ਸਸਤੀਆਂ ਹੋਈਆਂ ਖਾਣ-ਪੀਣ ਦੀਆਂ ਚੀਜ਼ਾਂ, ਥੋਕ ਮਹਿੰਗਾਈ ਦਰ ਡਿੱਗ ਕੇ 0.33 ਫੀਸਦੀ ਰਹੀ

10/14/2019 1:44:04 PM

ਨਵੀਂ ਦਿੱਲੀ — ਸਤੰਬਰ ਦਾ ਮਹੀਨਾ ਆਮ ਆਦਮੀ ਲਈ ਵੱਡੀ ਰਾਹਤ ਲੈ ਕੇ ਆਇਆ ਹੈ। ਇਸ ਮਹੀਨੇ ਖਾਣ-ਪੀਣ ਵਾਲੀਆਂ ਵਸਤੂਆਂ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਸਤੰਬਰ ਮਹੀਨੇ 'ਚ ਥੋਕ ਮਹਿੰਗਾਈ 'ਚ ਭਾਰੀ ਗਿਰਾਵਟ ਆਈ ਹੈ। ਥੋਕ ਮਹਿੰਗਾਈ ਦਰ ਅਗਸਤ 'ਚ 1.08 ਫੀਸਦੀ ਸੀ, ਜਿਹੜੀ ਕਿ ਸਤੰਬਰ 'ਚ ਘੱਟ ਕਿ 0.33 ਫੀਸਦੀ 'ਤੇ ਆ ਗਈ। ਥੋਕ ਮਹਿੰਗਾਈ ਦਰ 'ਚ ਬੀਤੇ ਮਹੀਨੇ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ ਜਦੋਂਕਿ ਅਗਸਤ 'ਚ WPI 'ਚ ਕੋਈ ਬਦਲਾਅ ਨਹੀਂ ਹੋਇਆ ਸੀ। ਪਿਛਲੇ ਸਾਲ ਸਤੰਬਰ 2018 'ਚ ਇਹ ਦਰ 5.22 ਫੀਸਦੀ 'ਤੇ ਸੀ।
ਸਤੰਬਰ 'ਚ ਮਹਿੰਗਾਈ ਇੰਡੈਕਸ 'ਚ ਹੋਏ ਬਦਲਾਅ

- ਪ੍ਰਾਇਮਰੀ ਆਰਟੀਕਲ ਮਹਿੰਗਾਈ ਦਰ 6.43% ਤੋਂ ਘਟ ਕੇ 5.54%
- ਨਿਰਮਾਣ ਮਹਿੰਗਾਈ ਦਰ -0.42%
- ਖੁਰਾਕੀ ਮੁਦਰਾਸਫਿਤੀ 5.75% ਤੋਂ 5.98% ਤੱਕ ਵਧੀ
- ਸਬਜ਼ੀਆਂ ਦਾ WPI 13.07% ਤੋਂ 19.43% ਤੱਕ ਵਧਿਆ
- ਦਾਲਾਂ ਦੀ ਮਹਿੰਗਾਈ ਦਰ 16.36% ਤੋਂ ਵਧ ਕੇ 17.94% ਹੋ ਗਈ
- ਗੈਰ-ਖੁਰਾਕੀ ਮਹਿੰਗਾਈ ਦਰ 2.76% ਤੋਂ ਘੱਟ ਕੇ 2.18%
- ਕੈਮੀਕਲ ਮਹਿੰਗਾਈ ਦਰ - 0.42% ਦੇ ਮੁਕਾਬਲੇ 1.42%
- ਕੋਰ ਮਹਿੰਗਾਈ ਦਰ -0.3% ਦੇ ਮੁਕਾਬਲੇ -1.1%
- ਈਂਧਨ, ਬਿਜਲੀ ਮਹਿੰਗਾਈ ਦਰ -4% ਦੇ ਮੁਕਾਬਲੇ -7.05%
- ਦੁੱਧ ਦੀ ਮਹਿੰਗਾਈ 1.18% ਤੋਂ ਵਧ ਕੇ 1.32% ਤੱਕ ਵਧੀ ਹੈ
- ਪਿਆਜ਼ ਦੀ ਮਹਿੰਗਾਈ ਦਰ 33.01% ਤੋਂ ਵਧ ਕੇ 122.40% ਤੱਕ ਵਧੀ
- ਚੀਨੀ ਮਹਿੰਗਾਈ 1.37% ਤੋਂ ਵਧ ਕੇ 4.65% ਹੋ ਗਈ
- ਜੁਲਾਈ ਸੋਧਿਆ ਹੋਇਆ WPI 1.08% ਤੋਂ ਵਧ ਕੇ 1.17%


ਥੋਕ ਮਹਿੰਗਾਈ ਦੇ ਮੋਰਚੇ 'ਤੇ ਸਰਕਾਰ ਸਮੇਤ ਆਮ ਆਦਮੀ ਨੂੰ ਰਾਹਕ ਮਿਲੀ ਹੈ। ਹਾਲਾਂਕਿ ਇਸ ਮਹੀਨੇ ਪਿਆਜ ਦੀਆਂ ਕੀਮਤਾਂ 'ਚ ਤੇਜ਼ੀ ਦੇ ਕਾਰਨ ਸਤੰਬਰ 'ਚ ਪਿਆਜ਼ ਦੀ ਥੋਕ ਮਹਿੰਗਾਈ 33.01 ਫੀਸਦੀ ਤੋਂ ਵਧ ਕੇ 122.40 ਫੀਸਦੀ ਰਹੀ। ਦਾਲਾਂ ਦੀਆਂ ਕੀਮਤਾਂ 'ਚ ਮਾਮੂਲੀ ਵਾਧੇ ਨਾਲ ਦਾਲਾਂ ਦੀ ਥੋਕ ਮਹਿੰਗਾਈ 16.36 ਫੀਸਦੀ ਤੋਂ ਵਧ ਕੇ 17.94 ਫੀਸਦੀ 'ਤੇ ਆ ਗਈ। ਨਿਰਮਿਤ ਉਤਪਾਦਾਂ ਦੀ ਥੋਕ ਮਹਿੰਗਾਈ ਦਰ 0 ਫੀਸਦੀ ਤੋਂ ਘੱਟ ਕੇ -0.42 ਫੀਸਦੀ ਅਤੇ ਫਿਊਲ ਐਂਡ ਪਾਵਰ ਦੀ ਥੋਕ ਮਹਿੰਗਾਈ-4 ਫੀਸਦੀ ਤੋਂ ਘੱਟ ਕੇ -7.05 ਫੀਸਦੀ ਰਹੀ।


Related News