ਫੈਡਰਲ ਬੈਂਕ ਵੀ ਯੈੱਸ ਬੈਂਕ ''ਚ 300 ਕਰੋੜ ਰੁਪਏ ਦਾ ਕਰੇਗਾ ਨਿਵੇਸ਼
Sunday, Mar 15, 2020 - 10:13 AM (IST)
ਨਵੀਂ ਦਿੱਲੀ—ਫੈਡਰਲ ਬੈਂਕ ਨੇ ਵੀ ਸੰਕਟ 'ਚ ਫਸੇ ਨਿੱਜੀ ਖੇਤਰ ਦੇ ਯੈੱਸ ਬੈਂਕ 'ਚ 300 ਕਰੋੜ ਰੁਪਏ ਦਾ ਨਿਵੇਸ਼ ਕਰਨ ਦੀ ਘੋਸ਼ਣਾ ਕੀਤੀ ਹੈ। ਬੈਂਕ ਨੇ ਸ਼ਨੀਵਾਰ ਨੂੰ ਸ਼ੇਅਰ ਬਾਜ਼ਾਰਾਂ ਨੂੰ ਭੇਜੀ ਸੂਚਨਾ 'ਚ ਇਹ ਜਾਣਕਾਰੀ ਦਿੱਤੀ ਹੈ। ਸੂਚਨਾ 'ਚ ਇਹ ਜਾਣਕਾਰੀ ਦਿੱਤੀ ਹੈ। ਸੂਚਨਾ 'ਚ ਕਿਹਾ ਗਿਆ ਹੈ ਕਿ ਬੈਂਕ ਨੇ ਯੈੱਸ ਬੈਂਕ 'ਚ 300 ਕਰੋੜ ਰੁਪਏ ਦਾ ਨਿਵੇਸ਼ ਕਰਨ ਦੀ ਪ੍ਰਤੀਬੱਧਤਾ ਜਤਾਈ ਹੈ।
ਫੈਡਰਲ ਬੈਂਕ ਇਸ ਦੇ ਲਈ ਯੈੱਸ ਬੈਂਕ ਦੇ 10 ਰੁਪਏ ਪ੍ਰਤੀ ਇਕਵਿਟੀ ਸ਼ੇਅਰ ਦੇ ਮੁੱਲ 'ਤੇ ਯੈੱਸ ਬੈਂਕ ਦੇ 30 ਕਰੋੜ ਸ਼ੇਅਰ ਖਰੀਦੇਗਾ। ਕੇਂਦਰੀ ਮੰਤਰੀ ਮੰਡਲ ਨੇ ਸ਼ੁੱਕਰਵਾਰ ਨੂੰ ਯੈੱਸ ਬੈਂਕ ਨੂੰ ਸੰਕਟ ਤੋਂ ਨਿਕਾਲਣ ਲਈ ਰਿਜ਼ਰਵ ਬੈਂਕ ਦੀ ਪ੍ਰਸਤਾਵਿਤ ਪੁਨਰਗਠਨ ਯੋਜਨਾ ਨੂੰ ਮਨਜ਼ੂਰੀ ਦਿੱਤੀ ਦਿੱਤੀ ਸੀ। ਵਿੱਤੀ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਸੀ ਕਿ ਯੈੱਸ ਬੈਂਕ ਦੀ ਅਧਿਕਾਰਤ ਪੂੰਜੀ ਨੂੰ ਵਧਾ ਕੇ 6,200 ਕਰੋੜ ਰੁਪਏ ਕੀਤਾ ਗਿਆ ਹੈ।