ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 32.9 ਕਰੋੜ ਡਾਲਰ ਘਟਿਆ
Saturday, Apr 08, 2023 - 10:38 AM (IST)
ਮੁੰਬਈ– ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 31 ਮਾਰਚ ਨੂੰ ਸਮਾਪਤ ਹਫ਼ਤੇ ’ਚ 32.9 ਕਰੋੜ ਡਾਲਰ ਘਟ ਕੇ 578.45 ਅਰਬ ਡਾਲਰ ਰਿਹਾ। ਇਸ ਗਿਰਾਵਟ ਦਾ ਕਾਰਣ ਰਿਜ਼ਰਵ ਭੰਡਾਰ ’ਚ ਕਮੀ ਆਉਣਾ ਹੈ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਸ਼ੁੱਕਰਵਾਰ ਨੂੰ ਇਹ ਕਿਹਾ। ਇਸ ਤੋਂ ਪਿਛਲੇ ਦੋ ਹਫ਼ਤਿਆਂ ’ਚ ਵਿਦੇਸ਼ੀ ਮੁਦਰਾ ਭੰਡਾਰ ’ਚ ਲੋੜੀਂਦਾ ਵਾਧਾ ਦੇਖਣ ਨੂੰ ਮਿਲਿਆ ਸੀ ਅਤੇ 24 ਮਾਰਚ ਨੂੰ ਸਮਾਪਤ ਹਫ਼ਤੇ ’ਚ ਇਹ 5.98 ਅਰਬ ਡਾਲਰ ਵਧ ਕੇ 578.78 ਅਰਬ ਡਾਲਰ ’ਤੇ ਪਹੁੰਚ ਗਿਆ ਸੀ। ਵਿੱਤੀ ਸਾਲ 2022-23 ’ਚ ਕੁੱਲ ਵਿਦੇਸ਼ੀ ਮੁਦਰਾ ਭੰਡਾਰ ’ਚ 28.86 ਅਰਬ ਡਾਲਰ ਦੀ ਗਿਰਾਵਟ ਆਈ ਹੈ।
ਇਹ ਵੀ ਪੜ੍ਹੋ- ਭਾਰਤ ਨੇ ਇਲੈਕਟ੍ਰਿਕ ਵਾਹਨ ਅਪਣਾਉਣ ਲਈ ਮਜ਼ਬੂਤ ਚਾਰਜਿੰਗ ਬੁਨਿਆਦੀ ਢਾਂਚਾ ਜ਼ਰੂਰੀ : ਈਥਰ ਐਨਰਜੀ
ਜ਼ਿਕਰਯੋਗ ਹੈ ਕਿ ਅਕਤੂਬਰ 2021 ’ਚ ਦੇਸ਼ ਦਾ ਕੁੱਲ ਵਿਦੇਸ਼ੀ ਮੁਦਰਾ ਭੰਡਾਰ 645 ਅਰਬ ਡਾਲਰ ਦੇ ਉੱਚ ਪੱਧਰ ’ਤੇ ਪਹੁੰਚ ਗਿਆ ਸੀ। ਗਲੋਬਲ ਘਟਨਾਕ੍ਰਮਾਂ ਦਰਮਿਆਨ ਕੇਂਦਰੀ ਬੈਂਕ ਦੇ ਰੁਪਏ ਦੀ ਵਟਾਂਦਰਾ ਦਰ ’ਚ ਤੇਜ਼ ਗਿਰਾਵਟ ਨੂੰ ਰੋਕਣ ਲਈ ਮੁਦਰਾ ਭੰਡਾਰ ਦੀ ਵਰਤੋਂ ਕਰਨ ਕਾਰਣ ਬਾਅਦ ’ਚ ਇਸ ’ਚ ਗਿਰਾਵਟ ਆਈ ਸੀ। ਰਿਜ਼ਰਵ ਬੈਂਕ ਦੇ ਹਫ਼ਤਾਵਾਰੀ ਅੰਕੜਿਆਂ ਮੁਤਾਬਕ 31 ਮਾਰਚ ਨੂੰ ਸਮਾਪਤ ਹਫ਼ਤੇ ’ਚ ਮੁਦਰਾ ਭੰਡਾਰ ਦਾ ਅਹਿਮ ਹਿੱਸਾ ਵਿਦੇਸ਼ੀ ਮੁਦਰਾ ਅਸੈਟਸ 3.6 ਕਰੋੜ ਡਾਲਰ ਘਟ ਕੇ 509.691 ਅਰਬ ਡਾਲਰ ਰਹਿ ਗਈਆਂ।
ਇਹ ਵੀ ਪੜ੍ਹੋ- ਜੌਨਸਨ ਐਂਡ ਜੌਨਸਨ ਟੈਲਕਮ ਪਾਊਡਰ ਕੈਂਸਰ ਮਾਮਲਿਆਂ 'ਚ ਪੀੜਤਾਂ ਨੂੰ 8.9 ਅਰਬ ਡਾਲਰ ਦੇਣ ਨੂੰ ਤਿਆਰ
ਡਾਲਰ ’ਚ ਦਰਸਾਈ ਜਾਣ ਵਾਲੀਆਂ ਵਿਦੇਸ਼ੀ ਮੁਦਰਾ ਅਸੈਟਸ ’ਚ ਯੂਰੋ, ਪੌਂਡ ਅਤੇ ਯੇਨ ਵਰਗੀਆਂ ਗੈਰ-ਅਮਰੀਕੀ ਕਰੰਸੀਆਂ ’ਚ ਆਈ ਘੱਟ-ਵੱਧ ਦੇ ਪ੍ਰਭਾਵਾਂ ਨੂੰ ਵੀ ਸ਼ਾਮਲ ਕੀਤਾ ਜਾਂਦਾ ਹੈ। ਰਿਜ਼ਰਵ ਬੈਂਕ ਨੇ ਕਿਹਾ ਕਿ ਗੋਲਡ ਰਿਜ਼ਰਵ ਦਾ ਮੁੱਲ ਸਮੀਖਿਆ ਅਧੀਨ ਹਫਤੇ ’ਚ 27.9 ਕਰੋੜ ਡਾਲਰ ਘਟ ਕੇ 45.20 ਅਰਬ ਡਾਲਰ ਰਹਿ ਗਿਆ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।