FD ਖਾਤਾਧਾਰਕਾਂ ਲਈ ਬੁਰੀ ਖ਼ਬਰ, ਇਸ ਸਰਕਾਰੀ ਬੈਂਕ ਨੇ ਦਿੱਤਾ ਜ਼ੋਰ ਦਾ ਝਟਕਾ

10/07/2020 6:58:47 PM

ਨਵੀਂ ਦਿੱਲੀ— ਸਰਕਾਰੀ ਖੇਤਰ ਦੇ ਕੇਨਰਾ ਬੈਂਕ 'ਚ ਇਕ ਸਾਲ ਲਈ ਫਿਕਸਡ ਡਿਪਾਜ਼ਿਟ (ਐੱਫ. ਡੀ.) ਕਰਾਉਣ ਵਾਲੇ ਹੋ ਤਾਂ ਤੁਹਾਡੇ ਲਈ ਬੁਰੀ ਖ਼ਬਰ ਹੈ।

ਬੈਂਕ ਨੇ ਇਕ ਸਾਲ 'ਚ ਪੂਰੀ ਹੋਣ ਵਾਲੀ ਐੱਫ. ਡੀ. ਦੀ ਦਰ 'ਚ ਕਟੌਤੀ ਕਰ ਦਿੱਤੀ ਹੈ। ਹਾਲਾਂਕਿ, 3 ਸਾਲ ਤੋਂ 10 ਸਾਲ ਤੱਕ ਦੀ ਐੱਫ. ਡੀ. 'ਤੇ ਮਿਲਣ ਵਾਲੇ ਵਿਆਜ ਦੀ ਦਰ 0.05 ਫੀਸਦੀ ਵਧਾਈ ਗਈ ਹੈ। ਇਸ ਤੋਂ ਇਲਾਵਾ ਹੁਣ 46 ਤੋਂ 90 ਦਿਨਾਂ 'ਚ ਪੂਰੀ ਹੋਣ ਵਾਲੀ ਐੱਫ. ਡੀ. 'ਤੇ 4 ਫੀਸਦੀ, 91 ਤੋਂ 179 ਦਿਨਾਂ 'ਚ ਪੂਰੀ ਹੋਣ ਵਾਲੀ ਐੱਫ. ਡੀ. 'ਤੇ 4.05 ਫੀਸਦੀ ਅਤੇ 180 ਦਿਨਾਂ ਤੋਂ ਇਕ ਸਾਲ ਦੇ ਅੰਦਰ ਪੂਰੀ ਹੋਣ ਵਾਲੀ ਐੱਫ. ਡੀ. 'ਤੇ 4.50 ਫੀਸਦੀ ਵਿਆਜ ਮਿਲੇਗਾ।

ਕੇਨਰਾ ਬੈਂਕ ਨੇ 1 ਸਾਲ ਤੋਂ 3 ਸਾਲ ਵਿਚਕਾਰ ਪੂਰੀ ਹੋਣ ਵਾਲੀ ਐੱਫ. ਡੀ. 'ਤੇ ਮਿਲਣ ਵਾਲੇ ਵਿਆਜ 'ਚ ਕਟੌਤੀ ਕੀਤੀ ਹੈ। ਹੁਣ 1 ਸਾਲ ਵਾਲੀ ਐੱਫ. ਡੀ. 'ਤੇ 5.30 ਫੀਸਦੀ ਵਿਆਜ ਮਿਲੇਗਾ। ਇਸ ਤੋਂ ਪਹਿਲਾਂ 5.40 ਫੀਸਦੀ ਵਿਆਜ ਮਿਲਦਾ ਸੀ। ਗੌਰਤਲਬ ਹੈ ਕਿ ਐੱਸ. ਬੀ. ਆਈ. 'ਚ ਇਕ ਸਾਲ ਦੀ ਐੱਫ. ਡੀ. 'ਤੇ ਇਸ ਤੋਂ ਵੀ ਘੱਟ 4.9 ਫੀਸਦੀ ਵਿਆਜ ਹੈ।

ਉੱਥੇ ਹੀ, 2 ਤੋਂ 3 ਸਾਲ ਵਿਚਕਾਰ ਪੂਰੀ ਹੋਣ ਵਾਲੀ ਐੱਫ. ਡੀ. 'ਤੇ 5.25 ਫੀਸਦੀ ਵਿਆਜ ਮਿਲੇਗਾ। ਕੇਨਰਾ ਬੈਂਕ ਹੁਣ 3 ਤੋਂ 10 ਸਾਲ ਵਾਲੀ ਐੱਫ. ਡੀ. 'ਤੇ ਹੁਣ 0.05 ਫੀਸਦੀ ਜ਼ਿਆਦਾ ਵਿਆਜ ਦੇਵੇਗਾ। 3 ਤੋਂ 10 ਸਾਲ ਦੀ ਐੱਫ. ਡੀ. 'ਤੇ ਹੁਣ 5.35 ਫੀਸਦੀ ਵਿਆਜ ਮਿਲੇਗਾ, ਜੋ ਪਹਿਲਾਂ 5.30 ਫੀਸਦੀ ਸੀ। ਸੀਨੀਅਰ ਸਿਟੀਜ਼ਨਸ ਨੂੰ 3 ਸਾਲ ਤੋਂ 10 ਸਾਲ 'ਚ ਪੂਰੀ ਹੋਣ ਵਾਲੀ ਐੱਫ. ਡੀ. 'ਤੇ 5.85 ਫੀਸਦੀ ਵਿਆਜ ਮਿਲੇਗਾ।


Sanjeev

Content Editor

Related News