saturday, Jun 11, 2022 - 09:39 PM (IST)

RBI ਦੇ ਸਾਬਕਾ ਗਵਰਨਰ ਰਘੁਰਾਮ ਰਾਜਨ ਨੇ ਕਿਹਾ-ਹਾਲੇ ਹੋਰ ਵਧੇਗੀ ਮਹਿੰਗਾਈ

ਨਵੀਂ ਦਿੱਲੀ (ਇੰਟ.)–ਰਿਜ਼ਰਵ ਬੈਂਕ ਆਫ ਇੰਡੀਆ (ਆਰ. ਬੀ. ਆਈ.) ਦੇ ਸਾਬਕਾ ਗਵਰਨਰ ਰਘੁਰਾਮ ਰਾਜਨ ਨੇ ਮਹਿੰਗਾਈ ਨੂੰ ਲੈ ਕੇ ਹੈਰਾਨ ਕਰਨ ਵਾਲੀ ਗੱਲ ਕਹੀ ਹੈ। ਅਮਰੀਕਾ ਅਤੇ ਇੰਡੀਆ ਸਮੇਤ ਦੁਨੀਆ ਦੇ ਕਈ ਦੇਸ਼ਾਂ 'ਚ ਵਧਦੀ ਮਹਿੰਗਾਈ ਕਾਰਨ ਲੋਕ ਪ੍ਰੇਸ਼ਾਨ ਹਨ। ਉਨ੍ਹਾਂ ਦਾ ਬਜਟ ਵਿਗੜ ਗਿਆ ਹੈ। ਲੋਕ ਕਈ ਜ਼ਰੂਰੀ ਖਰਚਿਆਂ 'ਚ ਕਮੀ ਕਰ ਰਹੇ ਹਨ। ਹੁਣ ਰਘੁਰਾਮ ਰਾਜਨ ਨੇ ਇਕ ਹੈਰਾਨ ਕਰਨ ਵਾਲੀ ਗੱਲ ਦਾ ਖੁਲਾਸਾ ਕਰਦੇ ਹੋਏ ਕਿਹਾ ਕਿ ਹਾਲੇ ਮਹਿੰਗਾਈ ਹੋਰ ਵਧੇਗੀ। ਉਨ੍ਹਾਂ ਦਾ ਮਤਲਬ ਹੈ ਕਿ ਮਹਿੰਗਾਈ ਹਾਲੇ ਪੀਕ 'ਤੇ ਨਹੀਂ ਪਹੁੰਚੀ ਹੈ। ਰਘੁਰਾਮ ਰਾਜਨ ਨੇ ਇਹ ਵੀ ਕਿਹਾ ਕਿ ਅਮਰੀਕੀ ਕੇਂਦਰੀ ਬੈਂਕ ਫੈੱਡਰਲ ਰਿਜ਼ਰਵ ਨੂੰ ਮਹਿੰਗਾਈ ਨੂੰ ਕਾਬੂ 'ਚ ਕਰਨ ਲਈ ਹਾਲੇ ਹੋਰ ਕਦਮ ਉਠਾਉਣੇ ਹੋਣਗੇ। ਅਮਰੀਕਾ 'ਚ ਮਈ ਦੇ ਮਹਿੰਗਾਈ ਦੇ ਅੰਕੜੇ ਆਉਣ ਤੋਂ ਬਾਅਦ ਰਾਜਨ ਦੀ ਗੱਲ ਦੀ ਅਹਿਮੀਅਤ ਵਧ ਜਾਂਦੀ ਹੈ। ਅਮਰੀਕਾ 'ਚ ਸ਼ੁੱਕਰਵਾਰ ਨੂੰ ਮਹਿੰਗਾਈ ਦੇ ਮਈ ਦੇ ਡਾਟਾ ਆਏ। ਮਈ 'ਚ ਇਹ 8.6 ਫੀਸਦੀ 'ਤੇ ਪਹੁੰਚ ਗਈ। ਅਪ੍ਰੈਲ 'ਚ ਇਹ 8.3 ਫੀਸਦੀ ਸੀ। ਰਾਜਨ ਨੇ ਇਕ ਇੰਟਰਵਿਊ 'ਚ ਅਰਥਵਿਵਸਥਾ, ਮਹਿੰਗਾਈ ਸਮੇਤ ਕਈ ਮਸਲਿਆਂ 'ਤੇ ਗੱਲ ਕੀਤੀ।

ਇਹ ਵੀ ਪੜ੍ਹੋ : 'ਦਿਵਾਲੀਆ ਹੋਣ ਕੰਢੇ ਪੁੱਜੀ ਲਿਪਸਟਿਕ ਬਣਾਉਣ ਵਾਲੀ ਕੰਪਨੀ ਰੈਵਲੋਨ, ਸ਼ੇਅਰਾਂ 'ਚ ਆਈ 53 ਫੀਸਦੀ ਗਿਰਾਵਟ'

ਕਰੂਡ ਆਇਲ ਦੀਆਂ ਕੀਮਤਾਂ 'ਚ ਉਛਾਲ ਦਾ ਕੁੱਝ ਅਸਰ ਪੈਣਾ ਬਾਕੀ
ਉਨ੍ਹਾਂ ਨੇ ਕਿਹਾ ਕਿ ਹਾਲ ਹੀ 'ਚ ਕਰੂਡ ਆਇਲ ਦੀਆਂ ਕੀਮਤਾਂ 'ਚ ਉਛਾਲ ਦਾ ਕੁੱਝ ਅਸਰ ਪੈਣਾ ਬਾਕੀ ਹੈ। ਉਨ੍ਹਾਂ ਨੇ ਕਿਹਾ ਕਿ ਵਿੱਤੀ ਮਾਰਕੀਟ 'ਚ ਗਿਰਾਵਟ ਆਈ ਹੈ। ਇਸ 'ਚ ਹੋਰ ਗਿਰਾਵਟ ਦਿਖਾਈ ਦੇ ਸਕਦੀਹੈ। ਉਨ੍ਹਾਂ ਨੇ ਕਿਹਾ ਕਿ ਕੰਪਨੀਆਂ ਦੇ ਕਰਮਚਾਰੀਆਂ ਦੀ ਛਾਂਟੀ ਕਰਨ ਦੇ ਮਾਮਲੇ ਵਧ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਹਾਲੇ ਅਜਿਹਾ ਲਗਦਾ ਹੈ ਕਿ ਅਸੀਂ ਮੰਦੀ 'ਚ ਜਾਣ ਤੋਂ ਬਚ ਸਕਦੇ ਹਾਂ ਪਰ ਅਗਲੇ ਸਾਲ ਕਿਸੇ ਸਮੇਂ ਹਲਕੀ ਮੰਦੀ ਦੇ ਖਦਸ਼ੇ ਨੂੰ ਖਾਰਜ ਨਹੀਂ ਕੀਤਾ ਜਾ ਸਕਦਾ, ਇਸ ਲਈ ਫੈੱਡਰਲ ਰਿਜ਼ਰਵ ਨੂੰ ਵੱਡੇ ਕਦਮ ਉਠਾਉਣ ਦੀ ਲੋੜ ਹੈ।

ਇਹ ਵੀ ਪੜ੍ਹੋ : ਇਟਲੀ ’ਚ ਹੈਲੀਕਾਪਟਰ ਹਾਦਸੇ ਵਾਲੀ ਥਾਂ ਦਾ ਲੱਗਾ ਪਤਾ

ਕਰਜ਼ਾ ਮਹਿੰਗਾ ਹੋਣ ਕਾਰਨ ਆਰਥਿਕ ਵਿਕਾਸ 'ਤੇ ਪੈ ਸਕਦੈ ਅਸਰ
ਉਨ੍ਹਾਂ ਨੇ ਇਹ ਵੀ ਕਿਹਾ ਕਿ ਮਹਿੰਗਾਈ 8 ਫੀਸਦੀ ਪਹੁੰਚ ਜਾਣ 'ਤੇ ਐਕਸਟਰਨਲ ਕਮਰਸ਼ੀਅਲ ਬਾਊਰਿੰਗ (ਈ. ਸੀ. ਬੀ.) ਕੋਲ ਬਹੁਤਾ ਬਦਲ ਨਹੀਂ ਬਚਿਆ ਹੈ। ਯੂਰੋ 'ਚ ਕਮਜ਼ੋਰੀ ਕਾਰਨ ਇੰਪੋਰਟ ਮਹਿੰਗਾਈ ਦਾ ਖਤਰਾ ਹੈ। ਸਮਾਂ ਰਹਿੰਦੇ ਈ. ਸੀ. ਬੀ. ਨੂੰ ਕਦਮ ਉਠਾਉਣੇ ਹੋਣਗੇ। ਰਘੁਰਾਮ ਰਾਜਨ ਨੂੰ ਵਿਸ਼ਵ ਆਰਥਿਕਤਾ ਅਤੇ ਵਿੱਤੀ ਮਾਰਕੀਟ ਦੀ ਡੂੰਘੀ ਸਮਝ ਹੈ। 2008 ਦੇ ਗਲੋਬਲ ਵਿੱਤੀ ਕ੍ਰਾਈਸਿਸ ਦਾ ਸੰਕੇਤ ਉਨ੍ਹਾਂ ਨੇ ਪਹਿਲਾਂ ਹੀ ਦੇ ਦਿੱਤਾ ਸੀ। ਇੰਡੀਆ 'ਚ ਆਰ. ਬੀ. ਆਈ. ਦਾ ਗਵਰਨਰ ਰਹਿਣ ਦੌਰਾਨ ਉਨ੍ਹਾਂ ਨੇ ਬੈਂਕਾਂ ਦੇ ਡੁੱਬੇ ਕਰਜ਼ੇ ਦੀ ਸਮੱਸਿਆ ਤੋਂ ਪਰਦਾ ਹਟਾਇਆ ਸੀ। ਹੁਣ ਉਹ ਯੂਨੀਵਰਸਿਟੀ ਆਫ ਸ਼ਿਕਾਗੋ 'ਚ ਬੂਥ ਸਕੂਲ ਆਫ ਬਿਜ਼ਨੈੱਸ 'ਚ ਫਾਈਨਾਂਸ ਦੇ ਪ੍ਰੋਫੈਸਰ ਹਨ। ਇੰਡੀਆ 'ਚ ਵੀ ਮਹਿੰਗਾਈ ਨੇ ਆਰ. ਬੀ. ਆਈ. ਅਤੇ ਸਰਕਾਰ ਦੀਆਂ ਮੁਸ਼ਕਲਾਂ ਵਧਾਈਆਂ ਹਨ। ਆਰ. ਬੀ. ਆਈ. ਲਗਾਤਾਰ 2 ਮਹੀਨੇ ਰੇਪੋ ਰੇਟ ਵਧਾ ਚੁੱਕਾ ਹੈ। ਉਸ ਨੇ ਮਹਿੰਗਾਈ ਨੂੰ ਵਧਣ ਤੋਂ ਰੋਕਣ ਲਈ ਅਜਿਹਾ ਕੀਤਾ ਹੈ ਪਰ ਇਸ ਨਾਲ ਕਰਜ਼ਾ ਮਹਿੰਗਾ ਹੋਣ ਕਾਰਨ ਆਰਥਿਕ ਵਿਕਾਸ 'ਤੇ ਅਸਰ ਪੈ ਸਕਦਾ ਹੈ।

ਇਹ ਵੀ ਪੜ੍ਹੋ :ਆਮ ਲੋਕਾਂ ਨੂੰ ਹਿਰਾਸਤ ’ਚ ਲੈ ਕੇ ਤਸੀਹੇ ਦੇ ਰਿਹੈ ਤਾਲਿਬਾਨ : HRW

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Karan Kumar

Content Editor

Related News