ਚੀਨ ਨੂੰ ਫਿਰ ਭਾਰੀ ਝਟਕਾ, ਹੁਣ ਇਹ ਵਿਦੇਸ਼ੀ ਕੰਪਨੀ ਭਾਰਤ 'ਚ ਕਰੇਗੀ 1000 ਕਰੋਡ਼ ਰੁਪਏ ਦਾ ਨਿਵੇਸ਼

01/31/2021 1:38:41 PM

ਨਵੀਂ ਦਿੱਲੀ - ਕੋਰੋਨਾ ਵਾਇਰਸ ਦੇ ਚੀਨ ਤੋਂ ਪੂਰੇ ਵਿਸ਼ਵ ਵਿਚ ਫੈਲਣ ਦੀਆਂ ਖ਼ਬਰਾਂ ਤੋਂ ਬਾਅਦ, ਜ਼ਿਆਦਾ ਤੋਂ ਜ਼ਿਆਦਾ ਕੰਪਨੀਆਂ ਚੀਨ ਤੋਂ ਮੂੰਹ ਮੋੜ ਰਹੀਆਂ ਹਨ। ਅਜਿਹੀ ਸਥਿਤੀ ਵਿਚ ਇਹ ਕੰਪਨੀਆਂ ਭਾਰਤ ਵਿਚ ਨਿਵੇਸ਼ ਦੇ ਵਧੀਆ ਵਿਕਲਪਾਂ ਦੀ ਭਾਲ ਕਰ ਰਹੀਆਂ ਹਨ। ਇਸ ਤਰਤੀਬ ਵਿਚ ਐਪਲ ਆਈਫੋਨ ਦਾ ਨਿਰਮਾਣ ਕਰਨ ਵਾਲੀ, ਤਾਈਵਾਨ (ਤਾਈਵਾਨ) ਦੀ ਪੇਗਾਟ੍ਰੋਨ ਕਾਰਪੋਰੇਸ਼ਨ, ਤਾਮਿਲਨਾਡੂ ਵਿਚ ਮੋਬਾਈਲ ਹੈਂਡਸੈੱਟ ਨਿਰਮਾਣ ਵਿਚ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ। ਪੇਗਾਟ੍ਰੋਨ ਪਹਿਲੇ ਪੜਾਅ ਵਿਚ 1000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕਰੇਗੀ। ਇਸ ਦੇ ਨਾਲ ਹੀ ਭਾਰਤੀ ਕੰਪਨੀ ਟਾਟਾ ਇਲੈਕਟ੍ਰਾਨਿਕਸ ਵੀ ਤਾਮਿਲਨਾਡੂ ਵਿਚ ਮੋਬਾਈਲ ਫੋਨ ਦੇ ਪੁਰਜ਼ਿਆਂ ਦੇ ਨਿਰਮਾਣ ਯੂਨਿਟ ਉੱਤੇ ਭਾਰੀ ਪੈਸਾ ਲਗਾਉਣ ਦੀ ਯੋਜਨਾ ਉੱਤੇ ਕੰਮ ਕਰ ਰਹੀ ਹੈ।

ਇਹ ਵੀ ਪੜ੍ਹੋ- ਬ੍ਰਿਟੇਨ ਤੋਂ ਆਉਣ ਵਾਲਿਆਂ ਨੂੰ ਰਾਹਤ! ਸਰਕਾਰ ਨੇ ਖ਼ਤਮ ਕੀਤੀ ਕੁਆਰੰਟਾਈਨ ਦੀ ਸੀਮਾ

ਚੀਨ 'ਤੇ ਨਿਰਭਰਤਾ ਨੂੰ ਘੱਟ ਕਰਨਾ ਚਾਹੁੰਦੀਆਂ ਹਨ ਗਲੋਬਲ ਕੰਪਨੀਆਂ

ਤਾਮਿਲਨਾਡੂ ਸਰਕਾਰ ਦੇ ਅਨੁਸਾਰ, ਦੋਵਾਂ ਕੰਪਨੀਆਂ ਸੂਬੇ ਵਿਚ ਨਿਵੇਸ਼ ਦੀਆਂ ਯੋਜਨਾਵਾਂ ਬਣਾ ਰਹੀਆਂ ਹਨ। ਟਾਟਾ ਇਲੈਕਟ੍ਰਾਨਿਕਸ ਮੋਬਾਈਲ ਫੋਨ ਦੇ ਹਿੱਸੇ ਬਣਾਉਣ ਲਈ ਸੂਬੇ ਵਿਚ 5,753 ਕਰੋੜ ਰੁਪਏ ਦਾ ਨਿਵੇਸ਼ ਕਰੇਗਾ। ਇਸ ਦੇ ਨਾਲ ਹੀ, ਪੇਗਾਟ੍ਰੋਨ ਕਾਰਪੋਰੇਸ਼ਨ ਮੋਬਾਈਲ ਫੋਨ ਨਿਰਮਾਣ ਲਈ 1,100 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਪੇਗਾਟ੍ਰੋਨ ਪੜਾਅਵਾਰ ਢੰਗ ਨਾਲ ਨਿਵੇਸ਼ ਕਰੇਗਾ। ਕੰਪਨੀ ਪਹਿਲੇ ਪੜਾਅ ਵਿਚ 1,100 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਦਰਅਸਲ ਗਲੋਬਲ ਕੰਪਨੀਆਂ ਲਈ ਭਾਰਤ ਇਕ ਨਵੀਂ ਪਲੇਟਫਾਰਮ ਬਣ ਕੇ ਸਾਹਮਣੇ ਆ ਰਿਹਾ ਹੈ। ਇਹ ਚੀਨ 'ਤੇ ਉਨ੍ਹਾਂ ਦੀ ਨਿਰਭਰਤਾ ਨੂੰ ਘਟਾਉਣ ਦੀ ਯੋਜਨਾ ਤਹਿਤ ਕੀਤਾ ਜਾ ਰਿਹਾ ਹੈ। ਿਜ਼ਕਰਯੋਗ ਹੈ ਕਿ ਅਮਰੀਕਾ ਅਤੇ ਚੀਨ ਵਿਚਾਲੇ ਚੱਲ ਰਹੇ ਵਪਾਰਕ ਵਿਵਾਦ ਕਾਰਨ, ਜ਼ਿਆਦਾਤਰ ਮੋਬਾਈਲ ਫੋਨ ਕੰਪਨੀਆਂ ਚੀਨ ਤੋਂ ਮੂੰਹ ਮੋੜ ਰਹੀਆਂ ਹਨ।

ਇਹ ਵੀ ਪੜ੍ਹੋ- ਔਰਤਾਂ ਲਈ ਇਤਰਾਜ਼ਯੋਗ ਹੋਣ ਦੀ ਸ਼ਿਕਾਇਤ ਤੋਂ ਬਾਅਦ ਮਿੰਤਰਾ ਨੇ ਬਦਲਿਆ ਆਪਣਾ ‘ਲੋਗੋ’

ਤਾਮਿਲਨਾਡੂ ਵਿਚ ਹੋਰ ਵੀ ਕੰਪਨੀਆਂ ਕਰ ਰਹੀਆਂ ਭਾਰੀ ਨਿਵੇਸ਼

ਪੇਗਾਟ੍ਰੋਨ ਕਾਰਪੋਰੇਸ਼ਨ ਅਤੇ ਟਾਟਾ ਇਲੈਕਟ੍ਰਾਨਿਕਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਕੰਪਨੀਆਂ ਤਾਮਿਲਨਾਡੂ ਵਿਚ ਨਿਵੇਸ਼ ਕਰਨ ਜਾ ਰਹੀਆਂ ਹਨ। ਇਨ੍ਹਾਂ ਵਿਚੋਂ ਸਨ ਐਡੀਸਨ ਸੂਬੇ ਵਿਚ 4,629 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਸਨ ਐਡੀਸਨ ਸੂਬੇ ਵਿਚ ਸੋਲਰ ਪੀਵੀ ਮੋਡੀਊਲ ਬਣਾਏਗਾ। ਇਸ ਤੋਂ ਇਲਾਵਾ, ਓਲਾ ਇਲੈਕਟ੍ਰਿਕ 2,354 ਕਰੋੜ ਰੁਪਏ ਦੇ ਨਿਵੇਸ਼ ਨਾਲ ਤਾਮਿਲਨਾਡੂ ਵਿਚ ਇਲੈਕਟ੍ਰਿਕ ਵਾਹਨ ਅਤੇ ਬੈਟਰੀਆਂ ਦਾ ਨਿਰਮਾਣ ਕਰੇਗੀ। ਦੱਸ ਦੇਈਏ ਕਿ ਅਕਤੂਬਰ 2020 ਵਿਚ, ਮੋਦੀ ਸਰਕਾਰ ਨੇ ਪ੍ਰੋਡਕਸ਼ਨ ਲਿੰਕਡ ਇੰਨਸੈਂਟਿਵ ਪ੍ਰੋਗਰਾਮ (ਪੀ.ਐਲ.ਆਈ. ਪ੍ਰੋਗਰਾਮ) ਅਧੀਨ ਭਾਰਤ ਵਿਚ ਨਿਵੇਸ਼ ਕਰਨ ਲਈ 16 ਕੰਪਨੀਆਂ ਨੂੰ ਮਨਜ਼ੂਰੀ ਦਿੱਤੀ ਸੀ।

ਇਹ ਵੀ ਪੜ੍ਹੋ- ਲੋਕ ਗਾਂ ਦੇ ਗੋਹੇ ਵਾਲੇ ਰੰਗ ਨਾਲ ਘਰ ਕਰਵਾ ਰਹੇ ਪੇਂਟ, 12 ਦਿਨਾਂ 'ਚ ਹੋਈ ਬੰਪਰ ਵਿਕਰੀ

ਨੋਟ - ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News