Fitch ਦਾ ਭਾਰਤ ''ਤੇ ਵਧਿਆ ਭਰੋਸਾ, 7 ਫ਼ੀਸਦੀ ਦੇ ਕਰੀਬ ਹੋਇਆ GDP ਗ੍ਰੋਥ ਅਨੁਮਾਨ

03/14/2024 4:28:13 PM

ਬਿਜ਼ਨੈੱਸ ਡੈਸਕ : ਗਲੋਬਲ ਰੇਟਿੰਗ ਏਜੰਸੀ ਫਿਚ ਨੇ ਵਿੱਤੀ ਸਾਲ 2025 ਲਈ ਭਾਰਤ ਦੀ ਆਰਥਿਕ ਵਿਕਾਸ ਦਰ ਦਾ ਅਨੁਸਾਰ 6.5 ਫ਼ੀਸਦੀ ਤੋਂ ਵਧਾ ਕੇ 7 ਫ਼ੀਸਦੀ ਕਰ ਦਿੱਤਾ ਹੈ। ਫਿਚ ਨੇ ਕਿਹਾ ਕਿ ਭਾਰਤ ਦੇ ਆਰਥਿਕ ਵਿਕਾਸ ਨੂੰ ਮਜ਼ਬੂਤ ਘਰੇਲੂ ਮੰਗ ਅਤੇ ਨਿਵੇਸ਼ ਵਿਚ ਵਾਧੇ ਨਾਲ ਸਮਰਥਨ ਮਿਲੇਗਾ। ਰੇਟਿੰਗ ਏਜੰਸੀ ਨੇ 2024 ਦੇ ਅੰਤ ਤੱਕ ਪ੍ਰਚੂਨ ਮਹਿੰਗਾਈ ਦਰ 4 ਫ਼ੀਸਦੀ ਤੱਕ ਡਿੱਗਣ ਦਾ ਅਨੁਮਾਨ ਜਤਾਇਆ ਹੈ। ਫਿਟ ਨੂੰ ਉਮੀਦ ਹੈ ਕਿ ਭਾਰਤੀ ਰਿਜ਼ਰਵ ਬੈਂਕ ਜੁਲਾਈ ਤੋਂ ਦਸੰਬਰ ਦੇ ਵਿਚਕਾਰ ਰੈਪੋ ਦਰ ਵਿਚ 50 ਬੀਪੀਐੱਸ ਦੀ ਕਟੌਤੀ ਕਰ ਸਕਦਾ ਹੈ।

ਫਿਚ ਦੇ ਪੂਰਨ ਅਨੁਮਾਨ ਵਿਚ ਇਹ ਬਦਲਾਅ ਕਰੀਬ 2 ਹਫ਼ਤੇ ਬਾਅਦ ਆਇਆ ਹੈ, ਜਦੋਂ ਨੈਸ਼ਨਲ ਸਟੈਟਿਕਲ ਆਫ਼ਿਸ ਦੇ ਅਧਿਕਾਰਤ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਅਕਤੂਬਰ-ਦਸੰਬਰ ਦੀ ਮਿਆਸ ਵਿਚ ਦੇਸ਼ ਦੀ ਜੀਡੀਪੀ ਵਿਚ 8.4 ਫ਼ੀਸਦੀ ਦਾ ਵਾਧਾ ਹੋਇਆ ਹੈ। ਇਹ ਮੈਨੂਫੈਕਚਰਿੰਗ ਅਤੇ ਮਾਈਨਿੰਗ ਸੈਕਟਰ ਦੇ ਬਿਹਤਰ ਪ੍ਰਦਰਸ਼ਨ ਕਾਰਨ ਵਧੀ ਹੈ। 

ਇਹ ਵੀ ਪੜ੍ਹੋ - ਵੱਡੀ ਖ਼ਬਰ: 15 ਮਾਰਚ ਤੱਕ ਬਦਲ ਲਓ ਆਪਣਾ Paytm FASTag, ਨਹੀਂ ਤਾਂ ਦੇਣਾ ਪਵੇਗਾ ਦੁੱਗਣਾ ਟੋਲ ਟੈਕਸ

ਅਕਤੂਬਰ-ਦਸੰਬਰ ਤਿਮਾਹੀ 'ਚ ਮੈਨੂਫੈਕਚਰਿੰਗ ਗ੍ਰੋਥ ਵਧ ਕੇ 11.6 ਫ਼ੀਸਦੀ ਹੋਈ 
. ਮਾਈਨਿੰਗ ਵਾਧਾ ਸਾਲਾਨਾ ਆਧਾਰ 'ਤੇ -1.4% ਤੋਂ 7.5% ਤੱਕ ਵਧਿਆ।
. ਨਿਰਮਾਣ ਵਿਕਾਸ ਸਾਲਾਨਾ ਆਧਾਰ 'ਤੇ - 4.8% ਤੋਂ 11.6% ਹੋ ਗਈ।
. ਕੰਸਟ੍ਰਕਸ਼ਨ ਗ੍ਰੋਥ ਸਾਲਾਨਾ ਆਧਾਰ 'ਤੇ ਬਿਨਾਂ ਕਿਸੇ ਬਦਲਾਅ ਦੇ 9.5% ਰਹੀ।

ਇਹ ਵੀ ਪੜ੍ਹੋ - iPhone ਖਰੀਦਣ ਵਾਲੇ ਲੋਕਾਂ ਲਈ ਵੱਡੀ ਖ਼ਬਰ, 35 ਹਜ਼ਾਰ ਰੁਪਏ ਤੋਂ ਘੱਟ ਹੋਈਆਂ ਕੀਮਤਾਂ

ਵਿੱਤੀ ਸਾਲ 2024 ਦੀ ਤਿਮਾਹੀ 'ਚ GDP ਦੀ ਸਥਿਤੀ
ਅਪ੍ਰੈਲ-ਜੂਨ: 7.8%
ਜੁਲਾਈ-ਸਤੰਬਰ: 7.6%
ਅਕਤੂਬਰ-ਦਸੰਬਰ: 8.4%

ਇਹ ਵੀ ਪੜ੍ਹੋ - ਆਮ ਲੋਕਾਂ ਨੂੰ ਜਲਦ ਮਿਲੇਗਾ ਵੱਡਾ ਤੋਹਫ਼ਾ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋ ਸਕਦੀ ਹੈ ਭਾਰੀ ਕਟੌਤੀ

ਚੀਨ ਦੀ ਆਰਥਿਕ ਗ੍ਰੋਥ ਦੇ ਅਨੁਮਾਨ 'ਚ ਕਟੌਤੀ
ਰੇਟਿੰਗ ਏਜੰਸੀ ਦੀ ਤਾਜ਼ਾ ਰਿਪੋਰਟ ਨੇ ਚੀਨ ਦੇ ਆਰਥਿਕ ਵਿਕਾਸ ਦੇ ਅੰਦਾਜ਼ੇ 'ਚ ਕਟੌਤੀ ਕੀਤੀ ਹੈ। ਇਸ ਵਿੱਚ ਅਨੁਮਾਨ 4.6% ਤੋਂ ਘਟਾ ਕੇ 4.5% ਕਰ ਦਿੱਤਾ ਹੈ। ਇਸ ਦਾ ਕਾਰਨ ਪ੍ਰਾਪਰਟੀ ਸੈਕਟਰ ਵਿੱਚ ਸਮੱਸਿਆਵਾਂ ਅਤੇ ਕੀਮਤਾਂ ਵਿੱਚ ਲਗਾਤਾਰ ਗਿਰਾਵਟ ਹੈ। ਗਲੋਬਲ GDP ਵਿਕਾਸ ਦਰ ਨੂੰ 0.3% ਤੋਂ 2.4% ਕਰ ਦਿੱਤਾ ਹੈ। ਅਮਰੀਕੀ ਆਰਥਿਕ ਅਨੁਮਾਨ ਵਧਾ ਕੇ 2.1% ਕਰ ਦਿੱਤਾ, ਜੋ ਪਹਿਲਾਂ 1.2% ਦਾ ਅਨੁਮਾਨ ਲਗਾਇਆ ਸੀ।

ਇਹ ਵੀ ਪੜ੍ਹੋ - 70 ਹਜ਼ਾਰ ਰੁਪਏ ਤੱਕ ਪਹੁੰਚ ਸਕਦੀ ਹੈ 'ਸੋਨੇ ਦੀ ਕੀਮਤ'! ਜਾਣੋ ਕੀ ਹਨ ਕਾਰਣ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News