ਫਲਿੱਪਕਾਰਟ ਫਾਊਂਡਰ ਸਚਿਨ ਬੰਸਲ ਨੇ ਚੁੱਕਾਇਆ 699 ਕਰੋੜ ਰੁਪਏ ਦਾ ਐਡਵਾਂਸਡ ਟੈਕਸ

Wednesday, Jan 02, 2019 - 07:16 PM (IST)

ਫਲਿੱਪਕਾਰਟ ਫਾਊਂਡਰ ਸਚਿਨ ਬੰਸਲ ਨੇ ਚੁੱਕਾਇਆ 699 ਕਰੋੜ ਰੁਪਏ ਦਾ ਐਡਵਾਂਸਡ ਟੈਕਸ

ਨਵੀਂ ਦਿੱਲੀ—ਫਲਿੱਪਕਾਰਟ ਦੇ ਸੰਸਥਾਪਕ ਸਚਿਨ ਬੰਸਲ ਨੇ ਚਾਲੂ ਵਿੱਤੀ ਸਾਲ 2018-19 ਦੀ ਪਹਿਲੀ ਤਿਮਾਹੀ ਲਈ 699 ਕਰੋੜ ਰੁਪਏ ਦਾ ਐਡਵਾਂਸ ਟੈਕਸ ਭਰਿਆ ਹੈ। ਇਸ 'ਚ ਅਮਰੀਕੀ ਰਿਟੇਲਰ ਵਾਲਮਾਰਟ ਨੂੰ ਫਲਿੱਪਕਾਰਟ ਦੀ ਆਪਣੀ ਹਿੱਸੇਦਾਰੀ ਵੇਚਣ ਤੋਂ ਪ੍ਰਾਪਤ ਧਨ 'ਤੇ ਬਣਿਆ ਕੈਪਿਟਲ ਟੈਕਸ ਵੀ ਸ਼ਾਮਲ ਹੈ। ਉਨ੍ਹਾਂ ਦੇ ਪਾਰਟਨਰ ਅਤੇ ਫਲਿੱਪਕਾਰਟ ਦੇ ਕੋ-ਫਾਊਂਡਰ ਬਿੰਨੀ ਬੰਸਲ ਨੇ ਵੀ ਵਾਲਮਾਰਟ ਨੂੰ ਆਪਣੀ ਹਿੱਸੇਦਾਰੀ ਵੇਚਣੀ ਸੀ ਪਰ ਉਨ੍ਹਾਂ ਨੇ ਇਹ ਵੀ ਖੁਲਾਸਾ ਨਹੀਂ ਕੀਤਾ ਕਿ ਫਲਿੱਪਕਾਰਟ ਦੇ ਸ਼ੇਅਰ ਵੇਚਣ ਨਾਲ ਉਸ ਨੂੰ ਕਿੰਨੀ ਰਕਮ ਮਿਲੀ। ਇਹ ਗੱਲਾਂ ਟੈਕਸ ਡਿਪਾਰਟਮੈਂਟ ਦੇ ਸੂਤਰਾਂ ਨੇ ਦਸੀ।

ਸੂਤਰਾਂ ਮੁਤਾਬਕ ਸਚਿਨ ਅਤੇ ਬਿੰਨੀ ਬੰਸਲ ਨੇ ਹੁਣ ਤੱਕ ਨਹੀਂ ਦੱਸਿਆ ਕਿ ਉਨ੍ਹਾਂ ਨੂੰ ਫਲਿੱਪਕਾਰਟ ਦੀ ਵਿਕਰੀ ਨਾਲ ਕੁਲ ਕਿੰਨੀ ਰਕਮ ਮਿਲੀ ਹੈ, ਉਨ੍ਹਾਂ 'ਤੇ ਕਿੰਨਾ ਕੈਪਿਟਲ ਗੇਂਸ ਟੈਕਸ ਬਣਦਾ ਹੈ ਅਤੇ ਟੈਕਸ ਚੁੱਕਾਉਣ ਦਾ ਫਾਰਮੂਲਾ ਕੀ ਹੈ। ਹਾਲਾਂਕਿ ਇਨਕਮ ਟੈਕਸ ਵਿਭਾਗ ਨੇ ਸਚਿਨ ਅਤੇ ਬਿੰਨੀ ਬੰਸਲ ਦੇ ਨਾਲ-ਨਾਲ ਫਲਿੱਪਕਾਰਟ ਦੀ ਹਿੱਸੇਦਾਰੀ ਵੇਚਣ ਵਾਲੇ ਹੋਰ ਸ਼ੇਅਰਧਾਰਕਾਂ ਨੂੰ ਨੋਟਿਸ ਭੇਜ ਕੇ ਸ਼ੇਅਰਾਂ ਦੀ ਵਿਕਰੀ ਨਾਲ ਪ੍ਰਾਪਤ ਧਨ ਦਾ ਖੁਲਾਸਾ ਕਰਨ ਨੂੰ ਕਿਹਾ। ਇਸ ਤਰ੍ਹਾਂ ਦੇ ਨੋਟਿਸ ਵਾਲਮਾਰਟ ਨੂੰ ਵੀ ਭੇਜੇ ਗਏ ਅਤੇ ਉਸ ਤੋਂ ਫਲਿੱਪਕਾਰਟ ਦੇ ਵਿਦੇਸ਼ੀ ਸ਼ੇਅਰਧਾਰਕਾਂ ਦੇ ਕੈਪਿਟਲ ਗੇਂਸ 'ਤੇ ਵਿਦਹੋਲਡਿੰਗ ਟੈਕਸ ਚੁੱਕਾਉਣ ਨੂੰ ਕਿਹਾ ਗਿਆ। ਪਿਛਲੇ ਸਾਲ ਕਰੀਬ ਵਾਲਮਾਰਟ ਨੇ 16 ਅਰਬ ਡਾਲਰ 'ਚ ਫਲਿੱਪਕਾਰਟ ਦੇ 77 ਫੀਸਦੀ ਸ਼ੇਅਰ ਹਾਸਲ ਕਰਨ ਦੇ ਕੁਝ ਮਹੀਨਿਆਂ ਬਾਅਦ ਹੀ ਇਨਕਮ ਟੈਕਸ ਡਿਪਾਰਟਮੈਂਟ ਨੂੰ 7,439.40 ਕਰੋੜ ਰੁਪਏ ਵਿਦਹੋਲਡਿੰਗ ਟੈਕਸ ਚੁੱਕਾਇਆ ਪਰ ਇਸ ਰਕਮ ਨਾਲ ਸੰਤੁਸ਼ਟ ਨਹੀਂ ਹੁੰਦੇ ਹੋਏ ਡਿਪਾਰਟਮੈਂਟ ਨੇ ਵਾਲਮਾਰਟ ਤੋਂ ਪੁੱਛਿਆ ਕਿ ਉਸ ਨੇ ਸਾਰੇ 46 ਵਿਦੇਸ਼ੀ ਸ਼ੇਅਰਧਾਰਕਾਂ 'ਚ ਹਰੇਕ ਨੂੰ ਦਿੱਤੇ ਪੇਮੈਂਟ 'ਚ ਕਿੰਨਾ-ਕਿੰਨਾ ਟੈਕਸ ਘੱਟਿਆ ਹੈ?

ਫਲਿੱਪਕਾਰਟ ਦਾ ਰਜਿਸਟਰੇਸ਼ਨ ਸਿੰਗਾਪੁਰ 'ਚ ਹੋਇਆ ਹੈ ਅਤੇ 9 ਮਈ 2018 ਨੂੰ ਵਾਲਮਾਰਟ ਦੁਆਰਾ ਖਰੀਦੇ ਜਾਣ ਤੋਂ ਪਹਿਲਾਂ ਸਾਫਟਬੈਂਕ ਅਤੇ ਈਬੇ ਇਸ ਦੇ ਵੱਡੇ ਸ਼ੇਅਰਧਾਰਕ ਹੋਇਆ ਕਰਦੇ ਸਨ। ਸਾਫਟਬੈਂਕ ਅਤੇ ਈਬੇ 'ਤੇ ਜ਼ਿਆਦਾਤਰ 40 ਫੀਸਦੀ ਦਾ ਸ਼ਾਰਟ ਟਰਮ ਕੈਪਿਟਲ ਗੇਂਸ ਟੈਕਸ ਲਗ ਸਕਦਾ ਹੈ ਪਰ ਭਾਰਤ ਦਾ ਸਿੰਗਾਪੁਰ ਨਾਲ ਹੋਏ ਦੋਹਰੇ ਕਰਾਧਾਨ ਨਾਲ ਮੁਕਤੀ ਦੇ ਸਮਝੌਤੇ (ਡਬਲ ਟੈਕਸੇਸ਼ਨ ਅਵਾਇਡੈਂ ਐਗਰੀਮੈਂਟ ਭਾਵ()) ਦੇ ਮੱਦੇਨਜ਼ਰ ਇਸ ਦੇ 20 ਫੀਸਦੀ ਤੱਕ ਸੀਮਿਤ ਰਹਿਣ ਦੀ ਸੰਭਾਵਨਾ ਹੈ।


Related News