ਵਿੱਤ ਮੰਤਰੀ ਦਾ ਵੱਡਾ ਬਿਆਨ, ਕੋਲਾ ਖੇਤਰ ''ਚ ਸਰਕਾਰ ਦਾ ਏਕਾਧਿਕਾਰ ਖਤਮ

05/16/2020 7:20:49 PM

ਨਵੀਂ ਦਿੱਲੀ - ਕੋਰੋਨਾ ਵਾਇਰਸ ਦੀ ਮਹਾਮਾਰੀ ਕਾਰਣ ਪੈਦਾ ਹੋਏ ਆਰਥਿਕ ਸੰਕਟ ਤੋਂ ਨਜਿੱਠਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਐਲਾਨੇ 20 ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਜ ਦੇ ਹਵਾਲੇ 'ਚ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਸ਼ਨੀਵਾਰ ਨੂੰ ਲਗਾਤਾਰ ਚੌਥੇ ਦਿਨ ਮੀਡੀਆ ਨਾਲ ਗੱਲਬਾਤ ਕੀਤੀ।

ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵੈ-ਨਿਰਭਰ ਭਾਰਤ ਬਣਾਉਣ ਦੀ ਗੱਲ ਕੀਤੀ ਹੈ, ਸਾਨੂੰ ਸਖਤ ਮੁਕਾਬਲੇ ਲਈ ਆਪਣੇ ਆਪ ਨੂੰ ਤਿਆਰ ਕਰਣਾ ਹੋਵੇਗਾ ਅਤੇ ਗਲੋਬਲ ਮੁੱਲ ਲੜੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਣ ਲਈ ਤਿਆਰ ਰਹਿਣਾ ਹੋਵੇਗਾ। ਉਨ੍ਹਾਂ ਕਿਹਾ ਕਿ ਖਣਿਜ ਸੈਕਟਰ 'ਚ ਵਿਕਾਸ ਦੇ ਮੌਕੇ ਹਨ। ਨਿਜੀ ਨਿਵੇਸ਼ ਨੂੰ ਬੜਾਵਾ ਦਿੱਤਾ ਜਾਵੇਗਾ। 500 ਮਾਈਨਿੰਗ ਬਲਾਕ ਦੀ ਨੀਲਾਮੀ ਕੀਤੀ ਜਾਵੇਗੀ। ਮਾਈਨਿੰਗ ਲੀਜ਼ ਟਰਾਂਸਫਰ ਵੀ ਕੀਤਾ ਜਾ ਸਕੇਗਾ।

ਨਵੇਂ ਚੈਂਪੀਅਨ ਸੈਕਟਰ ਨੂੰ ਬੂਸਟ ਕਰਣ ਲਈ ਪ੍ਰੋਗਰਾਮ ਦੀ ਸ਼ੁਰੂਆਤ ਹੋਵੇਗੀ। ਕੋਲ ਇੰਡੀਆ ਲਿਮਟਿਡ ਦੀਆਂ ਖਾਣਾਂ ਵੀ ਪ੍ਰਾਈਵੇਟ ਸੈਕਟਰ ਨੂੰ ਦਿੱਤੇ ਜਾਣਗੇ, ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਖਨਨ ਹੋ ਸਕੇ ਅਤੇ ਦੇਸ਼ ਦੇ ਉਦਯੋਗਾਂ ਨੂੰ ਮਜ਼ਬੂਤੀ ਮਿਲੇ। 50 ਅਜਿਹੇ ਨਵੇਂ ਬਲਾਕ ਨੀਲਾਮੀ ਲਈ ਉਪਲੱਬਧ ਹੋਣਗੇ।

ਨਿਰਮਲਾ ਸੀਤਾਰਮਣ ਨੇ ਦੱਸਿਆ ਕਿ ਯੋਗਤਾ ਦੀ ਵੱਡੀਆਂ ਸ਼ਰਤਾਂ ਨਹੀਂ ਹੋਣਗੀਆਂ। ਕੋਲਾ ਉਤਪਾਦਨ ਖੇਤਰ 'ਚ ਸਵੈ-ਨਿਰਭਰ ਕਿਵੇਂ ਬਣੀਏ ਅਤੇ ਕਿਵੇਂ ਘੱਟ ਤੋਂ ਘੱਟ ਆਯਾਤ ਕਰਣਾ ਪਵੇ, ਇਸ 'ਤੇ ਕੰਮ ਕਰਣਾ ਹੈ। ਨਿਰਮਲਾ ਸੀਤਾਰਮਣ ਨੇ ਕਿਹਾ ਕਿ ਉਦਯੋਗਕ ਬੁਨਿਆਦੀ ਢਾਂਚਿਆਂ ਦਾ ਅਪਗ੍ਰੇਡੇਸ਼ਨ, ਕੋਲਾ, ਖਣਿਜ, ਰੱਖਿਆ ਉਤਪਾਦਨ, ਏਅਰਸਪੇਸ ਮੈਨੇਜਮੈਂਟ, ਏਅਰਪੋਰਟਸ, ਐਮ.ਆਰ.ਓ. (ਰੱਖ-ਰਖਾਅ, ਮੁਰੰਮਤ ਅਤੇ ਓਵਰਹਾਲ), ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਬਿਜਲੀ ਵੰਡ ਕੰਪਨੀਆਂ, ਪੁਲਾੜ ਖੇਤਰ ਅਤੇ ਪ੍ਰਮਾਣੁ ਊਰਜਾ ਦੇ ਖੇਤਰ 'ਚ ਸੁਧਾਰਾਂ ਦਾ ਐਲਾਨ ਹੋਵੇਗਾ।


Inder Prajapati

Content Editor

Related News