ਵਿਦੇਸ਼ੀ ਮੁਦਰਾ ਭੰਡਾਰ 4.4 ਕਰੋੜ ਡਾਲਰ ਵਧ ਕੇ 562.9 ਅਰਬ ਡਾਲਰ ’ਤੇ ਆਇਆ

Saturday, Jan 07, 2023 - 10:55 AM (IST)

ਵਿਦੇਸ਼ੀ ਮੁਦਰਾ ਭੰਡਾਰ 4.4 ਕਰੋੜ ਡਾਲਰ ਵਧ ਕੇ 562.9 ਅਰਬ ਡਾਲਰ ’ਤੇ ਆਇਆ

ਮੁੰਬਈ– ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 30 ਦਸੰਬਰ ਨੂੰ ਸਮਾਪਤ ਹਫਤੇ ’ਚ 4.4 ਕਰੋੜ ਡਾਲਰ ਵਧ ਕੇ 562.9 ਅਰਬ ਡਾਲਰ ’ਤੇ ਪਹੁੰਚ ਗਿਆ ਜਦ ਕਿ ਇਸ ਤੋਂ ਪਿਛਲੇ ਹਫਤੇ ਇਹ 69.1 ਕਰੋੜ ਡਾਲਰ ਘਟ ਕੇ 562.8 ਅਰਬ ਡਾਲਰ ਰਿਹਾ ਸੀ।
ਰਿਜ਼ਰਵ ਬੈਂਕ ਵਲੋਂ ਜਾਰੀ ਹਫਤਾਵਾਰੀ ਅੰਕੜਿਆਂ ਮੁਤਾਬਕ 30 ਦਸੰਬਰ ਨੂੰ ਸਮਾਪਤ ਹਫਤੇ ’ਚ ਵਿਦੇਸ਼ੀ ਮੁਦਰਾ ਭੰਡਾਰ ਦੇ ਸਭ ਤੋਂ ਵੱਡੇ ਹਿੱਸੇ ਵਿਦੇਸ਼ੀ ਮੁਦਰਾ ਜਾਇਦਾਦ 30.2 ਕਰੋੜ ਡਾਲਰ ਦੀ ਗਿਰਾਵਟ ਲੈ ਕੇ 498.2 ਅਰਬ ਡਾਲਰ ਰਹਿ ਗਈ। ਹਾਲਾਂਕਿ ਇਸ ਮਿਆਦ ’ਚ ਸੋਨੇ ਦੇ ਭੰਡਾਰ ’ਚ 35.4 ਕਰੋੜ ਡਾਲਰ ਦਾ ਵਾਧਾ ਹੋਇਆ ਅਤੇ ਇਹ ਵਧ ਕੇ 41.3 ਅਰਬ ਡਾਲਰ ’ਤੇ ਪਹੁੰਚ ਗਿਆ। ਇਸ ਤਰ੍ਹਾਂ ਸਮੀਖਿਆ ਅਧੀਨ ਹਫਤੇ ਸਪੈਸ਼ਲ ਡਰਾਇੰਗ ਰਾਈਟ (ਐੱਸ. ਡੀ. ਆਰ.) ਵਿਚ 80 ਲੱਖ ਡਾਲਰ ਦੀ ਗਿਰਾਵਟ ਆਈ ਅਤੇ ਇਹ ਘੱਟ ਹੋ ਕੇ 18.18 ਅਰਬ ਡਾਲਰ ’ਤੇ ਆ ਗਿਆ। ਉੱਥੇ ਹੀ ਇਸ ਮਿਆਦ ’ਚ ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ.) ਕੋਲ ਰਿਜ਼ਰਵ ਫੰਡ 5.16 ਅਰਬ ਡਾਲਰ ’ਤੇ ਸਥਿਰ ਰਹੀ।


author

Aarti dhillon

Content Editor

Related News