612 ਅਰਬ ਡਾਲਰ ਦੇ ਆਂਕੜੇ ਨਾਲ ਰਿਕਾਰਡ ਪੱਧਰ 'ਤੇ ਪਹੁੰਚਿਆ ਵਿਦੇਸ਼ੀ ਮੁਦਰਾ ਭੰਡਾਰ
Sunday, Jul 18, 2021 - 11:44 AM (IST)
ਮੁੰਬਈ - ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ ਤੀਜੇ ਹਫਤੇ ਵਧਦੇ ਹੋਏ ਪਹਿਲੀ ਵਾਰ 612 ਅਰਬ ਡਾਲਰ ਦੇ ਕਰੀਬ ਪਹੁੰਚਿਆ। ਰਿਜ਼ਰਵ ਬੈਂਕ ਵਲੋਂ ਜਾਰੀ ਆਂਕੜਿਆਂ ਮੁਤਾਬਕ ਵਿਦੇਸ਼ੀ ਮੁਦਰਾ ਦਾ ਦੇਸ਼ ਦਾ ਭੰਡਾਰ 09 ਜੁਲਾਈ ਨੂੰ ਖ਼ਤਮ ਹਫ਼ਤੇ ਵਿਚ 1.88 ਅਰਬ ਡਾਲਰ ਵਧ ਕੇ 611.89 ਅਰਬ ਡਾਲਰ ਦੇ ਨਵੇਂ ਰਿਕਾਰਡ ਪੱਧਰ 'ਤੇ ਪਹੁੰਚ ਗਿਆ। ਇਸ ਤੋਂ ਪਿਛਲੇ ਖ਼ਤਮ ਹਫ਼ਤੇ ਵਿਚ 1.01 ਅਰਬ ਡਾਲਰ ਵਧ ਕੇ 610.01 ਅਰਬ ਡਾਲਰ ਦੇ ਨਵੇਂ ਰਿਕਾਰਡ ਪੱਧਰ 'ਤੇ ਰਿਹਾ।
ਇਸ ਤੋਂ ਪਹਿਲਾਂ 25 ਜੂਨ ਨੂੰ ਖ਼ਤਮ ਹਫ਼ਤੇ ਵਿਚ ਇਹ 5.07 ਅਰਬ ਡਾਲਰ ਵਧ ਕੇ 609 ਅਰਬ ਡਾਲਰ 'ਤੇ ਰਿਹਾ। ਵਿਦੇਸ਼ੀ ਮੁਦਰਾ ਭੰਡਾਰ ਦਾ ਸਭ ਤੋਂ ਵੱਡਾ ਹਿੱਸਾ ਵਿਦੇਸ਼ੀ ਮੁਦਰਾ ਸੰਪਤੀ 09 ਜੁਲਾਈ ਨੂੰ ਖ਼ਤਮ ਹਫ਼ਤੇ ਦੌਰਾਨ 1.29 ਅਰਬ ਡਾਲਰ ਦੇ ਵਾਧੇ ਨਾਲ 568.28 ਅਰਬ ਡਾਲਰ 'ਤੇ ਪਹੁੰਚ ਗਿਆ। ਇਸ ਦੌਰਾਨ ਸੋਨਾ ਭੰਡਾਰ ਵੀ 5.84 ਕਰੋੜ ਡਾਲਰ ਵਧਿਆ ਅਤੇ 36.95 ਅਰਬ ਡਾਲਰ 'ਤੇ ਪਹੁੰਚ ਗਿਆ। ਅੰਤਰਰਾਸ਼ਟਰੀ ਮੁਦਰਾ ਫੰਡ ਕੋਲ ਰਿਜ਼ਰਵ ਫੰਡ 30 ਲੱਖ ਡਾਲਰ ਤੋਂ ਵਧ ਕੇ 5.10 ਅਰਬ ਡਾਲਰ 'ਤੇ ਰਿਹਾ। ਵਿਸ਼ੇਸ਼ ਡਰਾਇੰਗ ਅਧਿਕਾਰ 1.54 ਅਰਬ ਡਾਲਰ ਨਾਲ ਸਿਥਰ ਰਿਹਾ।
ਇਹ ਵੀ ਪੜ੍ਹੋ : ਜਲਦੀ ਹੀ ਤੁਹਾਡੀ ਰਸੋਈ 'ਚ ਦਿਖਾਈ ਦੇਣਗੇ 50 ਫ਼ੀਸਦੀ ਹਲਕੇ ਸਿਲੰਡਰ, ਮਿਲਣਗੀਆਂ ਇਹ ਸਹੂਲਤਾਂ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।