Flipkart ਦੀ ਨਵੀਂ ਸਰਵਿਸ ਫਲਿੱਪਕਾਰਟ ਪਲੱਸ ਲਾਂਚ, ਇਹ ਹੋਣਗੇ ਫਾਇਦੇ

Thursday, Aug 16, 2018 - 04:38 PM (IST)

ਨਵੀਂ ਦਿੱਲੀ — ਈ-ਕਾਮਰਸ ਵੈੱਬਸਾਈਟ ਫਲਿੱਪਕਾਰਟ ਨੇ ਗਾਹਕ ਲਾਇਲਟੀ ਪ੍ਰੋਗਰਾਮ Flipkart Plus ਲਾਂਚ ਕਰ ਦਿੱਤਾ ਹੈ। ਇਸ ਪ੍ਰੋਗਰਾਮ ਨੂੰ ਸ਼ੁਰੂ ਕਰਨ ਦਾ ਐਲਾਨ ਪਹਿਲਾਂ ਹੀ ਕੀਤਾ ਜਾ ਚੁੱਕਾ ਸੀ, ਕੰਪਨੀ ਨੇ ਇਸ ਨੂੰ ਸੁਤੰਤਰਤਾ ਦਿਵਸ ਦੇ ਮੌਕੇ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਈ-ਕਾਮਰਸ ਕੰਪਨੀਆਂ ਗਾਹਕਾਂ ਨੂੰ ਆਪਣੇ ਵੱਲ ਖਿੱਚਣ ਲਈ ਵਿਸ਼ੇਸ਼ ਪੇਸ਼ਕਸ਼ਾਂ, ਫਾਸਟ ਡਿਲਵਰੀ ਅਤੇ ਦੁਜਿਆਂ ਤੋਂ ਪਹਿਲਾਂ ਪ੍ਰੋਡਕਟ ਦਾ ਐਕਸੈਸ ਦੇਣ ਲਈ ਕਸਟਮਰ ਲਾਇਲਟੀ ਪ੍ਰੋਗਰਾਮ ਚਲਾਉਂਦੀਆਂ ਹਨ।

ਫਲਿੱਪਕਾਰਟ ਪਲੱਸ ਐਮਾਜ਼ੋਨ ਦੀ ਪ੍ਰਾਈਮ ਸਰਵਿਸ ਵਰਗਾ ਹੀ ਹੈ। ਹਾਲਾਂਕਿ ਪ੍ਰਾਈਮ ਸਰਵਿਸ ਲਈ ਤੁਹਾਨੂੰ 999 ਰੁਪਏ 1 ਸਾਲ ਲਈ ਦੇਣੇ ਹੁੰਦੇ ਹਨ ਜਦੋਂਕਿ ਫਲਿੱਪਕਾਰਟ ਪਲੱਸ ਲਈ ਗਾਹਕਾਂ ਨੂੰ ਵਾਧੂ ਪੈਸੇ ਨਹੀਂ ਦੇਣੇ ਹੋਣਗੇ। ਇਹ ਸਲਾਨਾ ਗਾਹਕੀ(Subscription) ਹੈ ਅਤੇ ਇਹ 15 ਅਗਸਤ 2019 ਤੱਕ ਜਾਰੀ ਰਹੇਗੀ।

PunjabKesari

ਮੈਂਬਰ ਬਣਨ ਲਈ ਜ਼ਰੂਰੀ ਸ਼ਰਤ

ਫਲਿੱਪਕਾਰਟ ਪਲੱਸ ਦਾ ਮੈਂਬਰ ਬਣਨ ਲਈ ਤੁਹਾਨੂੰ ਸਿਰਫ ਫਲਿੱਪਕਾਰਟ ਪਲੱਸ ਦੇ ਪੇਜ਼ 'ਤੇ ਜਾਣਾ ਹੋਵੇਗਾ ਇਥੇ ਤੁਹਾਨੂੰ ਆਪਸ਼ਨ ਮਿਲ ਜਾਣਗੇ। ਮੈਂਬਰਸ਼ਿਪ ਦੇ ਦੂਜੇ ਫਾਇਦੇ ਵੀ ਹਨ ਜਿਸ ਦੇ ਤਹਿਤ ਖਰੀਦਦਾਰੀ ਕਰਨ 'ਤੇ ਰਿਵਾਰਡ ਵੀ ਦਿੱਤੇ ਜਾਣਗੇ।

ਗਾਹਕਾਂ ਨੂੰ ਦਿੱਤੇ ਜਾਣਗੇ Plus Coin

ਫਲਿੱਪਕਾਰਟ ਗਾਹਕਾਂ ਨੂੰ ਹਰ ਆਰਡਰ 'ਤੇ Plus Coin ਡਿਜੀਟਲ ਕਰੰਸੀ ਦੇਵੇਗੀ। ਇਸ ਨੂੰ ਯੂਜ਼ਰਜ਼ ਫਲਿੱਪਕਾਰਟ ਤੋਂ ਇਲਾਵਾ ਮੇਕ ਮਾਈ ਟ੍ਰਿਪ. ਬੁੱਕ ਮਾਈ ਸ਼ੋਅ, ਹਾਟ ਸਟਾਰ, ਜ਼ੋਮੈਟੋ ਅਤੇ ਕੈਫੇ ਕਾਫੀ ਡੇਅ 'ਤੇ ਵੀ ਇਸਤੇਮਾਲ ਕਰ ਸਕਦੇ ਹੋ।
ਇਹ ਸਪੱਸ਼ਟ ਹੈ ਕਿ ਫਲਿੱਪਕਾਰਟ ਆਪਣੀ ਇਸ ਨਵੀਂ ਸਰਵਿਸ ਨਾਲ ਐਮਾਜ਼ੋਨ ਨਾਲ ਟੱਕਰ ਲੈਣਾ ਚਾਹੁੰਦੀ ਹੈ। ਜ਼ਿਕਰਯੋਗ ਹੈ ਕਿ ਫਲਿੱਪਕਾਰਟ ਨੂੰ ਹਾਲ ਹੀ ਵਿਚ ਅਮਰੀਕੀ ਮਲਟੀ ਬ੍ਰਾਂਡ ਰਿਟੇਲ ਵਾਲਮਾਰਟ ਦੁਆਰਾ ਰਲੇਂਵੇ ਦੀ ਪ੍ਰਕੀਰੀਆ ਨੂੰ ਅੰਜਾਮ ਦਿੱਤਾ ਗਿਆ ਹੈ।


Related News