ਸਿਰਫ 90 ਮਿੰਟਾਂ ’ਚ ਤੁਹਾਡੇ ਘਰ ਸਾਮਾਨ ਪਹੁੰਚਾਏਗਾ Flipkart, ਸ਼ੁਰੂ ਕੀਤੀ ਨਵੀਂ ਸੇਵਾ

07/29/2020 11:27:48 AM

ਗੈਜੇਟ ਡੈਸਕ– ਈ-ਕਾਮਰਸ ਪਲੇਟਫਾਰਮ ਫਲਿਪਕਾਰਟ ਨੇ ਨਵੀਂ ਕੁਇਕ ਸਰਵਿਸ ਨੂੰ ਲਾਂਚ ਕਰ ਦਿੱਤਾ ਹੈ। ਇਹ ਇਕ ਹਾਈਪਰ ਲੋਕਲ ਡਿਲਿਵਰੀ ਸਰਵਿਸ ਹੈ ਜਿਸ ਤਹਿਤ 90 ਮਿੰਟਾਂ ’ਚ ਤੁਹਾਡਾ ਸਾਮਾਨ ਤੁਹਾਡੇ ਤਕ ਪਹੁੰਚਾ ਦਿੱਤਾ ਜਾਵੇਗਾ। ਇਸ ਸਰਵਿਸ ਦਾ ਫਾਇਦਾ ਲੈਣ ਲਈ ਤੁਹਾਨੂੰ ਘੱਟੋ-ਘੱਟ 29 ਰੁਪਏ ਦਾ ਡਿਲਿਵਰੀ ਚਾਰਜ ਦੇਣਾ ਪਵੇਗਾ। ਸ਼ੁਰੂਆਤੀ ਦੌਰ ’ਚ ਇਹ ਸਰਵਿਸ ਬੈਂਗਲੁਰੂ ਦੇ ਕੁਝ ਹਿੱਸਿਆਂ ’ਚ ਹੀ ਉਪਲੱਬਧ ਕੀਤੀ ਗਈ ਹੈ। ਅਗਲੇ ਕੁਝ ਮਹੀਨਿਆਂ ’ਚ ਕੰਪਨੀ 6 ਨਵੇਂ ਸ਼ਹਿਰਾਂ ’ਚ ਇਹ ਸਰਵਿਸ ਸ਼ੁਰੂ ਕਰੇਗੀ। ਮੰਨਿਆ ਜਾ ਰਿਹਾ ਹੈ ਕਿ ਫਲਿਪਕਾਰਟ ਦੀ ਤਰ੍ਹਾਂ ਐਮਾਜ਼ੋਨ ਵੀ ਇਸ ਤਰ੍ਹਾਂ ਦੀ ਸਰਵਿਸ ਨੂੰ ਲਾਂਚ ਕਰ ਸਕਦੀ ਹੈ। ਮੌਜੂਦਾ ਸਮੇਂ ’ਚ ਕੋਈ ਵੀ ਈ-ਕਾਮਰਸ ਕੰਪਨੀ ਇੰਨੀ ਜਲਦੀ ਡਿਲਿਵਰੀ ਨਹੀਂ ਦੇ ਰਹੀ ਸੀ। 

PunjabKesari

ਇਸ ਤਰ੍ਹਾਂ ਦਾ ਸਾਮਾਨ ਕਰ ਸਕੋਗੇ ਆਰਡਰ
ਫਲਿਪਕਾਰਟ ਕੁਇਕ ਸਰਵਿਸ ਤਹਿਤ ਤੁਸੀਂ 2,000 ਤੋਂ ਜ਼ਿਆਦਾ ਪ੍ਰੋਡਕਟਸ ਆਰਡਰ ਕਰ ਸਕਦੇ ਹੋ। ਇਨ੍ਹਾਂ ’ਚ ਗ੍ਰੋਸਰੀ, ਡੇਰੀ, ਮੀਟ, ਮੋਬਾਇਲ, ਇਲੈਕਟ੍ਰੋਨਿਕ ਐਕਸੈਸਰੀ ਅਤੇ ਸਟੇਸ਼ਨਰੀ ਆਦਿ ਵਰਗੀਆਂ ਆਈਟਮਾਂ ਮੌਜੂਦ ਹਨ। ਇਸ ਸਰਵਿਸ ਤਹਿਤ ਕੰਪਨੀ ਸਵੇਰੇ 6 ਵਜੇ ਤੋਂ ਰਾਤ ਨੂੰ 12 ਵਜੇ ਤਕ ਡਿਲਿਵਰੀ ਕਰੇਗੀ। 


Rakesh

Content Editor

Related News