ਵਿੱਤ ਮੰਤਰੀ ਦੀ 25 ਅਗਸਤ ਨੂੰ ਜਨਤਕ ਖੇਤਰ ਦੇ ਬੈਂਕ ਮੁਖੀਆਂ ਨਾਲ ਮੀਟਿੰਗ

08/15/2021 11:31:40 AM

ਨਵੀਂ ਦਿੱਲੀ- ਵਿੱਤ ਮੰਤਰੀ ਨਿਰਮਲਾ ਸੀਤਾਰਮਨ 25 ਅਗਸਤ ਨੂੰ ਜਨਤਕ ਖੇਤਰ ਦੇ ਬੈਂਕਾਂ ਦੇ ਮੁਖੀਆਂ ਨਾਲ ਬੈਠਕ ਕਰਨਗੇ। ਬੈਠਕ ਦਾ ਉਦੇਸ਼ ਬੈਂਕਾਂ ਦੀ ਕਾਰਗੁਜ਼ਾਰੀ ਅਤੇ ਕੋਵਿਡ-19 ਮਹਾਮਾਰੀ ਨਾਲ ਪ੍ਰਭਾਵਿਤ ਅਰਥਵਿਵਸਥਾ ਨੂੰ ਹੁਲਾਰਾ ਦੇਣ ਦੇ ਮਾਮਲੇ ਵਿਚ ਕੀਤੀ ਗਈ ਪ੍ਰਗਤੀ ਦੀ ਸਮੀਖਿਆ ਕਰਨਾ ਹੈ।

 ਸੂਤਰਾਂ ਨੇ ਕਿਹਾ ਕਿ ਮੰਗ ਤੇ ਖਪਤ ਨੂੰ ਵਧਾਉਣ ਲਈ ਬੈਂਕਿੰਗ ਖੇਤਰ ਦੇ ਮਹੱਤਵ ਨੂੰ ਧਿਆਨ ਵਿਚ ਰੱਖਦੇ ਹੋਏ ਜਨਤਕ ਖੇਤਰ ਦੇ ਬੈਂਕਾਂ (ਪੀ. ਐੱਸ. ਬੀ.) ਦੇ ਪ੍ਰਬੰਧ ਨਿਰਦੇਸ਼ਕਾਂ ਅਤੇ ਮੁੱਖ ਕਾਰਜਕਾਰੀ ਅਧਿਕਾਰੀਆਂ (ਸੀ. ਈ. ਓਜ਼.) ਨਾਲ ਬੈਠਕ ਮਹੱਤਵਪੂਰਨ ਹੈ।

ਪਿਛਲੇ ਸਾਲ ਮਾਰਚ ਵਿਚ ਮਹਾਮਾਰੀ ਦੇ ਸ਼ੁਰੂ ਹੋਣ ਤੋਂ ਬਾਅਦ ਵਿੱਤ ਮੰਤਰੀ ਅਤੇ ਸਰਕਾਰੀ ਬੈਂਕਾਂ ਦੇ ਮੁਖੀਆਂ ਦੀ ਇਹ ਪਹਿਲੀ ਆਹਮੋ-ਸਾਹਮਣੇ ਸਮੀਖਿਆ ਬੈਠਕ ਹੈ। ਹਾਲ ਹੀ ਵਿਚ ਸੀਤਾਰਮਨ ਨੇ ਕਿਹਾ ਸੀ ਕਿ ਸਰਕਾਰ ਕੋਵਿਡ-19 ਮਹਾਮਾਰੀ ਨਾਲ ਪ੍ਰਭਾਵਿਤ ਆਰਥਿਕ ਵਿਕਾਸ ਵਿਚ ਤੇਜ਼ੀ ਲਿਆਉਣ ਲਈ ਸਾਰੇ ਜ਼ਰੂਰੀ ਕਦਮ ਚੁੱਕਣ ਲਈ ਤਿਆਰ ਹੈ।

ਸੂਤਰਾਂ ਅਨੁਸਾਰ, ਬੈਠਕ ਵਿਚ ਬੈਂਕ ਦੀ ਸਥਿਤੀ, ਰਿਜ਼ਰਵ ਬੈਂਕ ਵੱਲੋਂ ਘੋਸ਼ਿਤ ਪੁਨਰਗਠਨ-ਦੋ ਯੋਜਨਾ ਦੀ ਪ੍ਰਗਤੀ ਦੀ ਸਮੀਖਿਆ ਕੀਤੇ ਜਾਣ ਦੀ ਉਮੀਦ ਹੈ। ਬੈਠਕ ਵਿਚ ਬੈਂਕਾਂ ਨੂੰ ਉਤਪਾਦਕ ਖੇਤਰਾਂ ਨੂੰ ਕਰਜ਼ਾ ਵਧਾਉਣ 'ਤੇ ਜ਼ੋਰ ਦਿੱਤਾ ਜਾ ਸਕਦਾ ਹੈ। ਉਸ ਨੇ ਕਿਹਾ ਕਿ ਮੁੰਬਈ ਵਿਚ ਹੋਣ ਵਾਲੀ ਬੈਠਕ ਵਿਚ ਇਸ ਤੋਂ ਇਲਾਵਾ ਐਮਰਜੈਂਸੀ ਕ੍ਰੈਡਿਟ ਸਹੂਲਤ ਗਾਰੰਟੀ ਯੋਜਨਾ (ਈ. ਸੀ. ਐੱਲ. ਜੀ. ਐੱਸ.) ਦੀ ਵੀ ਸਮੀਖਿਆ ਕੀਤੀ ਜਾਵੇਗੀ। ਸੂਤਰਾਂ ਅਨੁਸਾਰ, ਵਿੱਤ ਮੰਤਰੀ ਖਰਾਬ ਕਰਜ਼ਿਆਂ ਜਾਂ ਐੱਨ. ਪੀ. ਏ. (ਗੈਰ-ਕਾਰਗੁਜ਼ਾਰੀ ਸੰਪਤੀਆਂ) ਦੀ ਸਥਿਤੀ ਦਾ ਜਾਇਜ਼ਾ ਵੀ ਲੈ ਸਕਦੇ ਹਨ। ਇਸ ਤੋਂ ਇਲਾਵਾ ਬੈਂਕਾਂ ਦੇ ਵੱਖ-ਵੱਖ ਸੁਧਾਰ ਉਪਾਵਾਂ 'ਤੇ ਵੀ ਚਰਚਾ ਹੋਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਸਰਕਾਰ ਦੇ ਵੱਖ-ਵੱਖ ਯਤਨਾਂ ਸਦਕਾ, 31 ਮਾਰਚ, 2020 ਨੂੰ ਬੈਂਕਾਂ ਦਾ ਖ਼ਰਾਬ ਕਰਜ਼ 31 ਮਾਰਚ, 2021 ਨੂੰ ਘੱਟ ਕੇ 6,16,616 ਕਰੋੜ ਰੁਪਏ 'ਤੇ ਆ ਗਿਆ, ਜੋ 31 ਮਾਰਚ 2020 ਨੂੰ 6,78,317 ਕਰੋੜ ਰੁਪਏ ਸੀ। ਉੱਥੇ ਹੀ, 31 ਮਾਰਚ 2019 ਨੂੰ ਇਹ 7,39,541 ਕਰੋੜ ਰੁਪਏ ਸੀ।


Sanjeev

Content Editor

Related News