ਫਰਜ਼ੀ ਲੋਨ ਐਪਸ ’ਤੇ ਗੂਗਲ ਦੀ ਸਖ਼ਤ ਕਾਰਵਾਈ, ਪਲੇ ਸਟੋਰ ਤੋਂ ਹਟਾਏ ਕਈ ਐਪਸ

Friday, Jan 15, 2021 - 12:30 PM (IST)

ਫਰਜ਼ੀ ਲੋਨ ਐਪਸ ’ਤੇ ਗੂਗਲ ਦੀ ਸਖ਼ਤ ਕਾਰਵਾਈ, ਪਲੇ ਸਟੋਰ ਤੋਂ ਹਟਾਏ ਕਈ ਐਪਸ

ਨਵੀਂ ਦਿੱਲੀ (ਭਾਸ਼ਾ)– ਤਕਨਾਲੌਜੀ ਖੇਤਰ ਦੀ ਦਿੱਗਜ਼ ਕੰਪਨੀ ਗੂਗਲ ਨੇ ਭਾਰਤ ’ਚ ਸੈਂਕੜਿਆਂ ਦੀ ਗਿਣਤੀ ’ਚ ਨਿੱਜੀ ਲੋਨ ਐਪਸ ਦੀ ਸਮੀਖਿਆ ਕੀਤੀ ਹੈ ਅਤੇ ਇਨ੍ਹਾਂ ’ਚੋਂ ਕਈਆਂ ਨੂੰ ਆਪਣੇ ਪਲੇ ਸਟੋਰ ਤੋਂ ਹਟਾ ਦਿੱਤਾ ਹੈ। ਯੂਜ਼ਰਸ ਅਤੇ ਸਰਕਾਰੀ ਏਜੰਸੀਆਂ ਨੇ ਕੰਪਨੀ ਅੱਗੇ ਇਨ੍ਹਾਂ ਐਪਸ ਨੂੰ ਲੈ ਕੇ ਚਿੰਤਾ ਪ੍ਰਗਟਾਈ ਸੀ।

ਇਹ ਵੀ ਪੜ੍ਹੋ: ਵਿਰਾਟ ਅਤੇ ਅਨੁਸ਼ਕਾ ਦੀ ਧੀ ਪੈਦਾ ਹੁੰਦੇ ਹੀ ਬਣੀ ਕਰੋੜਾਂ ਦੀ ਜਾਇਦਾਦ ਦੀ ਮਾਲਕਣ

ਗੂਗਲ ਨੇ ਕਿਹਾ ਕਿ ਜੋ ਐਪਸ ਖਪਤਕਾਰ ਸੁਰੱਖਿਆ ਨੀਤੀਆਂ ਦੀ ਉਲੰਘਣਾ ਕਰ ਰਹੀਆਂ ਸਨ, ਉਨ੍ਹਾਂ ਨੂੰ ਤੁਰੰਤ ਪਲੇ ਸਟੋਰ ਤੋਂ ਹਟਾ ਦਿੱਤਾ ਗਿਆ ਹੈ। ਗੂਗਲ ਨੇ ਬਾਕੀ ਐਪਸ ਦੇ ਡਿਵੈੱਲਪਰਸ ਨੂੰ ਕਿਹਾ ਹੈ ਕਿ ਉਹ ਇਹ ਦਰਸਾਉਣ ਕਿ ਕਿਸ ਤਰੀਕੇ ਨਾਲ ਸਥਾਨਕ ਕਾਨੂੰਨਾਂ ਅਤੇ ਨਿਯਮਾਂ ਦੀ ਪਾਲਣਾ ਕਰ ਰਹੇ ਹਨ। ਜੇ ਉਹ ਅਜਿਹਾ ਕਰਨ ’ਚ ਅਸਫਲ ਰਹਿੰਦੇ ਹਨ ਤਾਂ ਉਨ੍ਹਾਂ ਦੀ ਐਪਸ ਨੂੰ ਵੀ ਪਲੇ ਸਟੋਰ ਤੋਂ ਹਟਾ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ: ਇਨਕਮ ਟੈਕਸ ਵਿਭਾਗ ਨੂੰ ਆਨਲਾਈਨ ਦਿਓ ਇਹ ਸੂਚਨਾ, ਪਾਓ 5 ਕਰੋੜ ਰੁਪਏ ਦਾ ਇਨਾਮ

ਗੂਗਲ ਨੇ ਬਲਾਗਪੋਸਟ ’ਚ ਕਿਹਾ ਕਿ ਗੂਗਲ ਦੇ ਉਤਪਾਦਾਂ ਤੱਕ ਸੁਰੱਖਿਅਤ ਤਜ਼ਰਬਾ ਪ੍ਰਦਾਨ ਕਰਨਾ ਸਾਡੀ ਪਹਿਲ ਹੈ। ਸਾਡੀਆਂ ਕੌਮਾਂਤਰੀ ਉਤਪਾਦ ਨੀਤੀਆਂ ਇਸੇ ਟੀਚੇ ਨੂੰ ਧਿਆਨ ’ਚ ਰੱਖ ਕੇ ਡਿਜਾਈਨ ਅਤੇ ਲਾਂਚ ਕੀਤੀਆਂ ਗਈਆਂ ਹਨ। ਅਸੀਂ ਯੂਜ਼ਰ ਦੀ ਸੁਰੱਖਿਆ ’ਚ ਸੁਧਾਰ ਲਈ ਲਗਾਤਾਰ ਕੰਮ ਕਰ ਰਹੇ ਹਾਂ। ਹਾਲਾਂਕਿ ਗੂਗਲ ਨੇ ਇਹ ਨਹੀਂ ਦੱਸਿਆ ਕਿ ਉਸ ਨੇ ਕਿਨ੍ਹਾਂ ਐਪਸ ਨੂੰ ਹਟਾਇਆ ਹੈ।

ਇਹ ਵੀ ਪੜ੍ਹੋ: ਭਾਰਤ ਬਾਇਓਟੈਕ ਨੇ ਇਨ੍ਹਾਂ ਸ਼ਹਿਰਾਂ 'ਚ ਭੇਜਿਆ ਕੋਵਿਡ-19 ਦਾ ਟੀਕਾ ‘ਕੋਵੈਕਸਿਨ’,ਚੈੱਕ ਕਰੋ ਆਪਣੇ ਸ਼ਹਿਰ ਦਾ ਨਾਂ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News