ਲਗਾਤਾਰ ਚੌਥੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਭਾਰੀ ਵਾਧਾ, ਜਾਣੋ ਅੱਜ ਕਿੰਨੇ 'ਚ ਮਿਲੇਗਾ ਤੇਲ

Friday, May 07, 2021 - 09:58 AM (IST)

ਨਵੀਂ ਦਿੱਲੀ - ਤੇਲ ਕੰਪਨੀਆਂ ਵੱਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਅੱਜ ਫਿਰ ਵਾਧਾ ਕਰ ਦਿੱਤਾ ਗਿਆ ਹੈ। ਅੱਜ ਡੀਜ਼ਲ ਦੀ ਕੀਮਤ 30 ਤੋਂ 35 ਪੈਸੇ ਵੱਧ ਗਈ ਹੈ, ਜਦੋਂ ਕਿ ਪੈਟਰੋਲ ਦੀ ਕੀਮਤ ਵਿਚ 28 ਤੋਂ 30 ਪੈਸੇ ਤੱਕ ਦਾ ਵਾਧਾ ਕਰ ਦਿੱਤਾ ਗਿਆ ਹੈ। ਦਿੱਲੀ ਅਤੇ ਮੁੰਬਈ ਸਮੇਤ ਦੇਸ਼ ਦੇ ਲਗਭਗ ਸਾਰੇ ਸੂਬਿਆਂ ਵਿਚ ਪੈਟਰੋਲ ਦੀ ਕੀਮਤ ਆਪਣੇ ਸਿਖਰ ਪੱਧਰ 'ਤੇ ਪਹੁੰਚ ਗਈ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਪੈਟਰੋਲ ਦੀ ਕੀਮਤ 91.27 ਰੁਪਏ ਤੇ ਡੀਜ਼ਲ ਦੀ ਕੀਮਤ 81.73 ਰੁਪਏ 'ਤੇ ਪਹੁੰਚ ਗਈ ਹੈ। ਇਸ ਦੇ ਨਾਲ ਹੀ ਮੁੰਬਈ 'ਚ ਪੈਟਰੋਲ ਦੀ ਕੀਮਤ 97.61 ਰੁਪਏ ਅਤੇ ਡੀਜ਼ਲ ਦੀ ਕੀਮਤ 88.82 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਈ ਹੈ।

ਇਹ ਵੀ ਪੜ੍ਹੋ  : ਭਾਰਤੀ ਅਰਥਚਾਰੇ ਨੂੰ ਲੱਗ ਸਕਦੈ ਝਟਕਾ! ਸੀਰਮ ਇੰਸਟੀਚਿਊਟ ਸਮੇਤ 20 ਕੰਪਨੀਆਂ ਯੂ.ਕੇ. 'ਚ ਕਰਨਗੀਆਂ ਵੱਡਾ ਨਿਵੇਸ਼

4 ਦਿਨਾਂ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਭਾਰੀ ਉਛਾਲ

ਤਿੰਨ ਦੇ ਵਾਧੇ ਤੋਂ ਬਾਅਦ ਪੈਟਰੋਲ 88 ਪੈਸੇ ਮਹਿੰਗਾ ਹੋ ਗਿਆ। ਮੰਗਲਵਾਰ ਨੂੰ ਪੈਟਰੋਲ ਦੀ ਕੀਮਤ ਵਿਚ 15 ਪੈਸੇ ਦਾ ਵਾਧਾ ਹੋਇਆ ਸੀ ਜਦੋਂ ਕਿ ਬੁੱਧਵਾਰ ਨੂੰ ਇਸ ਦੀ ਕੀਮਤ ਵਿਚ 19 ਪੈਸੇ ਦਾ ਵਾਧਾ ਹੋਇਆ ਸੀ, ਵੀਰਵਾਰ ਨੂੰ ਇਸ ਵਿਚ 25 ਪੈਸੇ ਦਾ ਵਾਧਾ ਅਤੇ ਅੱਜ 28 ਪੈਸੇ ਦਾ ਵਾਧਾ ਕੀਤਾ ਗਿਆ ਹੈ। ਜੇ ਅਸੀਂ ਇਸ ਤਰ੍ਹਾਂ ਡੀਜ਼ਲ ਦੀ ਗੱਲ ਕਰੀਏ, ਤਾਂ ਇਹ ਤਿੰਨ ਦਿਨ ਵਿਚ 1 ਰੁਪਏ ਮਹਿੰਗਾ ਹੋ ਗਿਆ ਹੈ।

ਇਹ ਵੀ ਪੜ੍ਹੋ  :ਭਾਰਤ ਤੋਂ ਅਮਰੀਕਾ ਜਾਣ ਵਾਲੇ ਸਾਵਧਾਨ! ਬਾਇਡੇਨ ਵੱਲੋਂ ਐਲਾਨੀ ਯਾਤਰਾ ਪਾਬੰਦੀ ਹੋਈ ਲਾਗੂ

ਦੇਸ਼ ਦੇ ਵੱਖ-ਵੱਖ ਇਲਾਕਿਆਂ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਪ੍ਰਤੀ ਲਿਟਰ ਰੁਪਿਆ ਵਿਚ

ਸ਼ਹਿਰ                 ਪੈਟਰੋਲ                               ਡੀਜ਼ਲ

ਦਿੱਲੀ                  91.27                               81.73

ਮੁੰਬਈ                 97.61                               88.82 
ਚੇਨਈ                 93.15                               86.65 

 ਨੋਇਡਾ               89.44                               82.18 

ਭੋਪਾਲ                 99.28                               90.01 

ਲਖਨਊ                89.36                              82.10

ਬੰਗਲੌਰ               94.30                             86.64 

ਚੰਡੀਗੜ੍ਹ           87.80                              81.40 

ਪਟਨਾ                 93.52                            86.94 

ਇਹ ਵੀ ਪੜ੍ਹੋ  : 'ਕੋਰੋਨਾ ਨੂੰ ਹਰਾਉਣ ਲਈ ਚੁੱਕਣੇ ਪੈਣਗੇ ਇਹ ਮਹੱਤਵਪੂਰਨ ਕਦਮ'

ਹਰ ਰੋਜ਼ 6 ਵਜੇ ਬਦਲਦੀ ਹੈ ਕੀਮਤ 

ਪੈਟਰੋਲ ਅਤੇ ਡੀਜ਼ਲ ਦੀ ਕੀਮਤ ਹਰ ਰੋਜ਼ ਸਵੇਰੇ 6 ਵਜੇ ਬਦਲਦੀ ਹੈ। ਨਵੇਂ ਰੇਟ ਸਵੇਰੇ 6 ਵਜੇ ਤੋਂ ਲਾਗੂ ਹੋ ਜਾਂਦੇ ਹਨ। ਐਕਸਾਈਜ਼ ਡਿਊਟੀ, ਡੀਲਰ ਕਮਿਸ਼ਨ ਅਤੇ ਹੋਰ ਚੀਜ਼ਾਂ ਨੂੰ ਪੈਟਰੋਲ ਡੀਜ਼ਲ ਦੀ ਕੀਮਤ ਵਿਚ ਸ਼ਾਮਲ ਕਰਨ ਤੋਂ ਬਾਅਦ, ਇਸ ਦੀ ਕੀਮਤ ਲਗਭਗ ਦੁੱਗਣੀ ਹੋ ਜਾਂਦੀ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਹਰ ਰੋਜ਼ ਬਦਲਦੀਆਂ ਹਨ ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਵਿਦੇਸ਼ੀ ਮੁਦਰਾ ਰੇਟਾਂ ਦੇ ਨਾਲ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਕੀ ਹਨ।

ਪੈਟਰੋਲ ਡੀਜ਼ਲ ਦੀਆਂ ਕੀਮਤਾਂ ਇਸ ਤਰ੍ਹਾਂ ਚੈੱਕ ਕਰੋ

ਤੁਸੀਂ ਐਸ.ਐਮ.ਐਸ. ਦੇ ਜ਼ਰੀਏ ਪੈਟਰੋਲ-ਡੀਜ਼ਲ ਦੀ ਕੀਮਤ ਦਾ ਪਤਾ ਲਗਾ ਸਕਦੇ ਹੋ। ਪੈਟਰੋਲ ਡੀਜ਼ਲ ਦੀਆਂ ਕੀਮਤਾਂ ਰੋਜ਼ਾਨਾ ਸਵੇਰੇ 6 ਵਜੇ ਅਪਡੇਟ ਕੀਤੀਆਂ ਜਾਂਦੀਆਂ ਹਨ। ਇੰਡੀਅਨ ਆਇਲ ਦੀ ਵੈਬਸਾਈਟ ਅਨੁਸਾਰ, ਤੁਹਾਨੂੰ ਆਪਣਾ ਸਿਟੀ ਕੋਡ ਆਰ.ਐਸ.ਪੀ. ਨਾਲ ਟਾਈਪ ਕਰਨਾ ਪਵੇਗਾ ਅਤੇ 9224992249 ਨੰਬਰ 'ਤੇ ਐਸ.ਐਮ.ਐਸ. ਭੇਜਣਾ ਪਏਗਾ। ਹਰ ਸ਼ਹਿਰ ਦਾ ਕੋਡ ਵੱਖਰਾ ਹੁੰਦਾ ਹੈ। ਤੁਸੀਂ ਇਸਨੂੰ ਆਈ.ਓ.ਸੀ.ਐਲ. ਦੀ ਵੈਬਸਾਈਟ 'ਤੇ ਵੀ ਦੇਖ ਸਕਦੇ ਹੋ। ਤੁਸੀਂ ਆਪਣੇ ਸ਼ਹਿਰ ਵਿੱਚ ਪੈਟਰੋਲ ਡੀਜ਼ਲ ਦੀ ਕੀਮਤ ਨੂੰ ਬੀ.ਪੀ.ਸੀ.ਐਲ. ਗਾਹਕ ਆਰ.ਐਸ.ਪੀ. 9223112222 ਅਤੇ ਐਚ.ਪੀ.ਸੀ.ਐਲ. ਗਾਹਕ ਐਚ.ਪੀ.ਪ੍ਰਾਇਸ. ਨੂੰ 9222201122 ਸੰਦੇਸ਼ ਭੇਜ ਕੇ ਜਾਣ ਸਕਦੇ ਹਨ।

ਇਹ ਵੀ ਪੜ੍ਹੋ  : ‘ਚੀਨ ਲਈ ਰਿਕਵਰੀ ਦੇ ਬਾਵਜੂਦ ਤਰੱਕੀ ਦੀ ਰਫਤਾਰ ਨੂੰ ਅਗਲੀਆਂ ਤਿਮਾਹੀਆਂ ’ਚ ਕਾਇਮ ਰੱਖ ਸਕਣਾ ਸੌਖਾਲਾ ਨਹੀਂ’

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੋ ਕਰੋ।


Harinder Kaur

Content Editor

Related News