ਵਿਦੇਸ਼ੀ ਮੁਦਰਾ ਭੰਡਾਰ ਵਧ ਕੇ 573 ਅਰਬ ਡਾਲਰ, ਲਗਾਤਾਰ ਸੱਤਵੇਂ ਹਫਤੇ ’ਚ ਰਹੀ ਬੜ੍ਹਤ

Monday, Nov 23, 2020 - 10:18 AM (IST)

ਵਿਦੇਸ਼ੀ ਮੁਦਰਾ ਭੰਡਾਰ ਵਧ ਕੇ 573 ਅਰਬ ਡਾਲਰ, ਲਗਾਤਾਰ ਸੱਤਵੇਂ ਹਫਤੇ ’ਚ ਰਹੀ ਬੜ੍ਹਤ

ਮੁੰਬਈ (ਯੂ. ਐੱਨ. ਆਈ.) – ਦੇਸ਼ ਦੇ ਵਿਦੇਸ਼ੀ ਮੁਦਰਾ ਭੰਡਾਰ ’ਚ ਲਗਾਤਾਰ ਸੱਤਵੇਂ ਹਫਤੇ ਤੇਜ਼ੀ ਦਰਜ ਕੀਤੀ ਗਈ ਅਤੇ 13 ਨਵੰਬਰ ਨੂੰ ਸਮਾਪਤ ਹਫਤੇ ’ਚ ਇਹ ਵਧ ਕੇ 573 ਅਰਬ ਡਾਲਰ ਦੇ ਕਰੀਬ ਹੋ ਗਿਆ। ਭਾਰਤੀ ਰਿਜ਼ਰਵ ਬੈਂਕ ਵਲੋਂ ਬੀਤੇ ਸ਼ੁੱਕਰਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਇਕ ਹਫਤੇ ’ਚ ਵਿਦੇਸ਼ੀ ਮੁਦਰਾ ਭੰਡਾਰ 4.28 ਅਰਬ ਡਾਲਰ ਵਧ ਕੇ 572.77 ਅਰਬ ਡਾਲਰ ਹੋ ਗਿਆ। ਵਿਦੇਸ਼ੀ ਮੁਦਰਾ ਭੰਡਾਰ ’ਚ ਲਗਾਤਾਰ ਸੱਤਵੇਂ ਹਫਤੇ ਤੇਜ਼ੀ ਦਰਜ ਕੀਤੀ ਗਈ ਹੈ। ਇਸ ਤੋਂ ਪਹਿਲਾਂ 6 ਨਵੰਬਰ ਨੂੰ ਸਮਾਪਤ ਹਫਤੇ ’ਚ ਵਿਦੇਸ਼ੀ ਮੁਦਰਾ ਭੰਡਾਰ ਕਰੀਬ 8 ਅਰਬ ਡਾਲਰ ਵਧ ਕੇ 568.49 ਅਰਬ ਡਾਲਰ, 30 ਅਕਤੂਬਰ ਨੂੰ ਸਮਾਪਤ ਹਫਤੇ ’ਚ 18.3 ਕਰੋੜ ਡਾਲਰ ਵਧ ਕੇ 560.71 ਅਰਬ ਡਾਲਰ, 23 ਅਕਤੂਬਰ ਨੂੰ ਸਮਾਪਤ ਹਫਤੇ ’ਚ 5.41 ਅਰਬ ਡਾਲਰ ਵਧ ਕੇ 560.53 ਅਰਬ ਡਾਲਰ, 16 ਅਕਤੂਬਰ ਨੂੰ ਸਮਾਪਤ ਹਫਤੇ ’ਚ 3.61 ਅਰਬ ਡਾਲਰ ਵਧ ਕੇ 555.12 ਅਰਬ ਡਾਲਰ, 9 ਅਕਤੂਬਰ ਨੂੰ ਸਮਾਪਤ ਹਫਤੇ ’ਚ 5.87 ਅਰਬ ਡਾਲਰ ਵਧ ਕੇ 551.51 ਅਰਬ ਡਾਲਰ ’ਤੇ ਅਤੇ 2 ਅਕਤੂਬਰ ਨੂੰ ਸਮਾਪਤ ਹਫਤੇ ’ਚ 3.62 ਅਰਬ ਡਾਲਰ ਵਧ ਕੇ 545.64 ਅਰਬ ਡਾਲਰ ’ਤੇ ਰਿਹਾ ਸੀ।

ਕੇਂਦਰੀ ਬੈਂਕ ਨੇ ਦੱਸਿਆ ਕਿ 13 ਨਵੰਬਰ ਨੂੰ ਸਮਾਪਤ ਹਫਤੇ ’ਚ ਵਿਦੇਸ਼ੀ ਮੁਦਰਾ ਭੰਡਾਰ ਦਾ ਸਭ ਤੋਂ ਵੱਡਾ ਘਟਕ ਵਿਦੇਸ਼ੀ ਮੁਦਰਾ ਜਾਇਦਾਦ 5.53 ਅਰਬ ਡਾਲਰ ਦੇ ਵਾਧੇ ਨਾਲ 530.27 ਅਰਬ ਡਾਲਰ ’ਤੇ ਪਹੁੰਚ ਗਿਆ। ਸੋਨੇ ਦਾ ਭੰਡਾਰ ਹਾਲਾਂਕਿ 1.23 ਅਰਬ ਡਾਲਰ ਘਟ ਕੇ 36.35 ਅਰਬ ਡਾਲਰ ਹੋ ਗਿਆ। ਕੌਮਾਂਤਰੀ ਮੁਦਰਾ ਫੰਡ ਕੋਲ ਰਿਜ਼ਰਵ ਫੰਡ ਵੀ ਡੇਢ ਕਰੋੜ ਡਾਲਰ ਘਟ ਕੇ 4.66 ਅਰਬ ਡਾਲਰ ਰਹਿ ਗਿਆ ਜਦੋਂ ਕਿ ਵਿਸ਼ੇਸ਼ ਐਕਵਾਇਰ ਅਧਿਕਾਰ 5.7 ਕਰੋੜ ਡਾਲਰ ਵਧ ਕੇ 1.49 ਅਰਬ ਡਾਲਰ ’ਤੇ ਪਹੁੰਚ ਗਿਆ।


author

Harinder Kaur

Content Editor

Related News