ਸਰਕਾਰ ਦਾ ਵੱਡਾ ਫ਼ੈਸਲਾ, 30 ਫ਼ੀਸਦੀ ਤੱਕ ਮਹਿੰਗੀ ਹੋਵੇਗੀ ਹਵਾਈ ਯਾਤਰਾ
Friday, Feb 12, 2021 - 08:50 AM (IST)
ਨਵੀਂ ਦਿੱਲੀ- ਸਰਕਾਰ ਨੇ ਵੀਰਵਾਰ ਨੂੰ ਘਰੇਲੂ ਉਡਾਣਾਂ ਦੀ ਸਮਰੱਥਾ ਅਤੇ ਕਿਰਾਏ 'ਤੇ ਕੰਟਰੋਲ 31 ਮਾਰਚ ਤੱਕ ਵਧਾ ਦਿੱਤਾ ਹੈ। ਹਾਲਾਂਕਿ, ਏਅਰਲਾਈਨਾਂ ਨੂੰ ਉਨ੍ਹਾਂ ਦੀ ਬੈਲੇਂਸ ਸ਼ੀਟ ਵਿਚ ਸੁਧਾਰ ਕਰਨ ਵਿਚ ਸਹਾਇਤਾ ਕਰਨ ਦੇ ਮੱਦੇਨਜ਼ਰ ਸਰਕਾਰ ਨੇ ਹਵਾਈ ਕਿਰਾਇਆਂ ਦੀ ਉਪਰਲੀ ਅਤੇ ਹੇਠਲੀ ਹੱਦ ਨੂੰ 30 ਫ਼ੀਸਦੀ ਤੱਕ ਵਧਾ ਦਿੱਤਾ ਹੈ। ਇਸ ਦਾ ਮਤਲਬ ਹੈ ਕਿ ਹਵਾਈ ਕਿਰਾਏ ਹੁਣ ਵੀ ਕੰਟਰੋਲ ਦਾਇਰੇ ਵਿਚ ਰਹਿਣਗੇ ਪਰ ਪਿਛਲੀ ਵਾਰ ਨਾਲੋਂ ਥੋੜ੍ਹਾ ਵੱਧ ਖ਼ਰਚ ਕਰਨਾ ਹੋਵੇਗਾ। ਸਰਕਾਰ ਨੇ ਕੋਰੋਨਾ ਕਾਲ ਕਾਰਨ ਕਿਰਾਏ ਕੰਟਰੋਲ ਕੀਤੇ ਹਨ।
ਮਿਸਾਲ ਦੇ ਤੌਰ 'ਤੇ ਹੁਣ 90 ਤੋਂ 120 ਮਿੰਟ ਵਾਲੀਆਂ ਉਡਾਣਾਂ ਲਈ ਘੱਟੋ-ਘੱਟ ਕਿਰਾਇਆ 3,900 ਰੁਪਏ ਅਤੇ ਵੱਧ ਤੋਂ ਵੱਧ 13,000 ਰੁਪਏ ਹੋ ਸਕਦਾ ਹੈ, ਜੋ ਪਹਿਲਾਂ 3,500 ਤੋਂ 10,000 ਰੁਪਏ ਵਿਚਕਾਰ ਸੀ।
ਇਹ ਵੀ ਪੜ੍ਹੋ- ਟਵਿੱਟਰ ਦੇ ਟਾਪ ਅਧਿਕਾਰੀਆਂ 'ਤੇ ਲਟਕ ਸਕਦੀ ਹੈ ਗ੍ਰਿਫ਼ਤਾਰੀ ਦੀ ਤਲਵਾਰ
ਉੱਥੇ ਹੀ, ਏਅਰਲਾਈਨਾਂ ਨੂੰ ਮਾਰਚ ਤੱਕ ਕੋਵਿਡ ਤੋਂ ਪਹਿਲਾਂ ਦੇ ਪੱਧਰ ਦੀ 80 ਫ਼ੀਸਦੀ ਸਮਰੱਥਾ ਨਾਲ ਹੀ ਕੰਮ ਸਾਰਨਾ ਹੋਵੇਗਾ। ਸਰਕਾਰ ਨੇ 100 ਫ਼ੀਸਦੀ ਘਰੇਲੂ ਉਡਾਣਾਂ ਚਲਾਉਣ ਦੀ ਮਨਜ਼ੂਰੀ ਨਹੀਂ ਦਿੱਤੀ ਹੈ। ਇੰਡੀਗੋ ਨੂੰ ਛੱਡ ਕੇ ਕੋਈ ਹੋਰ ਏਅਰਲਾਈਨ 2020 ਦੀਆਂ ਸਰਦੀਆਂ ਦੌਰਾਨ 70 ਫ਼ੀਸਦੀ ਸਮਰੱਥਾ ਵੀ ਨਹੀਂ ਹਾਸਲ ਕਰ ਸਕੀ ਹੈ। ਕੋਰੋਨਾ ਵਾਇਰਸ ਤਾਲਾਬੰਦੀ ਕਾਰਨ ਤਕਰੀਬਨ ਦੋ ਮਹੀਨੇ ਪਿੱਛੋਂ ਏਅਰਲਾਈਨਾਂ ਨੂੰ ਕੁਝ ਘਰੇਲੂ ਉਡਾਣਾਂ ਨਾਲ 25 ਮਈ 2020 ਨੂੰ ਬਹਾਲ ਕੀਤਾ ਗਿਆ ਸੀ। ਹਵਾਬਾਜ਼ੀ ਖੇਤਰ ਦੇ ਵਿਸ਼ਲੇਸ਼ਕਾਂ ਨੇ ਕਿਹਾ ਕਿ ਏਅਰਲਾਈਨਾਂ ਦੀ ਸਭ ਤੋਂ ਵੱਡੀ ਚਿੰਤਾ ਇਸ ਸਮੇਂ ਕਾਰੋਬਾਰੀ ਯਾਤਰੀਆਂ ਦੀ ਕਮੀ ਹੈ ਜੋ ਮਹਿੰਗੀਆਂ ਟਿਕਟਾਂ ਖ਼ਰੀਦਦੇ ਹਨ ਜਿਸ ਨਾਲ ਏਅਰਲਾਈਨਾਂ ਨੂੰ ਛੁੱਟੀਆਂ ਮਨਾਉਣ ਵਾਲਿਆਂ ਨੂੰ ਸਸਤਾ ਕਿਰਾਇਆ ਦੇਣਾ ਸੰਭਵ ਹੋ ਜਾਂਦਾ ਹੈ।
ਇਹ ਵੀ ਪੜ੍ਹੋ- ਸਪਾਈਸ ਜੈੱਟ ਅੰਮ੍ਰਿਤਸਰ ਤੋਂ ਇਸ ਰੂਟ ਲਈ ਸ਼ੁਰੂ ਕਰਨ ਜਾ ਰਹੀ ਹੈ ਫਲਾਈਟ
►ਹਵਾਈ ਕਿਰਾਏ ਦੀ ਕੈਪ 'ਚ ਵਾਧੇ 'ਤੇ ਕੁਮੈਂਟ ਬਾਕਸ 'ਚ ਦਿਓ ਟਿਪਣੀ