ਅਮਰੀਕਾ ਪਹਿਲੀ ਵਾਰ ਕਰ ਸਕਦਾ ਹੈ ਲੋਨ ਡਿਫਾਲਟ, ਚੀਨ ਵੀ ਨਹੀਂ ਬਚ ਸਕਿਆ ਕਰਜ਼ੇ ਦੇ ਜਾਲ ਤੋਂ
Sunday, Oct 03, 2021 - 11:31 AM (IST)
 
            
            ਨਵੀਂ ਦਿੱਲੀ (ਇੰਟ.) - ਦੁਨੀਆ ਦਾ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਪਹਿਲੀ ਵਾਰ ਆਪਣੇ ਲੋਨ ’ਤੇ ਡਿਫਾਲਟ ਕਰਨ ਦੀ ਸਥਿਤੀ ’ਚ ਪਹੁੰਚ ਗਿਆ ਹੈ। ਅਮਰੀਕਾ ਨੇ 1 ਅਗਸਤ ਨੂੰ 28.48 ਲੱਖ ਕਰੋਡ਼ ਡਾਲਰ ਦਾ ਡੈੱਟ ਲਿਮਿਟ ਦੁਬਾਰਾ ਲਾਗੂ ਕੀਤਾ ਸੀ। ਟਰੇਜ਼ਰੀ ਸੈਕਰੇਟਰੀ ਜੇਨੇਟ ਯੇਲੇਨ ਉਸ ਸਮੇਂ ਤੋਂ ਹੀ ਦੇਸ਼ ਦੇ ਵਿੱਤ ’ਤੇ ਨਜ਼ਰ ਰੱਖ ਰਹੀ ਹੈ ਅਤੇ ਐਮਰਜੈਂਸੀ ਅਕਾਊਂਟਿੰਗ ਸਟੈਂਡਰਡ ਅਪਣਾ ਰਹੀ ਹੈ। ਇਸ ਨੂੰ ਐਕਸਟ੍ਰਾਆਰਡਿਨਰੀ ਮੇਜ਼ਰਸ ਕਹਿੰਦੇ ਹਨ। ਇਨ੍ਹਾਂ ਕਦਮਾਂ ਦੇ ਜਰੀਏ ਸਰਕਾਰ ਕਰਜ਼ੇ ਦੀ ਹੱਦ ਤੋੜੇ ਬਿਨਾਂ ਵਾਧੂ ਕਰਜ਼ਾ ਲੈਂਦੀ ਰਹਿੰਦੀ ਹੈ।
ਗੋਲਡਮੈਨ ਸਾਕਸ ਨੇ ਚੀਨ ’ਚ 8.2 ਲੱਖ ਕਰੋੜ ਡਾਲਰ ਦੇ ਕਰਜ਼ਾ ਸੰਕਟ ਦਾ ਪ੍ਰਗਟਾਇਆ ਖਦਸ਼ਾ
ਗੋਲਡਮੈਨ ਸਾਕਸ ਦੇ ਵਿਸ਼ਲੇਸ਼ਕਾਂ ਨੇ ਕਿਹਾ ਹੈ ਕਿ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਲੋਕਾਂ ਦੇ ਵਧਦੇ ਕਰਜ਼ਾ ਸੰਕਟ ਨੂੰ ਲੁਕਾਉਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਹਨ। ਇਸ ਤੋਂ ਬਾਅਦ ਵੀ ਚੀਨ ’ਚ 8.2 ਲੱਖ ਕਰੋਡ਼ ਡਾਲਰ ਦਾ ਕਰਜ਼ਾ ਡਿਫਾਲਟ ਹੋਣ ਦਾ ਖਦਸ਼ਾ ਵਧ ਗਿਆ ਹੈ। ਚੀਨ ਦੀ ਸਥਾਨਕ ਸਰਕਾਰ ਆਪਣੇ ਫਾਇਨਾਂਸਿੰਗ ਵ੍ਹੀਕਲ ਦੇ ਜਰੀਏ ਇਹ ਕਰਜ਼ਾ ਲੈ ਕੇ ਵਿਕਾਸ ਦੇ ਕੰਮ ਕਰ ਰਹੀ ਹੈ, ਜਿਸ ਨੂੰ ਵਾਪਸ ਕਰਨਾ ਹੁਣ ਮੁਸ਼ਕਲ ਹੋ ਰਿਹਾ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            