ਵਿੱਤ ਮੰਤਰਾਲਾ ਨੇ 27 ਸੂਬਿਆਂ ਨੂੰ ਪੂੰਜੀਗਤ ਖ਼ਰਚ ਦੀ ਮਨਜ਼ੂਰੀ ਦਿੱਤੀ

12/12/2020 6:41:35 PM

ਨਵੀਂ ਦਿੱਲੀ— ਵਿੱਤ ਮੰਤਰਾਲਾ ਨੇ ਸ਼ਨੀਵਾਰ ਨੂੰ ਕਿਹਾ ਕਿ ਉਸ ਨੇ 27 ਸੂਬਿਆਂ ਨੂੰ 9,879.61 ਕਰੋੜ ਰੁਪਏ ਦੇ ਪੂੰਜੀਗਤ ਖ਼ਰਚ ਪ੍ਰਸਤਾਵਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਇਸ 'ਚ 4,939.81 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਜਾਰੀ ਕੀਤੀ ਜਾ ਚੁੱਕੀ ਹੈ। ਮੰਤਰਾਲਾ ਨੇ ਇਕ ਬਿਆਨ 'ਚ ਕਿਹਾ, ''ਤਾਮਿਲਨਾਡੂ ਨੂੰ ਛੱਡ ਕੇ ਸਾਰਿਆਂ ਸੂਬਿਆਂ ਨੇ ਪੂੰਜੀਗਤ ਖ਼ਰਚ ਲਈ ਸੂਬਿਆਂ ਨੂੰ ਵਿਸ਼ੇਸ਼ ਸਹਾਇਤਾ ਲਈ ਘੋਸ਼ਿਤ ਨਵੀਂ ਯੋਜਨਾ ਦਾ ਫਾਇਦਾ ਉਠਾਇਆ ਹੈ, ਜਿਸ ਨੂੰ 12 ਅਕਤੂਬਰ ਨੂੰ ਆਤਮਨਿਰਭਰ ਭਾਰਤ ਪੈਕੇਜ ਦੇ ਇਕ ਹਿੱਸੇ ਦੇ ਰੂਪ 'ਚ ਐਲਾਨ ਕੀਤਾ ਗਿਆ ਸੀ।''

ਬਿਆਨ ਮੁਤਾਬਕ, ਹੁਣ ਤੱਕ 27 ਸੂਬਿਆਂ ਦੇ 9,879.61 ਕਰੋੜ ਰੁਪਏ ਦੇ ਪੂੰਜੀਗਤ ਖ਼ਰਚ ਪ੍ਰਸਤਾਵਾਂ ਨੂੰ ਵਿੱਤ ਮੰਤਰਾਲਾ ਨੇ ਮਨਜ਼ੂਰੀ ਦਿੱਤੀ ਹੈ, ਜਿਸ 'ਚ ਪਹਿਲੀ ਕਿਸ਼ਤ ਦੇ ਰੂਪ 'ਚ 4,939.81 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ। ਮੰਤਰਾਲਾ ਨੇ ਕਿਹਾ ਕਿ ਇਸ ਯੋਜਨਾ ਦਾ ਮਕਸਦ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਮਾਲੀਆ ਦੀ ਕਮੀ ਦਾ ਸਾਹਮਣਾ ਕਰ ਰਹੇ ਸੂਬਿਆਂ ਨੂੰ ਪੂੰਜੀਗਤ ਖ਼ਰਚ ਲਈ ਸਹਾਇਤਾ ਦੇਣਾ ਹੈ।


Sanjeev

Content Editor

Related News