OpenAI ਨੂੰ ਖਰੀਦਣ ''ਚ ਨਾਕਾਮ, ਮਸਕ ਨੂੰ ਲੱਗਾ ਵੱਡਾ ਝਟਕਾ, ਇਕ ਦਿਨ ''ਚ 13,74,13,60,35,000 ਰੁਪਏ ਡੁੱਬੇ
Wednesday, Feb 12, 2025 - 12:56 PM (IST)
ਨਵੀਂ ਦਿੱਲੀ - ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲੋਨ ਮਸਕ ਨੂੰ ਮੰਗਲਵਾਰ ਨੂੰ ਵੱਡਾ ਝਟਕਾ ਲੱਗਾ ਹੈ। ਟੇਸਲਾ ਦੇ ਸ਼ੇਅਰਾਂ ਵਿੱਚ ਭਾਰੀ ਗਿਰਾਵਟ ਦੇ ਕਾਰਨ, ਉਸਦੀ ਕੁੱਲ ਜਾਇਦਾਦ 15.9 ਬਿਲੀਅਨ ਡਾਲਰ ਯਾਨੀ ਲਗਭਗ 13,74,13,60,35,000 ਰੁਪਏ ਘੱਟ ਗਈ ਹੈ। ਬਲੂਮਬਰਗ ਬਿਲੀਨੇਅਰਜ਼ ਇੰਡੈਕਸ ਅਨੁਸਾਰ, ਉਸਦੀ ਕੁੱਲ ਸੰਪਤੀ ਹੁਣ 379 ਬਿਲੀਅਨ ਡਾਲਰ 'ਤੇ ਆ ਗਈ ਹੈ।
ਇਹ ਵੀ ਪੜ੍ਹੋ : ਮਹੀਨੇ ਦੀ ਕਿੰਨੀ ਕਮਾਈ ਕਰਦੈ ਇਹ ਮਸ਼ਹੂਰ youtuber? 'India got latent' ਕਾਰਨ ਘਿਰਿਆ ਵਿਵਾਦਾਂ 'ਚ
ਇਸ ਸਾਲ ਹੁਣ ਤੱਕ ਮਸਕ ਦੀ ਜਾਇਦਾਦ ਵਿੱਚ ਕੁੱਲ 53.7 ਬਿਲੀਅਨ ਡਾਲਰ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੌਰਾਨ, ਮਸਕ ਨੇ ਚੈਟਜੀਪੀਟੀ ਦੀ ਮੂਲ ਕੰਪਨੀ ਓਪਨਏਆਈ ਨੂੰ ਖਰੀਦਣ ਲਈ 97.4 ਬਿਲੀਅਨ ਡਾਲਰ ਦੀ ਪੇਸ਼ਕਸ਼ ਕੀਤੀ ਸੀ, ਪਰ ਓਪਨਏਆਈ ਦੇ ਸੀਈਓ ਸੈਮ ਓਲਟਮੈਨ ਨੇ ਇਸ ਨੂੰ ਰੱਦ ਕਰ ਦਿੱਤਾ। ਓਲਟਮੈਨ ਨੇ ਮਜ਼ਾਕ ਵਿਚ ਕਿਹਾ ਕਿ ਜੇਕਰ ਮਸਕ ਚਾਹੁੰਦਾ ਹੈ ਤਾਂ ਉਹ ਟਵਿੱਟਰ (ਹੁਣ ਐਕਸ) ਨੂੰ ਖਰੀਦਣ ਲਈ ਤਿਆਰ ਹੈ।
ਇਹ ਵੀ ਪੜ੍ਹੋ : SBI-PNB ਸਮੇਤ ਕਈ ਬੈਂਕਾਂ ਨੇ ਕੀਤੇ ਵੱਡੇ ਬਦਲਾਅ, ਜਾਣਕਾਰੀ ਨਾ ਹੋਣ 'ਤੇ ਹੋ ਸਕਦੈ ਨੁਕਸਾਨ!
ਇਸ ਦੌਰਾਨ ਮੰਗਲਵਾਰ ਨੂੰ ਦੁਨੀਆ ਦੇ ਚੋਟੀ ਦੇ 10 ਅਮੀਰਾਂ 'ਚੋਂ 6 ਦੀ ਜਾਇਦਾਦ 'ਚ ਗਿਰਾਵਟ ਦਰਜ ਕੀਤੀ ਗਈ। ਮਾਰਕ ਜ਼ੁਕਰਬਰਗ, ਬਰਨਾਰਡ ਅਰਨੌਲਟ, ਬਿਲ ਗੇਟਸ ਅਤੇ ਵਾਰੇਨ ਬਫੇ ਦੀ ਜਾਇਦਾਦ ਵਧੀ ਹੈ। ਜੈੱਫ ਬੇਜੋਸ, ਲੈਰੀ ਐਲੀਸਨ, ਲੈਰੀ ਪੇਜ, ਸਰਗੇਈ ਬ੍ਰਿਨ ਅਤੇ ਸਟੀਵ ਬਾਲਮਰ ਦੀ ਸੰਪਤੀ ਵਿੱਚ ਗਿਰਾਵਟ ਆਈ ਹੈ। ਅਮੀਰਾਂ ਦੀ ਸੂਚੀ ਵਿਚ ਜੁਕਰਬਰਗ(253 ਅਰਬ ਡਾਲਰ) ਦੂਜਾ ਬੇਜ਼ੋਸ ( 252 ਅਰਬ ਡਾਲਰ) ਤੀਜਾ, ਆਲਿਸਨ(199 ਅਰਬ ਡਾਲਰ) ਚੌਥੇ, ਆਰਨਾਲਟ(189 ਅਰਬ ਡਾਲਰ) ਪੰਜਵੇਂ, ਪੇਜ(166 ਅਰਬ ਡਾਲਰ) ਛੇਵੇਂ, ਗੇਟਸ(166 ਅਰਬ ਡਾਲਰ) ਸੱਤਵਾਂ, ਬਰਿਨ(156 ਅਰਬ ਡਾਲਰ) ਅੱਠਵੇਂ, ਬਫੇ(148 ਅਰਬ ਡਾਲਰ) ਨੌਵਾਂ ਅਤੇ ਬਾਲਮਰ(144 ਅਰਬ ਡਾਲਰ) ਦੱਸਵੇਂ ਨੰਬਰ 'ਤੇ ਹੈ।
ਇਹ ਵੀ ਪੜ੍ਹੋ : ਇਹ ਯਾਤਰੀ ਨਹੀਂ ਕਰ ਸਕਣਗੇ ਹਵਾਈ ਸਫ਼ਰ, ਏਅਰਲਾਈਨਜ਼ ਕੰਪਨੀਆਂ ਨੇ 'ਨੋ ਫਲਾਈ ਲਿਸਟ' 'ਚ ਪਾਏ ਨਾਂ, ਜਾਣੋ ਕਾਰਨ
ਅੰਬਾਨੀ-ਅਡਾਨੀ ਦੀ ਕੁੱਲ ਜਾਇਦਾਦ
ਮੰਗਲਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ। ਇਸ ਕਾਰਨ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੀ ਕੁੱਲ ਜਾਇਦਾਦ ਵਿੱਚ 783 ਮਿਲੀਅਨ ਡਾਲਰ ਦੀ ਗਿਰਾਵਟ ਆਈ ਅਤੇ ਇਹ 87.6 ਅਰਬ ਡਾਲਰ ਰਹਿ ਗਈ। ਇਸ ਸਾਲ ਉਸ ਦੀ ਕੁੱਲ ਜਾਇਦਾਦ 2.96 ਬਿਲੀਅਨ ਡਾਲਰ ਘਟੀ ਹੈ। ਉਹ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿੱਚ 17ਵੇਂ ਨੰਬਰ 'ਤੇ ਬਰਕਰਾਰ ਹੈ। ਦੂਜੇ ਪਾਸੇ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਦੀ ਜਾਇਦਾਦ 798 ਮਿਲੀਅਨ ਡਾਲਰ ਵਧੀ ਹੈ। ਉਹ 70.4 ਬਿਲੀਅਨ ਡਾਲਰ ਦੇ ਨਾਲ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿੱਚ 21ਵੇਂ ਨੰਬਰ 'ਤੇ ਹੈ।
ਇਹ ਵੀ ਪੜ੍ਹੋ : ਰਾਕੇਟ ਦੀ ਰਫ਼ਤਾਰ ਨਾਲ ਦੌੜੀਆਂ ਸੋਨੇ ਦੀਆਂ ਕੀਮਤਾਂ, ਜਲਦ ਹੀ ਕਰੇਗਾ 90 ਹਜ਼ਾਰ ਨੂੰ ਪਾਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8