ਭਾਰਤ ਦੀ EV ਮਾਰਕੀਟ ਨੂੰ ਦੋਹਰਾ ਝਟਕਾ, ਫੋਰਡ ਨੇ ਕੀਤਾ ਕਿਨਾਰਾ, ਟੈਸਲਾ ਨੂੰ ਭਾਇਆ ਇੰਡੋਨੇਸ਼ੀਆ

05/14/2022 10:55:01 AM

ਨਵੀਂ ਦਿੱਲੀ– ਭਾਰਤ ਦੇ ਇਲੈਕਟ੍ਰਿਕ ਵ੍ਹੀਕਲ (ਈ. ਵੀ.) ਮਾਰਕੀਟ ਲਈ ਚੰਗੀ ਖਬਰ ਨਹੀਂ ਹੈ। ਅਮਰੀਕਾ ਦੀ ਦਿੱਗਜ਼ ਆਟੋਮੋਬਾਇਲ ਕੰਪਨੀ ਫੋਰਡ ਨੇ ਭਾਰਤ ’ਚ ਇਲੈਕਟ੍ਰਿਕ ਵਾਹਨ ਬਣਾ ਕੇ ਦੂਜੇ ਦੇਸ਼ਾਂ ਨੂੰ ਵੇਚਣ ਦੀ ਯੋਜਨਾ ਡਰਾਪ ਕਰ ਦਿੱਤੀ ਹੈ। ਸਰਕਾਰ ਨੇ ਪ੍ਰੋਡਕਸ਼ਨ ਲਿੰਕਡ ਇੰਸੈਂਟਿਵ ਸਕੀਮ (ਪੀ. ਐੱਲ. ਆਈ.) ਲਈ ਫੋਰਡ ਇੰਡੀਆ ਸਮੇਤ 20 ਕੰਪਨੀਆਂ ਨੂੰ ਚੁਣਿਆ ਸੀ ਪਰ ਫੋਰਡ ਹੁਣ ਆਪਣੀ ਅਰਜ਼ੀ ਵਾਪਸ ਕਰਨ ਨੂੰ ਕਹਿ ਰਹੀ ਹੈ। ਦੂਜੇ ਪਾਸੇ ਦੁਨੀਆ ਦੇ ਸਭ ਤੋਂ ਵੱਡੇ ਰਈਸ ਐੱਲਨ ਮਸਕ ਦੀ ਕੰਪਨੀ ਟੈਸਲਾ ਵੀ ਭਾਰਤ ਤੋਂ ਕਿਨਾਰਾ ਕਰਨ ਦੀ ਤਿਆਰੀ ’ਚ ਹੈ। ਕੰਪਨੀ ਨੇ ਇੰਡੋਨੇਸ਼ੀਆ ’ਚ ਨਿਰਮਾਣ ਹੱਬ ਬਣਾਉਣ ਦਾ ਫੈਸਲਾ ਕੀਤਾ ਹੈ।

ਇਹ ਵੀ ਪੜ੍ਹੋ– ਮਰਸਿਡੀਜ਼ ਬੈਂਜ਼ ਦੀ ਫਲੈਗਸ਼ਿਪ ਸੀ-ਕਲਾਸ ਕਾਰ ਭਾਰਤ ’ਚ ਲਾਂਚ, ਸ਼ਾਨਦਾਰ ਲੁੱਕ ਨਾਲ ਮਿਲੇ ਜ਼ਬਰਦਸਤ ਫੀਚਰਜ਼

ਫੋਰਡ ਮੋਟਰ ਕੰਪਨੀ ਨੇ ਭਾਰਤ ’ਚ ਈ. ਵੀ. ਬਣਾਉਣ ਵਾਲੀ ਆਪਣੀ ਯੋਜਨਾ ਨੂੰ ਡਰਾਪ ਕਰ ਦਿੱਤਾ ਹੈ। ਕੰਪਨੀ ਦੀ ਯੋਜਨਾ ਪਿਛਲੇ ਸਾਲ ਭਾਰਤ ’ਚ ਇਲੈਕਟ੍ਰਿਕ ਵਾਹਨਾਂ ਦੇ ਉਸਾਰੀ ਲਈ ਨਵਾਂ ਪਲਾਂਟ ਲਾਉਣ ਦੀ ਸੀ ਪਰ ਹੁਣ ਉਸ ਨੇ ਭਾਰਤ ’ਚ ਨਿਵੇਸ਼ ਨਾ ਕਰਣ ਦਾ ਫੈਸਲਾ ਕੀਤਾ ਹੈ। ਜਾਣਕਾਰਾਂ ਦੇ ਮੁਤਾਬਕ ਵਾਲਿਊਮ ਪ੍ਰੋਡਕਸ਼ਨ ਤੇ ਇੰਟਰਨਲ ਟਾਰਗੈਟ ਪੂਰਾ ਨਾ ਹੋ ਪਾਉਣ ਦੀ ਵਜ੍ਹਾ ਨਾਲ ਕੰਪਨੀ ਨੂੰ ਇਹ ਬਿਜ਼ਨੈੱਸ ਦੇ ਲਿਹਾਜ਼ ਨਾਲ ਅਨੁਕੂਲ ਨਹੀਂ ਲੱਗ ਰਿਹਾ ਸੀ। ਅਜਿਹੇ ’ਚ ਪਲਾਨ ਨੂੰ ਡਰਾਪ ਕਰਣ ਦਾ ਫੈਸਲਾ ਕੀਤਾ ਗਿਆ।

ਇਹ ਵੀ ਪੜ੍ਹੋ– ਨਵੇਂ ਫੀਚਰਜ਼ ਨਾਲ ਹੋਂਡਾ ਲਿਆ ਰਹੀ ਨਵੀਂ SUV Honda N7X, ਇਨ੍ਹਾਂ ਕਾਰਾਂ ਨਾਲ ਹੋਵੇਗਾ ਮੁਕਾਬਲਾ

ਪਲਾਂਟ ਬੇਚੇਗੀ ਕੰਪਨੀ
ਫੋਰਡ ਗੁਜਰਾਤ ਦੇ ਸਾਣੰਦ ਤੇ ਚੇਨਈ ’ਚ ਸਥਿਤ ਫੈਕਟਰੀਆਂ ਨੂੰ ਬੰਦ ਕਰਨ ਦੀ ਯੋਜਨਾ ਨੂੰ ਅੱਗੇ ਵਧਾ ਸਕਦੀ ਹੈ। ਇਨ੍ਹਾਂ ਦੋਨਾਂ ਪਲਾਂਟਸ ’ਚ ਪ੍ਰੋਡਕਸ਼ਨ ਪਹਿਲਾਂ ਤੋਂ ਹੀ ਬੰਦ ਹੈ। ਸੂਤਰਾਂ ਮੁਤਾਬਕ ਸਾਣੰਦ ਪਲਾਂਟ ਦੀ ਵਿਕਰੀ ਨੂੰ ਉਸ ਦੀ ਟਾਟਾ ਮੋਟਰਸ ਦੇ ਨਾਲ ਗੱਲਬਾਤ ਚੱਲ ਰਹੀ ਹੈ। ਦੂਜੇ ਪਾਸੇ ਚੇਨਈ ਫੈਕਟਰੀ ਲਈ ਵੱਖ-ਵੱਖ ਕੰਪਨੀਆਂ ਦਾਅ ਲਾ ਰਹੀਆਂ ਹਨ। ਕੰਪਨੀ ਨੇ ਕਿਹਾ ਕਿ ਸਾਵਧਾਨੀਪੂਰਵਕ ਸਮੀਖਿਆ ਤੋਂ ਬਾਅਦ ਅਸੀਂ ਕਿਸੇ ਵੀ ਭਾਰਤੀ ਪਲਾਂਟ ’ਚ ਈ. ਵੀ. ਬਣਾਉਣ ਦੀ ਯੋਜਨਾ ਨੂੰ ਅੱਗੇ ਨਾ ਵਧਾਉਣ ਦਾ ਫੈਸਲਾ ਕੀਤਾ ਹੈ। ਪੀ. ਐੱਲ. ਆਈ. ਯੋਜਨਾ ਤਹਿਤ ਸਾਡੇ ਪ੍ਰਸਤਾਵ ਨੂੰ ਸਵੀਕਾਰ ਕਰਨ ਤੇ ਸਪੋਰਟ ਲਈ ਭਾਰਤ ਸਰਕਾਰ ਦਾ ਧੰਨਵਾਦ।

ਇਹ ਵੀ ਪੜ੍ਹੋ– ਸ਼ਾਓਮੀ ਇੰਡੀਆ ਨੂੰ ਲੱਗਾ ਇਕ ਹੋਰ ਝਟਕਾ, ਇਸ ਵੱਡੇ ਅਧਿਕਾਰੀ ਨੇ ਛੱਡੀ ਕੰਪਨੀ

ਟੈਸਲਾ ਨੇ ਵੀ ਕੀਤਾ ਕਿਨਾਰਾ
ਟੈਕਸ ’ਚ ਛੋਟ ਦੀ ਮੰਗ ਨੂੰ ਲੈ ਕੇ ਮਸਕ ਤੇ ਭਾਰਤ ਸਰਕਾਰ ’ਚ ਤਣਾ-ਤਣੀ ਬਣੀ ਹੋਈ ਹੈ। ਇਸ ਵਿਚਾਲੇ ਖਬਰ ਆਈ ਹੈ ਕਿ ਟੈਸਲਾ ਨੇ ਇੰਡੋਨੇਸ਼ੀਆ ’ਚ ਮੈਨੂੰਫੈਕਚਰਿੰਗ ਹੱਬ ਬਣਾਉਣ ਦਾ ਫੈਸਲਾ ਕੀਤਾ ਹੈ। ਇਸ ਸਿਲਸਿਲੇ ’ਚ ਮਸਕ ਜਲਦੀ ਹੀ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਨੂੰ ਮਿਲਣ ਦੀ ਤਿਆਰੀ ’ਚ ਹਨ। ਕੰਪਨੀ ਨੇ ਉੱਥੇ ਜ਼ਮੀਨ ਤਲਾਸ਼ਣੀ ਵੀ ਸ਼ੁਰੂ ਕਰ ਦਿੱਤੀ ਹੈ। ਭਾਰਤ ਸਰਕਾਰ ਚਾਹੁੰਦੀ ਹੈ ਕਿ ਟੈਸਲਾ ਭਾਰਤ ’ਚ ਕਾਰਾਂ ਬਣਾਏ ਪਰ ਮਸਕ ਪਹਿਲਾਂ ਦਰਾਮਦ ਕਾਰਾਂ ਵੇਚ ਕੇ ਭਾਰਤੀ ਬਾਜ਼ਾਰ ਦੀ ਥਾਹ ਲੈਣਾ ਚਾਹੁੰਦੇ ਹਨ। ਉਹ ਕਈ ਵਾਰ ਕਹਿ ਚੁੱਕੇ ਹੈ ਕਿ ਭਾਰਤ ’ਚ ਇੰਪੋਰਟ ਟੈਕਸ ਦੁਨੀਆ ’ਚ ਸਭ ਤੋਂ ਜ਼ਿਆਦਾ ਹੈ।

ਇਹ ਵੀ ਪੜ੍ਹੋ– iPod Touch ਨੂੰ ਐਪਲ ਨੇ ਕੀਤਾ ਬੰਦ, 20 ਸਾਲਾਂ ਦਾ ਸਫਰ ਖ਼ਤਮ

ਭਾਰਤ ਦਾ ਈ. ਵੀ. ਬਾਜ਼ਾਰ
ਇੱਕ ਰਿਪੋਰਟ ਮੁਤਾਬਕ ਸਾਲ 2020 ’ਚ ਭਾਰਤ ਦਾ ਈ. ਵੀ. ਬਾਜ਼ਾਰ 5 ਬਿਲੀਅਨ ਅਮਰੀਕੀ ਡਾਲਰ ਸੀ। ਨਾਲ ਹੀ 2021 -2026 ਦੌਰਾਨ ਇਸ ’ਚ 44 ਫ਼ੀਸਦੀ ਤੋਂ ਵੱਧ ਦੀ ਸੀ. ਏ. ਜੀ. ਆਰ. ਦਰਜ ਕਰਦੇ ਹੋਏ 47 ਬਿਲੀਅਨ ਅਮਰੀਕੀ ਡਾਲਰ ਤੱਕ ਪੁੱਜਣ ਦੀ ਉਮੀਦ ਹੈ। ਪੈਟਰੋਲ ਤੇ ਡੀਜ਼ਲ ਦੀਆਂ ਲਗਾਤਾਰ ਵੱਧਦੀਆਂ ਕੀਮਤ ਨਾਲ ਲੋਕ ਤੇਜ਼ੀ ਨਾਲ ਈ. ਵੀ. ਦਾ ਰੁਖ਼ ਕਰ ਰਹੇ ਹਨ। ਸਰਕਾਰ ਵੀ ਇਲੈਕਟ੍ਰਿਕ ਵਾਹਨਾਂ ਨੂੰ ਸਪੋਰਟ ਕਰਣ ਲਈ ਇੰਫਰਾਸਟ੍ਰੱਕਚਰ ਵਿਕਸਤ ਕਰਨ ’ਤੇ ਖਾਸ ਧਿਆਨ ਦੇ ਰਹੀ ਹੈ। ਸਰਕਾਰ ਨੇ 2030 ਤੱਕ 30 ਫੀਸਦੀ ਗੱਡੀਆਂ ਨੂੰ ਇਲੈਕਟ੍ਰਿਕ ਨਾਲ ਚਲਾਉਣ ਦਾ ਟੀਚਾ ਰੱਖਿਆ ਹੈ।

ਇਹ ਵੀ ਪੜ੍ਹੋ– ਜੀਓ ਦਾ ਸਭ ਤੋਂ ਸਸਤਾ ਰੀਚਾਰਜ, ਸਿਰਫ਼ 10 ਰੁਪਏ ’ਚ ਮਿਲਣਗੇ ਇਹ ਫਾਇਦੇ


Rakesh

Content Editor

Related News