ਫੋਰਬਸ ਦੀ ਸੂਚੀ ''ਚ 12 ਭਾਰਤ ਕੰਪਨੀਆਂ ਦੇ ਨਾਂ, ਇੰਫੋਸਿਸ 31ਵੇਂ ਸਥਾਨ ''ਤੇ

Tuesday, Oct 02, 2018 - 09:17 AM (IST)

ਫੋਰਬਸ ਦੀ ਸੂਚੀ ''ਚ 12 ਭਾਰਤ ਕੰਪਨੀਆਂ ਦੇ ਨਾਂ, ਇੰਫੋਸਿਸ 31ਵੇਂ ਸਥਾਨ ''ਤੇ

ਨਵੀਂ ਦਿੱਲੀ—ਫੋਰਬਸ ਦੀ ਦੁਨੀਆ ਦੀ ਮਸ਼ਹੂਰ ਕੰਪਨੀਆਂ ਦੀ ਸੂਚੀ 'ਚ 12 ਭਾਰਤੀ ਕੰਪਨੀਆਂ ਸ਼ਾਮਲ ਹਨ। ਇਨ੍ਹਾਂ ਕੰਪਨੀਆਂ 'ਚ ਇੰਫੋਸਿਸ, ਟੀ.ਸੀ.ਐੱਸ. ਅਤੇ ਟਾਟਾ ਮੋਟਰਜ਼ ਸ਼ਾਮਲ ਹਨ। ਮਨੋਰੰਜਨ ਖੇਤਰ ਦੀ ਵਾਲਟ ਡਿਜਨੀ ਇਸ ਸੂਚੀ 'ਚ ਪਹਿਲੇ ਸਥਾਨ 'ਤੇ ਹੈ। ਵਾਲਟ ਡਿਜਨੀ ਦਾ ਬਜਾਜ ਪੂੰੰਜੀਕਰਨ 165 ਅਰਬ ਡਾਲਰ ਹੈ। ਉਸ ਤੋਂ ਬਾਅਦ ਹੋਟਲ ਖੇਤਰ ਦੀ ਕੰਪਨੀ ਡਿਲਟਨ ਦੂਜੇ ਅਤੇ ਇਟਲੀ ਦੀ ਕਾਰ ਕੰਪਨੀ ਫੇਰਾਰੀ ਤੀਜੇ ਸਥਾਨ 'ਤੇ ਰਹੀ ਹੈ। 
ਸਾਲ 2018 ਦੀ ਉੱਚ ਦਸ ਕੰਪਨੀਆਂ ਦੀ ਸੂਚੀ 'ਚ ਵਿੱਤੀ ਸੇਵਾ ਖੇਤਰ ਦੀ ਕੰਪਨੀ ਵੀਜਾ ਚੌਥੇ, ਡਿਜੀਟਲ ਭੁਗਤਾਨ ਕੰਪਨੀ ਪੇਪਾਲ ਪੰਜਵੇਂ, ਮੀਡੀਆ ਕੰਪਨੀ ਨੈਟਫਲੀਕਸ ਛੇਵੇਂ, ਸੀਮੈਂਟ ਸੱਤਵੇਂ, ਆਨਲਾਈਨ ਰਿਟੇਲਰ ਐਮਾਜ਼ਾਨ ਅੱਠਵੇਂ, ਮੈਰੀਅਟ ਇੰਟਰਨੈਸ਼ਨਲ ਨੌਵੇਂ ਅਤੇ ਮਾਰਟਰਕਾਰਡ ਦੱਸਵੇਂ ਸਥਾਨ 'ਤੇ ਹੈ। ਭਾਰਤ ਦੇ ਬੈਂਕਿੰਗ ਅਤੇ ਵਿੱਤੀ ਖੇਤਰ ਦੀ ਸਿਰਫ ਇਕ ਕੰਪਨੀ ਐੱਚ.ਡੀ.ਐੱਫ.ਸੀ. ਇਸ ਸੂਚੀ 'ਚ ਸਥਾਨ ਬਣਾ ਪਾਈ ਹੈ। ਉਹ ਸੂਚੀ 'ਚ 217ਵੇ2 ਸਥਾਨ 'ਤੇ ਹੈ। 
ਮਸ਼ਹੂਰ ਕੰਪਨੀਆਂ ਦੀ ਸੂਚੀ 'ਚ ਸ਼ਾਮਲ ਹੋਰ ਭਾਰਤੀ ਕੰਪਨੀਆਂ 'ਚ ਇੰਫੋਸਿਸ 31ਵੇਂ, ਟਾਟਾ ਕੰਸਲਟੈਂਸੀ ਸਰਵਿਸਿਜ਼ 35ਵੇਂ, ਟਾਟਾ ਮੋਟਰਜ਼ 70ਵੇਂ, ਟਾਟਾ ਸਟੀਲ 131ਵੇਂ, ਲਾਰਸਨ ਐਂਡ ਟੁਰਬੋ 135ਵੇਂ, ਗ੍ਰਾਸਿਮ ਇੰਡਸਟਰੀਜ਼ 154ਵੇਂ, ਜਨਰਲ ਇੰਸ਼ੋਰੈਂਸ ਕਾਰਪੋਰੇਸ਼ਨ ਆਫ ਇੰਡੀਆ 156ਵੇਂ, ਮਹਿੰਦਰਾ ਐਂਡ ਮਹਿੰਦਰਾ 164ਵੇਂ, ਏਸ਼ੀਅਨ ਪੇਂਟਸਨ 203ਵੇਂ, ਸੇਲ 227ਵੇਂ ਅਤੇ ਆਈ.ਟੀ.ਸੀ. 239ਵੇਂ ਸਥਾਨ 'ਤੇ ਹੈ। ਇਸ ਸੂਚੀ 'ਚ ਅਮਰੀਕੀ ਕੰਪਨੀਆਂ ਦਾ ਦਬਦਬਾ ਹੈ। ਕੁੱਲ 250 ਕੰਪਨੀਆਂ ਦੀ ਸੂਚੀ 'ਚ 61 ਅਮਰੀਕੀ ਕੰਪਨੀਆਂ ਹਨ। ਜਾਪਾਨ ਦੀਆਂ 32 ਕੰਪਨੀਆਂ ਸੂਚੀ 'ਚ ਸਥਾਨ ਬਣਾਉਣ 'ਚ ਸਫਲ ਰਹੀਆਂ ਹਨ।


Related News