ਫੇਸਬੁੱਕ ਨੂੰ ਇਸ ਗੜਬੜੀ ਕਾਰਨ ਦੇਣਾ ਪਵੇਗਾ 4 ਕਰੋੜ ਡਾਲਰ ਦਾ ਜੁਰਮਾਨਾ

10/08/2019 11:17:00 PM

ਗੈਜੇਟ ਡੈਸਕ—ਸੋਸ਼ਲ ਮੀਡੀਆ ਵੈੱਬਸਾਈਟ ਫੇਸਬੁੱਕ ਨੂੰ 4 ਕਰੋੜ ਡਾਲਰ ਦਾ ਜੁਰਮਾਨਾ ਦੇਣਾ ਹੋਵੇਗਾ। ਕੰਪਨੀ ਨੇ ਆਪਣੇ ਪਲੇਟਫਾਰਮ 'ਤੇ ਚੱਲ ਰਹੇ ਵੀਡੀਓ ਵਿਗਿਆਪਨਾਂ ਦੇ ਸਮੇਂ ਦੀ ਗਣਨਾ ਕਰਨ 'ਚ ਗਲਤੀ ਕੀਤੀ ਸੀ। ਅਮਰੀਕਾ ਦੀ ਫੈਡਰਲ ਟਰੇਡ ਕਮੀਸ਼ਨ ਨੇ ਕੰਪਨੀ ਨੂੰ ਵਿਗਿਆਪਨਦਾਤਾ ਦੀ ਪਟੀਸ਼ਨ 'ਤੇ ਇਹ ਫੈਸਲਾ ਦਿੱਤਾ ਹੈ। 2015 ਤੋਂ ਲੈ ਕੇ 2016 ਦੇ ਦਰਮਿਆਨ 18 ਮਹੀਨਿਆਂ ਦੌਰਾਨ ਕੰਪਨੀ ਦੇ ਵਿਗਿਆਪਨਦਾਤਾ ਨੂੰ ਜ਼ਿਆਦਾ ਪੈਸੇ ਦੇਣ ਪਏ। ਇਸ ਦੇ ਬਾਰੇ 'ਚ ਕੁਝ ਵਿਗਿਆਪਨਦਾਤਾ ਨੇ 2016 'ਚ ਕੰਪਨੀ ਵਿਰੁੱਧ ਸੈਨਫ੍ਰਾਂਸਿਸਕੋ ਦੀ ਅਦਾਲਤ 'ਚ ਮੁਕੱਦਮਾ ਦਰਜ ਕਰ ਦਿੱਤਾ। ਵਿਗਿਆਪਨਦਾਤਾ ਦਾ ਦੋਸ਼ ਸੀ ਕਿ ਕੰਪਨੀ ਨੇ ਸਿਰਫ ਤਿੰਨ ਸੈਕਿੰਡ ਤੋਂ ਜ਼ਿਆਦਾ ਸਮੇਂ ਵਾਲੀ ਵੀਡੀਓ ਦੀ ਗਣਨਾ ਕੀਤੀ ਅਤੇ ਇਸ ਤੋਂ ਘੱਟ ਸਮੇਂ ਵਾਲੇ ਵਿਗਿਆਪਨਾਂ ਦੀ ਸੂਚੀ ਤੋਂ ਕੱਢ ਦਿੱਤਾ। ਇਸ ਤੋਂ ਇਲਾਵਾ ਆਰਟੀਫੀਸ਼ੀਅਲ ਤਰੀਕਿਆਂ ਦਾ ਇਸਤੇਮਾਲ ਕਰਕੇ ਔਸਤ ਸਮੇਂ ਨੂੰ ਵਧਾ ਦਿੱਤਾ।

ਐੱਫ.ਟੀ.ਸੀ. ਦੀ ਮਦਦ ਕਰ ਰਿਹਾ ਸਨੈਪਚੈਟ
ਇਕੋਨਾਮਿਕ ਟਾਈਮਸ ਦੀ ਰਿਪੋਰਟ ਮੁਤਾਬਕ ਫੇਸਬੁੱਕ ਦੀ ਪ੍ਰਮੁੱਖ ਮੁਕਾਬਲੇਬਾਜ਼ੀ ਕੰਪਨੀ ਸਨੈਪਚੈਟ ਐੱਫ.ਟੀ.ਸੀ. ਦੀ ਇਸ ਮਾਮਲੇ 'ਚ ਮਦਦ ਕਰ ਰਹੀ ਹੈ। ਉਨ੍ਹਾਂ ਨੇ ਪ੍ਰੋਜੈਕਟ ਵੋਲਡੇਮੋਰਟ ਤਹਿਤ ਡੋਜੀਅਰ ਤਿਆਰ ਕੀਤਾ ਹੈ, ਜਿਸ 'ਚ ਫੇਸਬੁੱਕ ਦੇ ਸਾਰੇ ਰਾਜ ਮੌਜੂਦ ਹਨ। ਫੇਸਬੁੱਕ ਨੇ ਆਪਣੇ ਇੰਸਟਾਗ੍ਰਾਮ 'ਤੇ ਸਨੈਪਚੈਟ ਦੇ ਕਈ ਸਾਰੇ ਫੀਚਰਸ ਕਾਪੀ ਕੀਤੇ ਹਨ। ਇਸ ਤੋਂ ਪਹਿਲਾਂ ਵੀ ਕੰਪਨੀ 'ਤੇ 34 ਹਜ਼ਾਰ ਕਰੋੜ ਰੁਪਏ ਜੁਰਮਾਨਾ ਲੱਗਿਆ ਸੀ।

ਕੰਪਨੀ ਕੋਲ 2.7 ਅਰਬ ਤੋਂ ਜ਼ਿਆਦਾ ਦੇ ਗਾਹਕਾਂ ਦਾ ਡਾਟਾ
ਫੇਸਬੁੱਕ ਦੇ ਸੀ.ਈ.ਓ. ਅਤੇ ਸੰਸਥਾਪਕ ਮਾਰਕ ਜ਼ੁਕਰਬਰਗ ਨੂੰ ਸਮਝੌਤੇ ਲਈ ਐਕਜੀਕਿਊਸ਼ਨ ਲਈ ਵਿਅਕਤੀਗਤ ਰੂਪ ਨਾਲ ਜ਼ਿੰਮੇਦਾਰ ਠਹਿਰਾਇਆ ਜਾਵੇਗਾ। ਫੇਸਬੁੱਕ ਕੋਲ 2.7 ਅਰਬ ਤੋਂ ਜ਼ਿਆਦਾ ਗਾਹਕਾਂ ਦਾ ਡਾਟਾ ਹੈ।


Karan Kumar

Content Editor

Related News