ਵਿਦੇਸ਼ੀ ਨਿਵੇਸ਼ਕਾਂ ਨੇ ਪੂੰਜੀ ਬਾਜ਼ਾਰ ''ਚ ਕੀਤਾ 5,400 ਕਰੋੜ ਰੁਪਏ ਨਿਵੇਸ਼
Sunday, Dec 30, 2018 - 11:39 AM (IST)

ਨਵੀਂ ਦਿੱਲੀ—ਵਿਦੇਸ਼ੀ ਨਿਵੇਸ਼ਕਾਂ ਨੇ ਇਸ ਮਹੀਨੇ ਭਾਰਤੀ ਪੂੰਜੀ ਬਾਜ਼ਾਰ 'ਚ ਹੁਣ ਤੱਕ 5,400 ਕਰੋੜ ਰੁਪਏ ਦਾ ਜ਼ਿਆਦਾ ਨਿਵੇਸ਼ ਕੀਤਾ ਹੈ। ਸੰਸਾਰਕ ਪੱਧਰ 'ਤੇ ਕੱਚੇ ਤਲ ਦੀਆਂ ਕੀਮਤਾਂ 'ਚ ਲਗਾਤਾਰ ਗਿਰਾਵਟ ਅਤੇ ਰੁਪਏ 'ਚ ਮਜ਼ਬੂਤੀ ਇਸ ਦਾ ਕਾਰਨ ਰਹੀ। ਇਸ ਤੋਂ ਪਹਿਲਾਂ ਨਵੰਬਰ 'ਚ ਵਿਦੇਸ਼ੀ ਪੋਰਟਫੋਲਿਓ ਨਿਵੇਸ਼ਕਾਂ (ਐੱਫ.ਪੀ.ਆਈ.) ਨੇ ਸ਼ੁੱਧ ਰੂਪ ਨਾਲ ਪੂੰਜੀ ਬਾਜ਼ਾਰ (ਸ਼ੇਅਰ ਅਤੇ ਲੋਨ) 'ਚ 12,266 ਕਰੋੜ ਰੁਪਏ ਦਾ ਨਿਵੇਸ਼ ਕੀਤਾ। ਇਹ ਦਸ ਮਹੀਨੇ ਦਾ ਉੱਚਤਮ ਪੱਧਰ 'ਤੇ ਹੈ। ਡਿਪਾਜ਼ਿਟਰੀ ਦੇ ਤਾਜ਼ਾ ਅੰਕੜਿਆਂ ਮੁਤਾਬਕ 3 ਤੋਂ 28 ਦਸੰਬਰ ਦੇ ਦੌਰਾਨ ਵਿਦੇਸ਼ੀ ਪੋਰਟਫੋਲਿਓ ਨਿਵੇਸ਼ਕਾਂ (ਐੱਫ.ਪੀ.ਆਈ.) ਨੇ ਸ਼ੇਅਰ ਬਾਜ਼ਾਰ 'ਚ ਸ਼ੁੱਧ ਰੂਪ ਨਾਲ 1,900 ਕਰੋੜ ਰੁਪਏ ਪਾਏ ਅਤੇ ਲੋਨ ਬਾਜ਼ਾਰ 'ਚ 3,577 ਕਰੋੜ ਰੁਪਏ ਦਾ ਨਿਵੇਸ਼ ਕੀਤਾ। ਇਸ ਤਰ੍ਹਾਂ ਪੂੰਜੀ ਬਾਜ਼ਾਰ 'ਚ ਕੁੱਲ 5,477 ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ। ਆਨਲਾਈਨ ਮਿਊਚੁਅਲ ਫੰਡ ਪਲੇਟਫਾਰਮ ਗਰੋਅ ਦੇ ਮੁੱਖ ਸੰਚਾਲਨ ਅਧਿਕਾਰੀ (ਸੀ.ਈ.ਓ.) ਹਰੀਸ਼ ਜੈਨ ਨੇ ਕਿਹਾ ਕਿ ਕੱਚੇ ਤੇਲ ਦੀਆਂ ਕੀਮਤਾਂ 'ਚ ਲਗਾਤਾਰ ਗਿਰਾਵਟ ਅਤੇ ਡਾਲਰ ਦੇ ਮੁਕਾਬਲੇ ਰੁਪਏ 'ਚ ਮਜ਼ਬੂਤੀ ਨਾਲ ਭਾਰਤੀ ਪੂੰਜੀ ਬਾਜ਼ਾਰਾਂ 'ਚ ਨਿਵੇਸ਼ ਕੀਤਾ। ਪਿਛਲੇ ਤਿੰਨ ਮਹੀਨਿਆਂ 'ਚ ਕੱਚੇ ਤੇਲ ਦੀ ਕੀਮਤ 40 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਹਾਲਾਂਕਿ ਸੱਤ ਦਸੰਬਤ ਤੱਕ ਵਿਦੇਸ਼ੀ ਨਿਵੇਸ਼ਕ ਸ਼ੁੱਧ ਰੂਪ ਨਾਲ ਬਿਕਵਾਲ ਰਹੇ। ਉਨ੍ਹਾਂ ਨੇ ਸ਼ੇਅਰ ਬਾਜ਼ਾਰ ਤੋਂ 383 ਕਰੋੜ ਰੁਪਏ ਦੀ ਨਿਕਾਸੀ ਕੀਤੀ ਜਦੋਂਕਿ ਇਸ ਦੌਰਾਨ ਲੋਨ ਬਾਜ਼ਾਰ 'ਚ 2,744 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ। ਮਾਰਨਿੰਗਸਟਾਰ ਇੰਵੈਸਟਮੈਂਟ ਐਡਵਾਈਜ਼ਰੀ ਇੰਡੀਆ ਦੇ ਸੀਨੀਅਰ ਵਿਸ਼ਲੇਸ਼ਕ ਪ੍ਰਬੰਧਕ ਹਿਮਾਂਸ਼ੂ ਸ਼੍ਰੀਵਾਸਤਵ ਨੇ ਕਿਹਾ ਕਿ ਛੇ ਦਸੰਬਰ ਨੂੰ ਭਾਰੀ ਬਿਕਵਾਲੀ ਦਾ ਦੌਰ ਦਿੱਸਿਆ, ਜਦੋਂ ਵਿਦੇਸ਼ੀ ਨਿਵੇਸ਼ਕ 361 ਕਰੋੜ ਰੁਪਏ ਦਾ ਸ਼ੁੱਧ ਬਿਕਵਾਲ ਰਹੇ।