ਹਿਮਾਚਲ ਪ੍ਰਦੇਸ਼ ਦੇ ਸੇਬ ਦੀ ਕੀਤੀ ਜਾਵੇਗੀ ਬਰਾਮਦ, ਬਹਿਰੀਨ ਭੇਜੀਆ ਜਾਣਗੀਆਂ ਪੰਜ ਕਿਸਮਾਂ
Saturday, Aug 14, 2021 - 10:33 AM (IST)
ਨਵੀਂ ਦਿੱਲੀ (ਯੂ. ਐੱਨ. ਆਈ.) – ਹਿਮਾਚਲ ਪ੍ਰਦੇਸ਼ ਤੋਂ ਖੇਤੀ ਉਤਪਾਦਾਂ ਨੂੰ ਬੜ੍ਹਾਵਾ ਦੇਣ ਲਈ ਸੇਬ ਦੀਆਂ ਪੰਜ ਕਿਸਮਾਂ ਦੀ ਬਰਾਮਦ ਬਹਿਰੀਨ ਨੂੰ ਕੀਤੀ ਗਈ। ਕੇਂਦਰੀ ਵਪਾਰ ਅਤੇ ਉਦਯੋਗ ਮੰਤਰਾਲਾ ਨੇ ਸ਼ੁੱਕਰਵਾਰ ਨੂੰ ਇੱਥੇ ਦੱਸਿਆ ਕਿ ਨਵੇਂ ਖੇਤਰਾਂ ’ਚ ਖੇਤੀਬਾੜੀ ਅਤੇ ਪ੍ਰੋਸੈਸਡ ਖੁਰਾਕ ਉਤਪਾਦਾਂ ਦੀ ਬਰਾਮਦ ਨੂੰ ਬੜ੍ਹਾਵਾ ਦੇਣ ਦੇ ਆਪਣੇ ਜ਼ੋਰ ਨੂੰ ਜਾਰੀ ਰੱਖਦੇ ਹੋਏ ਹਿਮਾਚਲ ਪ੍ਰਦੇਸ਼ ਬਾਗਵਾਨੀ ਉਤਪਾਦ ਮਾਰਕੀਟਿੰਗ ਅਤੇ ਪ੍ਰੋਸੈਸਿੰਗ ਕਾਰਪੋਰੇਸ਼ਨ ਲਿਮਟਿਡ (ਐੱਚ. ਪੀ. ਐੱਮ. ਸੀ.) ਦੇ ਸਹਿਯੋਗ ਨਾਲ ਸੇਬ ਦੀਆਂ ਪੰਜ ਅਨੋਖੀਆਂ ਕਿਸਮਾਂ ਰਾਇਲ ਡਿਲੀਸ਼ੀਅਸ, ਡਾਕਰ ਬੈਰਨ ਗਾਲਾ, ਸਕਾਰਲੇਟ ਸਪਰ, ਰੈੱਡ ਵੇਲਾਕਸ ਅਤੇ ਗੋਲਡਨ ਡਿਲੀਸ਼ੀਅਸ ਦੀ ਬਰਾਮਦ ਬਹਿਰੀਨ ਨੂੰ ਕੀਤੀ ਗਈ ਹੈ।
ਮੰਤਰਾਲਾ ਮੁਤਾਬਕ 15 ਅਗਸਤ 2021 ਤੋਂ ਸ਼ੁਰੂ ਹੋਣ ਵਾਲੇ ਪ੍ਰਮੁੱਖ ਪ੍ਰਚੂਨ ਕਾਰੋਬਾਰੀ-ਅਲ ਜਜੀਰਾ ਸਮੂਹ ਵਲੋਂ ਆਯੋਜਿਤ ਸੇਬ ਪ੍ਰਚਾਰ ਪ੍ਰੋਗਰਾਮ ’ਚ ਇਨ੍ਹਾਂ ਦਾ ਪ੍ਰਦਰਸ਼ਨ ਕੀਤਾ ਜਾਏਗਾ। ਪ੍ਰਦਰਸ਼ਨੀ ਦਾ ਆਯੋਜਨ ਭਾਰਤ ਦੀ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ-ਵਿਸ਼ ਦੇ ਅਧੀਨ ਕੀਤਾ ਜਾਏਗਾ। ਭਾਰਤੀ ਸੇਬ ਦੀਆਂ ਕਿਸਮਾਂ ਬਾਰੇ ਬਹਿਰੀਨ ’ਚ ਖਪਤਕਾਰਾਂ ਨੂੰ ਜਾਣੂ ਕਰਵਾਉਣ ਲਈ ਸੇਬ ਪ੍ਰਮੋਸ਼ਨ ਪ੍ਰੋਗਰਾਮ ਵੀ ਆਯੋਜਿਤ ਕੀਤਾ ਜਾ ਰਿਹਾ ਹੈ।