ਲਗਾਤਾਰ ਦੋ ਹਫ਼ਤਿਆਂ ਦੇ ਵਾਧੇ ਤੋਂ ਬਾਅਦ ਵਿਦੇਸ਼ੀ ਮੁਦਰਾ ਭੰਡਾਰ ਵਿੱਚ ਆਈ ਗਿਰਾਵਟ, ਸੋਨੇ ਦਾ ਭੰਡਾਰ ਵੀ ਘਟਿਆ
Saturday, Jun 11, 2022 - 03:11 PM (IST)
ਮੁੰਬਈ – ਦੇਸ਼ ਦੇ ਵਿਦੇਸ਼ੀ ਮੁਦਰਾ ਭੰਡਾਰ ਵਿੱਚ ਇੱਕ ਵਾਰ ਫਿਰ ਗਿਰਾਵਟ ਆਈ ਹੈ। ਲਗਾਤਾਰ ਦੋ ਹਫ਼ਤਿਆਂ ਤੱਕ ਵਧਣ ਤੋਂ ਬਾਅਦ, ਇਹ 3 ਜੂਨ, 2022 ਨੂੰ ਸਮਾਪਤ ਹੋਏ ਹਫ਼ਤੇ ’ਚ 30.6 ਕਰੋੜ ਡਾਲਰ ਘਟ ਕੇ 601.05 ਅਰਬ ਡਾਲਰ ’ਤੇ ਆ ਗਿਆ। ਉੱਥੇ ਹੀ ਇਸ ਤੋਂ ਪਿਛਲੇ ਹਫਤੇ ਇਹ 3.9 ਅਰਬ ਡਾਲਰ ਵਧ ਕੇ 601.4 ਅਰਬ ਡਾਲਰ ਰਿਹਾ ਸੀ। ਰਿਜ਼ਰਵ ਬੈਂਕ ਵਲੋਂ ਜਾਰੀ ਹਫਤਾਵਾਰੀ ਅੰਕੜਿਆਂ ਮੁਤਾਬਕ 3 ਜੂਨ ਨੂੰ ਸਮਾਪਤ ਹਫਤੇ ’ਚ ਵਿਦੇਸ਼ੀ ਮੁਦਰਾ ਭੰਡਾਰ ਦੇ ਸਭ ਤੋਂ ਵੱਡੇ ਹਿੱਸੇ ਵਿਦੇਸ਼ੀ ਮੁਦਰਾ ਜਾਇਦਾਦ 20.8 ਕਰੋੜ ਡਾਲਰ ਘੱਟ ਹੋ ਕੇ 536.8 ਅਰਬ ਡਾਲਰ ’ਤੇ ਆ ਗਿਆ।
306 ਮਿਲੀਅਨ ਡਾਲਰ ਦੀ ਗਿਰਾਵਟ ਨਾਲ 601.057 ਬਿਲੀਅਨ ਡਾਲਰ ਹੋ ਗਿਆ। ਇਹ ਜਾਣਕਾਰੀ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਵੱਲੋਂ ਸ਼ੁੱਕਰਵਾਰ ਨੂੰ ਜਾਰੀ ਅੰਕੜਿਆਂ ਵਿੱਚ ਦਿੱਤੀ ਗਈ ਹੈ। ਇਸ ਤੋਂ ਪਹਿਲਾਂ 27 ਮਈ 2022 ਨੂੰ ਖਤਮ ਹਫਤੇ 'ਚ ਇਹ 3.854 ਅਰਬ ਡਾਲਰ ਵਧ ਕੇ 601.363 ਅਰਬ ਡਾਲਰ ਹੋ ਗਿਆ ਸੀ, ਜਦਕਿ 20 ਮਈ 2022 ਨੂੰ ਖਤਮ ਹਫਤੇ 'ਚ ਵਿਦੇਸ਼ੀ ਮੁਦਰਾ ਭੰਡਾਰ 2.695 ਅਰਬ ਡਾਲਰ ਘੱਟ ਕੇ 597.73 ਅਰਬ ਡਾਲਰ ਹੋ ਗਿਆ ਸੀ।
FCA ਵਿਚ 208 ਕਰੋੜ ਡਾਲਰ ਦੀ ਗਿਰਾਵਟ
ਆਰਬੀਆਈ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਹਫ਼ਤਾਵਾਰੀ ਅੰਕੜਿਆਂ ਮੁਤਾਬਕ 3 ਜੂਨ ਨੂੰ ਖ਼ਤਮ ਹੋਏ ਹਫ਼ਤੇ ਲਈ ਵਿਦੇਸ਼ੀ ਮੁਦਰਾ ਭੰਡਾਰ ਵਿੱਚ ਇਹ ਗਿਰਾਵਟ ਮੁੱਖ ਤੌਰ 'ਤੇ ਵਿਦੇਸ਼ੀ ਮੁਦਰਾ ਸੰਪੱਤੀ (ਐਫਸੀਏ) ਵਿੱਚ ਕਮੀ ਕਾਰਨ ਆਈ ਹੈ, ਜੋ ਕੁੱਲ ਮੁਦਰਾ ਭੰਡਾਰ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਰਿਜ਼ਰਵ ਬੈਂਕ ਨੇ ਕਿਹਾ ਕਿ ਰਿਪੋਰਟਿੰਗ ਹਫਤੇ 'ਚ ਭਾਰਤ ਦਾ ਐੱਫਸੀਏ 208 ਮਿਲੀਅਨ ਡਾਲਰ ਘੱਟ ਕੇ 536.779 ਅਰਬ ਡਾਲਰ ਰਹਿ ਗਿਆ। ਡਾਲਰ ਵਿੱਚ ਦਰਜ, FCAs ਵਿਦੇਸ਼ੀ ਮੁਦਰਾ ਭੰਡਾਰ ਵਿੱਚ ਰੱਖੇ ਗਏ ਯੂਰੋ, ਪੌਂਡ ਅਤੇ ਯੇਨ ਵਰਗੀਆਂ ਵਿਦੇਸ਼ੀ ਮੁਦਰਾਵਾਂ ਦੇ ਮੁੱਲ ਵਿੱਚ ਵਾਧੇ ਜਾਂ ਕਮੀ ਨੂੰ ਦਰਸਾਉਂਦੇ ਹਨ।
ਸੋਨੇ ਦੇ ਭੰਡਾਰ ਵਿੱਚ 74 ਕਰੋੜ ਡਾਲਰ ਦੀ ਗਿਰਾਵਟ ਆਈ
ਇਸ ਤਰ੍ਹਾਂ ਇਸ ਮਿਆਦ ’ਚ ਸੋਨੇ ਦਾ ਭੰਡਾਰ 7.4 ਕਰੋੜ ਡਾਲਰ ਦੀ ਗਿਰਾਵਟ ਲੈ ਕੇ 40.8 ਅਰਬ ਡਾਲਰ ਰਹਿ ਗਿਆ। ਸਮੀਖਿਆ ਅਧੀਨ ਹਫਤਾ ਵਿਸ਼ੇਸ਼ ਡਰਾਇੰਗ ਅਧਿਕਾਰ (ਐੱਸ. ਡੀ. ਆਰ.) 2.8 ਕਰੋੜ ਡਾਲਰ ਡਿਗ ਕੇ 18.4 ਅਰਬ ਡਾਲਰ ’ਤੇ ਆ ਗਿਆ। ਉੱਥੇ ਹੀ ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ.) ਕੋਲ ਰਿਜ਼ਰਵ ਫੰਡ 50 ਲੱਖ ਡਾਲਰ ਦੀ ਬੜ੍ਹਤ ਨਾਲ 5.03 ਅਰਬ ਡਾਲਰ ਹੋ ਗਿਆ। IMF ਕੋਲ ਰੱਖਿਆ ਦੇਸ਼ ਦਾ ਮੁਦਰਾ ਭੰਡਾਰ 50 ਲੱਖ ਡਾਲਰ ਵਧ ਕੇ 5.025 ਅਰਬ ਡਾਲਰ ਹੋ ਗਿਆ ਹੈ।