ਸਿੱਧੇ ਕਿਸਾਨਾਂ ਦੇ ਬੈਂਕ ਖਾਤੇ ''ਚ ਆਵੇਗੀ ਖਾਦ ਸਬਸਿਡੀ, ਡੀਬੀਟੀ 2.0 ਦੀ ਹੋਈ ਸ਼ੁਰੂਆਤ

07/11/2019 4:12:29 PM

ਨਵੀਂ ਦਿੱਲੀ — ਕੇਂਦਰ ਨੇ 70,000 ਕਰੋੜ ਰੁਪਏ ਤੋਂ ਜ਼ਿਆਦਾ ਖਾਦ ਸਬਸਿਡੀ ਸਿੱਧੇ ਕਿਸਾਨਾਂ ਦੇ ਖਾਤੇ ਵਿਚ ਜਮ੍ਹਾ ਕਰਵਾਉਣ  ਲਈ ਨਵੀਂ ਤਕਨੀਕ ਅਧਾਰਿਤ ਪਹਿਲ ਸ਼ੁਰੂ ਕੀਤੀ ਹੈ। ਇਹ ਡਾਇਰੈਕਟ ਬੈਨੇਫਿਟ ਟਰਾਂਸਫਰ(ਡੀਬੀਟੀ) ਦੇ ਦੂਜੇ ਐਡੀਸ਼ਨ ਵਿਚ ਸਰਕਾਰ ਦਾ ਸਿੱਧੇ ਕਿਸਾਨਾਂ ਦੇ ਬੈਂਕ ਖਾਤੇ ਵਿਚ ਖਾਦ ਸਬਸਿਡੀ ਜਮ੍ਹਾ ਕਰਵਾਉਣ ਦਾ ਹਿੱਸਾ ਹੈ। 

ਡੀਬੀਟੀ ਦਾ ਪਹਿਲਾ ਪੜਾਅ ਅਕਤੂਬਰ 2017 'ਚ ਸ਼ੁਰੂ ਕੀਤਾ ਗਿਆ ਸੀ। ਡੀਬੀਟੀ 2.0 ਦੀ ਸ਼ੁਰੂਆਤ ਕਰਦੇ ਹੋਏ ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਸਦਾਨੰਦ ਗੌੜਾ ਨੇ ਕਿਹਾ ਕਿ ਇਸ ਯੋਜਨਾ 'ਚ ਪਾਰਦਰਸ਼ਿਤਾ ਆਵੇਗੀ ਅਤੇ ਖਾਦ ਦੀ ਪੂਰਤੀ 'ਚ ਸਹੂਲਤ ਹੋ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਪਹਿਲੇ ਪੜਾਅ ਦੀਆਂ ਕਮੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਡੀਬੀਟੀ ਡੈਸ਼ਬੋਰਡ ਦਾ ਪ੍ਰਬੰਧ ਕੀਤਾ ਗਿਆ ਹੈ ਜਿਸ ਨਾਲ ਹਰ ਤਰ੍ਹਾਂ ਦੀ ਜਾਣਕਾਰੀ ਕਦੇ ਵੀ ਹਾਸਲ ਕੀਤੀ ਜਾ ਸਕਦੀ ਹੈ ਅਤੇ ਖਾਦ ਦੀ ਮੰਗ, ਪੂਰਤੀ ਅਤੇ ਉਪਲੱਬਧਤਾ ਨੂੰ ਜਾਂਚਿਆ ਜਾ ਸਕਦਾ ਹੈ। 
ਗੌੜ ਨੇ ਕਿਹਾ ਕਿ ਦੂਜੇ ਪੜਾਅ 'ਚ ਕੀਤੀ ਗਈ ਪਹਿਲ ਦਾ ਉਦੇਸ਼ ਡੀਬੀਟੀ ਵਿਵਸਥਾ ਨੂੰ ਹੋਰ ਮਜ਼ਬੂਤ ਬਣਾਉਣਾ ਹੈ। ਆਉਣ ਵਾਲੇ ਮਹੀਨਿਆਂ ਵਿਚ ਕੁਝ ਹੋਰ ਪਹਿਲ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ, ' ਅਸੀਂ ਕੁਝ ਹੋਰ ਪਹਿਲ ਦੀ ਯੋਜਨਾ ਬਣਾ ਰਹੇ ਹਾਂ ਅਸੀਂ ਕਿਸਾਨਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਕਦਮ ਚੁੱਕਾਂਗੇ ਅਤੇ ਯਕੀਨੀ ਬਣਾਵਾਂਗੇ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਹੋਵੇ।'


Related News