ਸਿਰਫ਼ 11 ਰੁਪਏ ''ਚ ਫਲਾਈਟ ਦੀ ਟਿਕਟ! ਸਸਤੇ ''ਚ ਪਰਿਵਾਰ ਨਾਲ ਘੁੰਮਣ ਜਾਣ ਦਾ ਸੁਨਹਿਰੀ ਮੌਕਾ
Thursday, Feb 27, 2025 - 11:45 AM (IST)

ਨਵੀਂ ਦਿੱਲੀ - ਹਵਾਈ ਜਹਾਜ਼ ਵਿੱਚ ਸਫ਼ਰ ਕਰਨਾ ਆਮ ਲੋਕਾਂ ਲਈ ਅਜੇ ਵੀ ਇਕ ਸੁਪਨਾ ਹੀ ਹੈ। ਖਾਸ ਕਰਕੇ ਭਾਰਤ ਦੇ ਮੱਧ ਵਰਗ ਲਈ ਹਵਾਈ ਜਹਾਜ਼ ਦੀ ਯਾਤਰਾ ਕਰਨਾ ਕਿਸੇ ਸੁਪਨੇ ਤੋਂ ਘੱਟ ਨਹੀਂ ਹੈ। ਪਰ ਹੁਣ ਅਜਿਹਾ ਨਹੀਂ ਹੋਵੇਗਾ। ਹੁਣ ਜਹਾਜ਼ ਦੀਆਂ ਟਿਕਟ ਸਿਰਫ਼ 11 ਰੁਪਏ ਵਿੱਚ ਮਿਲੇਗੀ।
ਇਹ ਵੀ ਪੜ੍ਹੋ : ਹੁਣ ਸਸਤੇ 'ਚ ਕਰ ਸਕਦੇ ਹੋ ਵੈਸਣੋ ਦੇਵੀ ਦੀ ਯਾਤਰਾ, ਹਾਈ ਕੋਰਟ ਨੇ ਜਾਰੀ ਕੀਤੇ ਇਹ ਹੁਕਮ
ਤੁਹਾਨੂੰ ਦੱਸ ਦਈਏ ਕਿ ਇਹ ਪੇਸ਼ਕਸ਼ ਵੀਅਤਨਾਮ ਦੀ ਏਅਰਲਾਈਨ ਵੀਅਤਜੈੱਟ ਏਅਰ ਵਲੋਂ ਦਿੱਤੀ ਗਈ ਹੈ। ਵੀਅਤਜੈੱਟ ਏਅਰ ਨੇ ਇੱਕ ਫੈਸਟੀਵਲ ਸੇਲ ਸ਼ੁਰੂ ਕੀਤੀ ਹੈ ਜਿਸ ਵਿੱਚ ਭਾਰਤ ਤੋਂ ਵੀਅਤਨਾਮ ਲਈ ਫਲਾਈਟ ਟਿਕਟਾਂ ਸਿਰਫ਼ 11 ਰੁਪਏ ਵਿੱਚ ਉਪਲਬਧ ਹਨ। ਜ਼ਿਕਰਯੋਗ ਹੈ ਕਿ ਇਸ ਕੀਮਤ ਵਿਚ ਟੈਕਸ ਅਤੇ ਹੋਰ ਫੀਸਾਂ ਸ਼ਾਮਲ ਨਹੀਂ ਹਨ। ਇਹ ਆਫ਼ਰ ਈਕੋ ਕਲਾਸ ਦੀਆਂ ਟਿਕਟਾਂ ਲਈ ਹੈ। ਇਸ ਦੇ ਨਾਲ ਹੀ ਇਹ ਮੁੰਬਈ, ਦਿੱਲੀ, ਕੋਚੀ ਅਤੇ ਅਹਿਮਦਾਬਾਦ ਵਰਗੇ ਪ੍ਰਮੁੱਖ ਭਾਰਤੀ ਸ਼ਹਿਰਾਂ ਤੋਂ ਰਵਾਨਾ ਹੋ ਕੇ ਚੀ ਮਿਨ੍ਹ ਸਿਟੀ, ਹਨੋਈ ਅਤੇ ਦਾ ਨੰਗ ਵਰਗੇ ਵੀਅਤਨਾਮ ਦੇ ਸਥਾਨਾਂ ਤੱਕ ਉਪਲਬਧ ਹੈ।
ਇਹ ਵੀ ਪੜ੍ਹੋ : UPI ਲਾਈਟ ਉਪਭੋਗਤਾਵਾਂ ਨੂੰ ਵੱਡੀ ਰਾਹਤ, ਹੁਣ ਸਿੱਧੇ ਬੈਂਕ ਖਾਤੇ 'ਚ ਟ੍ਰਾਂਸਫਰ ਕਰ ਸਕੋਗੇ ਬੈਲੇਂਸ
ਜਾਣੋ ਟਿਕਟ ਦੀ ਬੁਕਿੰਗ ਅਤੇ ਹੋਰ ਨਿਯਮ
ਵੀਅਤਨਾਮ ਦੀ ਏਅਰਲਾਈਨ ਵੀਅਤਜੈੱਟ ਏਅਰ ਦਾ ਇਹ 11 ਰੁਪਏ ਦਾ ਆਫਰ ਹਰ ਸ਼ੁੱਕਰਵਾਰ ਨੂੰ ਉਪਲਬਧ ਹੋਵੇਗਾ। ਇਸ ਆਫਰ ਦੀ ਵੈਧਤਾ 31 ਦਸੰਬਰ 2025 ਤੱਕ ਰਹੇਗੀ। ਜ਼ਿਕਰਯੋਗ ਹੈ ਕਿ ਇਹ ਪੇਸ਼ਕਸ਼ ਸਿਰਫ਼ ਕੁਝ ਲਿਮਟਿਡ ਸੀਟਾਂ 'ਤੇ ਹੀ ਲਾਗੂ ਹੈ।
ਇਹ ਵੀ ਪੜ੍ਹੋ : ਇਨਕਮ ਟੈਕਸ ਵਿਭਾਗ ਦੀ ਵੱਡੀ ਮੁਹਿੰਮ, ਇਨ੍ਹਾਂ 40,000 ਟੈਕਸਦਾਤਿਆਂ 'ਤੇ ਰੱਖ ਰਿਹੈ ਗੁਪਤ ਨਜ਼ਰ
ਕੁਝ ਮਹੱਤਵਪੂਰਣ ਤਾਰੀਖਾਂ (ਜਿਵੇਂ ਕਿ ਜਨਤਕ ਛੁੱਟੀਆਂ ਅਤੇ ਪੀਕ ਸੀਜ਼ਨ) ਲਾਗੂ ਹੋਣਗੀਆਂ। ਇਸ ਆਫ਼ਰ ਤਹਿਤ ਤੁਸੀਂ ਆਪਣੀ ਯਾਤਰਾ ਦੀ ਤਾਰੀਖ਼ ਵੀ ਬਦਲ ਸਕਦੇ ਹੋ। ਪਰ ਇਸ ਦੇ ਲਈ ਤੁਹਾਨੂੰ ਇੱਕ ਨਿਸ਼ਚਿਤ ਫੀਸ ਦੇਣੀ ਪਵੇਗੀ। ਜੇਕਰ ਤੁਸੀਂ ਟਿਕਟ ਰੱਦ ਕਰਦੇ ਹੋ, ਤਾਂ ਰਿਫੰਡ ਤੁਹਾਡੀ ਟ੍ਰੈਵਲ ਵਾਲੇਟ ਵਿੱਚ ਜਮ੍ਹਾ ਹੋ ਜਾਵੇਗਾ, ਪਰ ਇਸ ਦੇ ਲਈ ਵੀ ਇੱਕ ਫੀਸ ਹੋਵੇਗੀ। ਟਿਕਟਾਂ ਬੁੱਕ ਕਰਨ ਲਈ, ਤੁਸੀਂ ਵੀਅਤਜੈੱਟ ਏਅਰ ਦੀ ਅਧਿਕਾਰਤ ਵੈੱਬਸਾਈਟ www.vietjetair.com ਜਾਂ ਉਨ੍ਹਾਂ ਦੀ ਮੋਬਾਈਲ ਐਪ ਦੀ ਵਰਤੋਂ ਕਰ ਸਕਦੇ ਹੋ।
ਇਹ ਵੀ ਪੜ੍ਹੋ : ਮਹਾਸ਼ਿਵਰਾਤਰੀ 'ਤੇ ਸੋਨਾ-ਚਾਂਦੀ ਮਹਿੰਗਾ ਜਾਂ ਸਸਤਾ, ਜਾਣੋ 24K, 22K, 18K Gold ਦੀ ਕੀਮਤ
ਇਹ ਪੇਸ਼ਕਸ਼ ਭਾਰਤ ਅਤੇ ਵੀਅਤਨਾਮ ਵਿਚਕਾਰ ਸਬੰਧਾਂ ਨੂੰ ਉਤਸ਼ਾਹਿਤ ਕਰਨ ਵੱਲ ਇੱਕ ਵੱਡਾ ਕਦਮ ਹੈ। ਵੀਅਤਨਾਮ ਆਪਣੀ ਕੁਦਰਤੀ ਸੁੰਦਰਤਾ, ਇਤਿਹਾਸਕ ਸਥਾਨਾਂ ਅਤੇ ਭੋਜਨ ਲਈ ਮਸ਼ਹੂਰ ਹੈ। ਤੁਸੀਂ ਇਸ ਆਫ਼ ਤਹਿਤ ਇਕੱਲੇ ਜਾਂ ਪਰਿਵਾਰ ਨਾਲ ਵੀਅਤਨਾਮ ਘੁੰਮਣ ਜਾਣ ਦੀ ਯੋਜਨਾ ਬਣਾ ਸਕਦੇ ਹੋ। ਇਹ ਆਫ਼ਰ ਗਰਮੀਆਂ ਦੀਆਂ ਛੁੱਟੀਆਂ ਵਿਚ ਵੀ ਵਿਦੇਸ਼ ਦੀ ਯਾਤਰਾ ਕਰਨ ਦਾ ਸੁਨਹਿਰੀ ਮੌਕਾ ਦਿੰਦੀ ਹੈ।
ਇਹ ਵੀ ਪੜ੍ਹੋ : ਦਿੱਲੀ ਜੇਲ੍ਹ 'ਚ ਬੰਦ ਹੈ ਸੁਕੇਸ਼ ਚੰਦਰਸ਼ੇਖਰ, ਫਿਰ ਵੀ ਐਲੋਨ ਮਸਕ ਨਾਲ ਕਰਨਾ ਚਾਹੁੰਦੈ ਕਰੋੜਾਂ ਦੀ ਡੀਲ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8