ਫੋਰਡ ਇੰਡੀਆ ਦੀ ਜਲਦ ਹੋ ਸਕਦੀ ਹੈ ਭਾਰਤ ਤੋਂ ਵਿਦਾਈ, ਜਾਣੋ ਵਜ੍ਹਾ

07/18/2021 12:07:42 PM

ਨਵੀਂ ਦਿੱਲੀ (ਇੰਟ.) – ਫੋਰਡ ਇੰਡੀਆ ਅਤੇ ਮਹਿੰਦਰਾ ਦੇ ਜੁਆਇੰਟ ਵੈਂਚਰ ਦੇ ਰਸਮੀ ਤੌਰ ’ਤੇ ਖਤਮ ਹੋਣ ਤੋਂ ਬਾਅਦ ਹੀ ਭਾਰਤ ’ਚ ਫੋਰਡ ਇੰਡੀਆ ਦੇ ਆਪ੍ਰੇਸ਼ਨ ਬੰਦ ਹੋਣ ਦੀਆਂ ਕਿਆਸਰਾਈਆਂ ਲੱਗਣ ਲੱਗੀਆਂ ਸਨ। ਫੋਰਡ ਇੰਡੀਆ ਫਿਲਹਾਲ ਮੁਸ਼ਕਲ ਦੌਰ ’ਚੋਂ ਲੰਘ ਰਹੀ ਹੈ ਅਤੇ ਇਸ ਸਮੇਂ ਜੋ ਹਾਲਾਤ ਹਨ, ਉਨ੍ਹਾਂ ਤੋਂ ਲੱਗ ਰਿਹਾ ਹੈ ਕਿ ਇਹ ਕੰਪਨੀ ਭਾਰਤ ’ਚ ਆਪਣਾ ਆਪ੍ਰੇਸ਼ਨ ਬੰਦ ਵੀ ਕਰ ਸਕਦੀ ਹੈ। ਪਿਛਲੇ ਕੁਝ ਸਮੇਂ ਤੋਂ ਫੋਰਡ ਇੰਡੀਆ ਨੇ ਆਪਣੇ ਐੱਸ. ਯੂ. ਵੀ. ਤੋਂ ਇਲਾਵਾ ਕੋਈ ਗੱਡੀ ਲਾਂਚ ਨਹੀਂ ਕੀਤੀ ਹੈ। ਫਿਗੋ ਆਟੋਮੈਟਿਕ ਵੀ ਕਾਫੀ ਦੇਰ ਨਾਲ ਲਾਂਚ ਹੋ ਰਹੀ ਹੈ। ਸੈਕੰਡ ਜਨਰੇਸ਼ਨ ਫਿਗੋ ਵੀ ਕਾਫੀ ਲੇਟ ਹੈ। ਇਸ ਤੋਂ ਇਲਾਵਾ ਇਸ ’ਚ ਕੋਈ ਖਾਸ ਫੀਚਰ ਨਹੀਂ ਹੈ ਅਤੇ ਨਾ ਹੀ ਪਾਵਰਟ੍ਰੇਨ ਲੱਗੀ ਹੈ।

ਫੋਰਡ ਇੰਡੀਆ ਦੇ ਬੁਲਾਰੇ ਨੇ ਹਾਲਾਂਕਿ ਕੰਪਨੀ ਦੇ ਮੌਜੂਦਾ ਹਾਲਾਤ ’ਤੇ ਤਾਂ ਕੁਝ ਨਹੀਂ ਕਿਹਾ ਪਰ ਭਾਰਤ ਵਰਗੀ ਮਾਰਕੀਟ ’ਚ ਰੇਟ ਅਤੇ ਫੀਚਰ ਦਰਮਿਆਨ ਤਾਲਮੇਲ ਬਿਠਾਉਣ ’ਚ ਫੋਰਡ ਇੰਡੀਆ ਅਸਫਲਰਹੀ ਹੈ। ਫਿਗੋ ਆਟੋਮੈਟਿਕ ਅਗਲੇ ਮਹੀਨੇ ਲਾਂਚ ਹੋ ਸਕਦੀ ਹੈ ਪਰ ਇਸ ਸੇਗਮੈਂਟ ’ਚ ਪਹਿਲਾਂ ਤੋਂ ਹੀ ਹੁੰਡਈ ਆਈ20, ਮਾਰੂਤੀ ਸੁਜ਼ੂਕੀ, ਬਲੈਨੋ ਅਤੇ ਫਾਕਸਵੈਗਨ ਪੋਲੋ ਮੌਜੂਦ ਹਨ।

ਇਹ ਵੀ ਪੜ੍ਹੋ : ਜਲਦੀ ਹੀ ਤੁਹਾਡੀ ਰਸੋਈ 'ਚ ਦਿਖਾਈ ਦੇਣਗੇ 50 ਫ਼ੀਸਦੀ ਹਲਕੇ ਸਿਲੰਡਰ, ਮਿਲਣਗੀਆਂ ਇਹ ਸਹੂਲਤਾਂ

ਫੋਰਡ ਦੇ ਪਲਾਂਟ ’ਚ ਸਮਰੱਥਾ ਤੋਂ ਘੱਟ ਉਤਪਾਦਨ

ਫੋਰਡ ਦੇ ਮਰੀਮਲਾਈ ਅਤੇ ਸਾਣੰਦ ’ਚ ਦੋ ਪਲਾਂਟ ਹਨ ਅਤੇ ਦੋਵੇਂ ਆਪਣੀ ਸਮਰੱਥਾ ਤੋਂ ਘੱਟ ਉਤਪਾਦਨ ਕਰ ਰਹੇ ਹਨ। ਅਜਿਹੀਆਂ ਖਬਰਾਂ ਹਨ ਕਿ ਓਲਾ ਇਲੈਕਟ੍ਰਿਕ ਆਪਣੇ ਅਹਿਮ ਪਲਾਨ ਲਈ ਇਨ੍ਹਾਂ ਦੋਹਾਂ ਪਲਾਂਟਾਂ ਨੂੰ ਐਕਵਾਇਰ ਕਰ ਸਕਦੀ ਹੈ। ਫੋਰਡ ਇੰਡੀਆ ਦਾ ਨਵਾਂ ਨਿਵੇਸ਼ ਵੀ ਮੁਸ਼ਕਲ ਹੈ ਕਿਉਂਕਿ ਫੋਰਡ ਦੁਨੀਆ ਭਰ ’ਚ ਆਪਣੇ ਪਲਾਂਟ ਬੰਦ ਕਰ ਰਹੀ ਹੈ ਜਾਂ ਉਨ੍ਹਾਂ ਦੀ ਸਮਰੱਥਾ ਘਟਾ ਰਹੀ ਹੈ। ਫਿਲਹਾਲ ਫੋਰਡ ਰੇਂਜਰ ਰੈਪਟਰ ਲਾਈਫਸਟਾਈਲ ਗੱਡੀਆਂ ਦੀ ਲਾਂਚਿੰਗ ਦੀ ਵੀ ਕੋਈ ਸਪੱਸ਼ਟ ਤਸਵੀਰ ਨਹੀਂ ਦਿਖਾਈ ਦੇ ਰਹੀ ਹੈ।

ਹ ਵੀ ਪੜ੍ਹੋ : Air India ਨੂੰ ਮੁੜ ਤੋਂ ਖ਼ਰੀਦਣਾ TATA ਲਈ ਨਹੀਂ ਹੋਵੇਗਾ ਆਸਾਨ, ਇਹ ਵਿਅਕਤੀ ਬਣ ਸਕਦਾ ਹੈ ਮੁਸੀਬਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor

Related News