ਰਤਨ ਟਾਟਾ ਦੀ ਮੌਤ ਨਾਲ ਸਦਮੇ ''ਚ ਧਰਮਿੰਦਰ, ਇਹ ਹਸਰਤ ਹਮੇਸ਼ਾ ਲਈ ਰਹਿ ਗਈ ਅਧੂਰੀ

Thursday, Oct 10, 2024 - 10:46 AM (IST)

ਮੁੰਬਈ (ਬਿਊਰੋ) - ਰਤਨ ਟਾਟਾ ਨੇ ਬੀਤੀ ਰਾਤ ਅੰਤਿਮ ਸਾਹ ਲਏ। ਉਨ੍ਹਾਂ ਦੇ ਦਿਹਾਂਤ ‘ਤੇ ਬਾਲੀਵੁੱਡ ਦੇ ਸਿਤਾਰਿਆਂ ਨੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਬਾਲੀਵੁੱਡ ਦੇ ਹੀਮੈਨ ਧਰਮਿੰਦਰ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ, ''ਰਤਨ ਟਾਟਾ ਸਾਹਿਬ, ਹਸਰਤ ਹੀ ਰਹਿ ਗਈ ਤੁਹਾਨੂੰ ਮਿਲਣ ਦੀ। ਇੱਕ ਬਹੁਤ ਹੀ ਨਿਮਰ ਕਿੰਗ, ਜੋ ਆਪਣੇ ਵਰਕਰਾਂ ਨੂੰ ਆਪਣੇ ਬੱਚਿਆਂ ਵਾਂਗ ਖਿਆਲ ਰੱਖਦਾ ਸੀ। ਸਰ ਤੁਹਾਡੇ ਲਈ ਸਾਡੇ ਦਿਲਾਂ ‘ਚ ਹਮੇਸ਼ਾ ਪਿਆਰ ਅਤੇ ਸਤਿਕਾਰ ਰਹੇਗਾ।''

ਰਤਨ ਟਾਟਾ ਦੀ 9 ਅਕਤੂਬਰ ਨੂੰ 86 ਸਾਲ ਦੀ ਉਮਰ 'ਚ ਬ੍ਰੀਚ ਕੈਂਡੀ ਹਸਪਤਾਲ, ਮੁੰਬਈ 'ਚ ਮੌਤ ਹੋ ਗਈ ਸੀ। ਦੇਸ਼ ਦੇ ਵਿਕਾਸ 'ਚ ਰਤਨ ਟਾਟਾ ਦੇ ਬੇਮਿਸਾਲ ਯੋਗਦਾਨ ਨੂੰ ਯਾਦ ਕਰਦਿਆਂ ਹਰ ਖੇਤਰ ਦੇ ਲੋਕ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ। 

PunjabKesari

ਦੱਸਣਯੋਗ ਹੈ ਕਿ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਐਲਾਨ ਕੀਤਾ ਹੈ ਕਿ ਉੱਘੇ ਉਦਯੋਗਪਤੀ ਰਤਨ ਟਾਟਾ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਜਾਵੇਗਾ। ਦੂਜੇ ਪਾਸੇ ਟਾਟਾ ਗਰੁੱਪ ਨੇ ਜਾਣਕਾਰੀ ਦਿੱਤੀ ਹੈ ਕਿ ਰਤਨ ਟਾਟਾ ਦੀ ਮ੍ਰਿਤਕ ਦੇਹ ਨੂੰ ਅੱਜ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਦੱਖਣੀ ਮੁੰਬਈ ਦੇ ਨੈਸ਼ਨਲ ਸੈਂਟਰ ਫਾਰ ਪਰਫਾਰਮਿੰਗ ਆਰਟਸ (NCPA) ਦੇ ਲਾਅਨ ਵਿੱਚ ਰੱਖਿਆ ਜਾਵੇਗਾ, ਤਾਂ ਜੋ ਜਨਤਾ ਉਸ ਨੂੰ ਸ਼ਰਧਾਂਜਲੀ ਦੇ ਸਕਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


sunita

Content Editor

Related News