ਵਿਦੇਸ਼ੀ ਮੁਦਰਾ ਭੰਡਾਰ 452 ਅਰਬ ਡਾਲਰ ਦੇ ਨਵੇਂ ਉੱਚ ਪੱਧਰ ''ਤੇ ਪਹੁੰਚਿਆ: RBI ਗਵਰਨਰ

12/05/2019 3:27:56 PM

ਮੁੰਬਈ—ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 3 ਦਸੰਬਰ ਤੱਕ ਵਧ ਕੇ 451.7 ਅਰਬ ਡਾਲਰ ਦੇ ਨਵੇਂ ਪੱਧਰ 'ਤੇ ਪਹੁੰਚ ਗਿਆ ਹੈ। ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਵੀਰਵਾਰ ਨੂੰ ਇਹ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਚਾਲੂ ਵਿੱਤੀ ਸਾਲ ਦੀ ਸ਼ੁਰੂਆਤ ਤੋਂ ਹੁਣ ਤੱਕ ਵਿਦੇਸ਼ੀ ਮੁਦਰਾ ਭੰਡਾਰ 'ਚ 38.8 ਅਰਬ ਡਾਲਰ ਦਾ ਵਾਧਾ ਹੋ ਚੁੱਕਿਆ ਹੈ।
ਇਹ ਹਾਲ ਦੇ ਸਾਲਾਂ 'ਚ ਸਭ ਤੋਂ ਜ਼ਿਆਦਾ ਵਾਧਾ ਹੋਇਆ ਹੈ। ਦਾਸ ਇਥੇ ਚਾਲੂ ਵਿੱਤੀ ਸਾਲ ਦੀ ਪੰਜਵੀਂ ਦੋ-ਮਹੀਨਾਵਾਰ ਮੌਦਰਿਕ ਨੀਤੀ ਸਮੀਖਿਆ ਜਾਰੀ ਕਰਨ ਦੇ ਬਾਅਦ ਪ੍ਰੈੱਸ ਕਾਨਫਰੈਂਸ 'ਚ ਬੋਲ ਰਹੇ ਸਨ। ਰਿਜ਼ਰਵ ਬੈਂਕ ਨੇ ਇਸ ਸਮੀਖਿਆ ਦੌਰਾਨ ਆਪਣੀ ਨੀਤੀਗਤ ਦਰਾਂ ਨੂੰ 5.15 ਫੀਸਦੀ 'ਤੇ ਅਪਰਿਵਰਤਿਤ ਰੱਖਿਆ ਹੈ।
ਰਿਜ਼ਰਵ ਬੈਂਕ ਵਲੋਂ 22 ਨਵੰਬਰ ਤੱਕ ਦੇ ਜਾਰੀ ਅੰਕੜਿਆਂ ਮੁਤਾਬਕ ਹਫਤੇ ਦੌਰਾਨ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 34.7 ਕਰੋੜ ਡਾਲਰ ਵਧ ਕੇ 448.60 ਅਰਬ ਡਾਲਰ 'ਤੇ ਪਹੁੰਚ ਗਿਆ। ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਨਵੀਂਆਂ ਉੱਚਾਈਆਂ ਨੂੰ ਛੂਹ ਰਿਹਾ ਹੈ ਅਤੇ ਇਹ ਪਹਿਲੀ ਵਾਰ 450 ਅਰਬ ਡਾਲਰ ਦੇ ਪਾਰ ਪਹੁੰਚਿਆ ਹੈ।


Aarti dhillon

Content Editor

Related News