ਖੇਤੀਬਾੜੀ ਅਤੇ ਪ੍ਰੋਸੈਸਡ ਉਤਪਾਦਾਂ ਦੀ ਬਰਾਮਦ 21.5 ਅਰਬ ਡਾਲਰ ਰਹੀ
Saturday, Mar 26, 2022 - 06:28 PM (IST)
ਨਵੀਂ ਦਿੱਲੀ (ਯੂ. ਐੱਨ. ਆਈ.) – ਭਾਰਤ ਤੋਂ ਖੇਤੀਬਾੜੀ ਅਤੇ ਪ੍ਰੋਸੈਸਡ ਖੁਰਾਕ ਉਤਪਾਦਾਂ ਦੀ ਬਰਾਮਦ ਅਪ੍ਰੈਲ-ਫਰਵਰੀ 2021-22 ’ਚ 21.5 ਅਰਬ ਡਾਲਰ ਰਿਹਾ ਅਤੇ ਇਸ ਖੇਤਰ ’ਚ ਸਾਲਾਨਾ ਬਰਾਮਦ 23.71 ਅਰਬ ਡਾਲਰ ਦੇ ਟੀਚੇ ਦੇ ਨੇੜੇ ਹੈ। ਚਾਲੂ ਵਿੱਤੀ ਸਾਲ ਦੇ ਪਹਿਲੇ 11 ਮਹੀਨਿਆਂ (ਅਪ੍ਰੈਲ-ਜਨਵਰੀ) ਦੌਰਾਨ ਕਣਕ ਦੀ ਬਰਾਮਦ 38.7 ਫੀਸਦੀ ਵਧ ਕੇ 1.74 ਅਰਬ ਡਾਲਰ ਰਹੀ। ਹੋਰ ਅਨਾਜਾਂ ਦੀ ਬਰਾਮਦ ’ਚ 66 ਫੀਸਦੀ ਦਾ ਵਾਧਾ ਦਰਜ ਕੀਤੀ।
ਖੇਤੀਬਾੜੀ ਅਤੇ ਪ੍ਰੋਸੈਸਡ ਉਤਪਾਦ ਬਰਾਮਦ ਵਿਕਾਸ ਅਥਾਰਿਟੀ (ਏਪੀਡਾ) ਦੇ ਤਹਿਤ ਆਉਣ ਵਾਲੇ ਬਰਾਮਦ ਉਤਪਾਦਾਂ ਦੀ ਦੇਸ਼ ਦੇ ਕੁੱਲ ਕਮਰਸ਼ੀਅਲ ਮਾਲ ਦੀ ਬਰਾਮਦ ’ਚ 5 ਫੀਸਦੀ ਤੋਂ ਵੱਧ ਦੀ ਹਿੱਸੇਦਾਰੀ ਹੈ। ਅਧਿਕਾਰਕ ਪ੍ਰੈੱਸ ਬਿਆਨ ਮੁਤਾਬਕ ਏਪੀਡਾ ਖੇਤੀਬਾੜੀ ਬਰਾਮਦ ਨੀਤੀ ਨੂੰ ਲਾਗੂ ਕਰਨ ਲਈ ਸੂਬਾ ਸਰਕਾਰਾਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਪ੍ਰੈੱਸ ਨੋਟ ’ਚ ਕਿਹਾ ਗਿਆ ਹੈ ਕਿ 2022 ’ਚ ਕੋਵਿਡ-19 ਦੀਆਂ ਚੁਣੌਤੀਆਂ ਦੇ ਬਾਵਜੂਦ ਖੇਤੀਬਾੜੀ ਅਤੇ ਏਪੀਡਾ ਨੇ ਵਿੱਤੀ ਸਾਲ 2021-22 ਲਈ ਵਪਾਰ ਅਤੇ ਉਦਯੋਗ ਮੰਤਰਾਲਾ ਵਲੋਂ ਨਿਰਧਾਰਤ ਬਰਾਮਦ ਟੀਚੇ ਦਾ 90 ਫੀਸਦੀ ਪ੍ਰਾਪਤ ਕਰ ਕੇ ਇਕ ਨਵੀਂ ਸਫਲਤਾ ਦਰਜ ਕੀਤੀ ਹੈ। ਏਪੀਡਾ ਨੇ ਚਾਲੂ ਵਿੱਤੀ ਸਾਲ ਦੇ ਪਹਿਲੇ 11 ਮਹੀਨਿਆਂ ’ਚ 21.5 ਅਰਬ ਡਾਲਰ ਦੇ ਖੇਤੀਬਾੜੀ ਅਤੇ ਪ੍ਰੋਸੈਸਡ ਖੁਰਾਕ ਉਤਪਾਦਾਂ ਦੀ ਸਫਲਤਾਪੂਰਵਕ ਬਰਾਮਦ ਕੀਤੀ ਹੈ ਅਤੇ 2021-22 ਲਈ 23.71 ਅਰਬ ਡਾਲਰ ਦੇ ਸਾਲਾਨਾ ਬਰਾਮਦ ਟੀਚੇ ਨੂੰ ਪ੍ਰਾਪਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।
ਬਿਆਨ ਮੁਤਾਬਕ ਚਾਲੂ ਵਿੱਤੀ ਸਾਲ ’ਚ ਅਪ੍ਰੈਲ-ਫਰਵਰੀ ਦੌਰਾਨ 8.62 ਅਰਬ ਡਾਲਰ ਦੇ ਚੌਲਾਂ ਦੀ ਬਰਾਮਦ ਹੋਈ ਹੈ ਜੋ ਟੀਚੇ ਦਾ 91 ਫੀਸਦੀ ਹੈ। ਇਸ ਦੌਰਾਨ ਹੋਰ ਅਨਾਜ ਦੀ ਬਰਾਮਦ 84.7 ਕਰੋ਼ੜ ਡਾਲਰ ਰਹੀ। ਇਸ ਤਰ੍ਹਾਂ ਇਸ ਦੌਰਾਨ ਫਲ-ਸਬਜ਼ੀਆਂ ਦੀ ਬਰਾਮਦ 3.05 ਅਰਬ ਡਾਲਰ ਦੇ ਟੀਚੇ ਦੇ ਮੁਕਾਬਲੇ 2.51 ਅਰਬ ਡਾਲਰ ਦੇ ਬਰਾਬਰ ਰਹੀ ਜੋ ਟੀਚੇ ਦਾ 75 ਫੀਸਦੀ ਹੈ। ਅਪ੍ਰੈਲ-ਫਰਵਰੀ ਦੌਰਾਨ ਅਨਾਜ ਤੋਂ ਤਿਆਰ ਅਤੇ ਵੰਨ-ਸੁਵੰਨੀਆਂ ਪ੍ਰੋਸੈਸਡ ਵਸਤਾਂ ਦੀ ਬਰਾਮਦ 2.04 ਅਰਬ ਡਾਲਰ ਹੀ ਜੋ ਬਰਾਮਦ ਟੀਚੇ ਦਾ 89 ਫੀਸਦੀ ਹੈ। ਇਸ ਤਰ੍ਹਾਂ ਮਾਸ, ਡੇਅਰੀ ਅਤੇ ਉਤਪਾਦਾਂ ਦੀ ਬਰਾਮਦ 3.77 ਅਰਬ ਡਾਲਰ ’ਤੇ, ਜੋ ਨਿਰਧਾਰਤ ਟੀਚੇ ਦਾ 82 ਫੀਸਦੀ ਹੈ। ਵਿਸ਼ੇਸ਼ ਉਤਪਾਦਾਂ ਦੀ ਬਰਾਮਦ ਨੂੰ ਬੜ੍ਹਾਵਾ ਦੇਣ ਦੇ ਪ੍ਰੋਗਰਾਮਾਂ ਤਹਿਤ ਏਪੀਡਾ ਦੇ ਮਾਧਿਅਮ ਰਾਹੀਂ ਭੂਗੋਲਿਕ ਪਛਾਣ (ਜੀ. ਆਈ.) ਪ੍ਰਮਾਣਿਤ ਦਹਾਨੁ ਘੋਲਵਾੜ ਚੀਕੂ, ਜਲਵਾਂਗ ਕੇਲਾ ਅਤੇ ਮਹਾਰਾਸ਼ਟਰ ’ਚ ਕਿਸਾਨਾਂ ਤੋਂ ਪ੍ਰਾਪਤ ਮਰਾਠਵਾੜਾ ਕੇਸਰ ਦੀ ਪਹਿਲੀ ਵਾਰ ਬਰਾਮਦ ਕੀਤੀ ਗਈ।