Ranbaxy ਦੇ ਸਾਬਕਾ CEO ਮਾਲਵਿੰਦਰ ਅਤੇ ਸਵਿੰਦਰ ਸਿੰਘ ਦੀਆਂ ਵਧੀਆਂ ਮੁਸ਼ਕਲਾਂ, ED ਨੇ ਦਾਖਲ ਕੀਤੀ ਚਾਰਜਸ਼ੀਟ

01/11/2020 12:56:41 PM

ਨਵੀਂ ਦਿੱਲੀ—ਫੋਰਟਿਸ ਹੈਲਥਕੇਅਰ ਦੇ ਸਾਬਕਾ ਪ੍ਰਮੋਟਰ ਅਤੇ ਰੈਨਬੈਕਸੀ ਕੰਪਨੀ ਦੇ ਸਾਬਕਾ ਸੀ.ਈ.ਓ ਮਾਲਵਿੰਦਰ ਸਿੰਘ ਅਤੇ ਉਨ੍ਹਾਂ ਦੇ ਭਰਾ ਸਵਿੰਦਰ ਸਿੰਘ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਈਡੀ ਨੇ ਰੈਲੀਗੇਅਰ ਫਿਨਵੇਸਟ ਲਿਮਟਿਡ 'ਚ ਪੈਸੇ ਦੀ ਗੜਬੜੀ ਦੇ ਮਾਮਲੇ 'ਚ ਦੋਵਾਂ ਦੇ ਖਿਲਾਫ ਸ਼ੁੱਕਰਵਾਰ ਨੂੰ ਦਿੱਲੀ ਦੀ ਇਕ ਅਦਾਲਤ 'ਚ ਦੋਸ਼ ਪੱਤਰ ਦਾਖਲ ਕੀਤਾ ਹੈ।
ਅਡੀਸ਼ਨਲ ਸੈਸ਼ਨ ਜੱਜ ਸੰਦੀਪ ਯਾਦਵ ਦੇ ਸਾਹਮਣੇ ਪੇਸ਼ ਕੀਤੀ ਗਈ ਅੰਤਿਮ ਰਿਪੋਰਟ 'ਚ ਰੈਲੀਗੇਅਰ ਇੰਟਰਪ੍ਰਾਈਜੇਜ਼ ਲਿਮਟਿਡ ਦੇ ਮੁੱਖ ਪ੍ਰਬੰਧ ਨਿਰਦੇਸ਼ਕ ਸੁਨੀਲ ਗੋਢਵਾਨੀ ਦਾ ਵੀ ਨਾਂ ਆਇਆ ਹੈ। ਈਡੀ ਦੀ ਵਿਸ਼ੇਸ਼ ਲੋਕ ਇਸਤਗਾਸਾ ਨਿਤੇਸ਼ ਰਾਣਾ ਵਲੋਂ ਦਾਖਲ ਦੋਸ਼ ਪੱਤਰ 'ਚ ਈ.ਡੀ. ਨੇ ਤਿੰਨਾਂ 'ਤੇ ਧਨ ਸੋਧਨ ਕਾਨੂੰਨ ਦੇ ਤਹਿਤ ਧਨ ਸੋਧਨ ਦਾ ਦੋਸ਼ ਲਗਾਇਆ ਹੈ। ਅਦਾਲਤ ਨੇ ਦੋਸ਼ ਪੱਤਰ ਦਾ ਅਨੁਭਵ ਲੈਂਦੇ ਹੋਏ ਦੋਸ਼ੀਆਂ ਦੇ ਵਿਰੁੱਧ 20 ਜਨਵਰੀ ਨੂੰ ਪੇਸ਼ ਹੋਣ ਦਾ ਵਾਰੰਟ ਜਾਰੀ ਕੀਤਾ ਹੈ।
ਤਿੰਨੇ ਦੋਸ਼ੀ ਇਸ ਸਮੇਂ ਨਿਆਇਕ ਹਿਰਾਸਤ 'ਚ ਹਨ। ਈਡੀ ਨੇ ਆਪਣੇ ਦੋਸ਼ ਪੱਤਰ 'ਚ ਆਰ.ਐੱਚ.ਸੀ. ਹੋਲਡਿੰਗਸ ਪ੍ਰਾਈਵੇਟ ਲਿਮਟਿਡ ਦਾ ਵੀ ਉਲੇਖ ਕੀਤਾ ਹੈ। ਈਡੀ ਨੇ ਦੋਸ਼ ਲਗਾਇਆ ਹੈ ਕਿ ਦੋਵਾਂ ਭਰਾਵਾਂ ਨੇ ਹੋਰ ਵਿਅਕਤੀਆਂ ਦੇ ਨਾਲ ਮਿਲ ਕੇ ਵੱਖ-ਵੱਖ ਵਿਅਕਤੀਆਂ ਨੂੰ ਇਕ ਹਜ਼ਾਰ ਕਰੋੜ ਰੁਪਏ ਟਰਾਂਸਫਰ ਕੀਤੇ ਅਤੇ ਅੰਤ 'ਚ ਧਨ ਦਾ ਘਪਲਾ ਕਰ ਲਿਆ ਗਿਆ।


Aarti dhillon

Content Editor

Related News