ਅਪ੍ਰੈਲ ''ਚ ਨਿਰਯਾਤ ਵਾਧਾ 4 ਮਹੀਨੇ ਦੇ ਹੇਠਲੇ ਪੱਧਰ ''ਤੇ

05/16/2019 11:06:17 AM

ਨਵੀਂ ਦਿੱਲੀ—ਦੇਸ਼ ਦੇ ਨਿਰਯਾਤ ਦੀ ਵਾਧਾ ਦਰ ਅਪ੍ਰੈਲ 'ਚ ਚਾਰ ਮਹੀਨੇ ਦੇ ਹੇਠਲੇ ਪੱਧਰ 'ਤੇ ਆ ਗਈ ਹੈ। ਅਪ੍ਰੈਲ 'ਚ ਵਸਤੂਆਂ ਅਤੇ ਨਿਰਯਾਤ ਪਿਛਲੇ ਸਾਲ ਦੇ ਸਮਾਨ ਮਹੀਨੇ ਦੀ ਤੁਲਨਾ 'ਚ 0.64 ਫੀਸਦੀ ਦੇ ਵਾਧੇ ਨਾਲ 26 ਅਰਬ ਡਾਲਰ ਰਿਹਾ। ਇਸ ਨਾਲ ਵਪਾਰ ਘਾਟਾ ਵੀ ਪੰਜ ਮਹੀਨੇ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਿਆ। ਅਧਿਕਾਰਿਕ ਅੰਕੜਿਆਂ ਮੁਤਾਬਕ ਇਸ ਮਹੀਨੇ ਆਯਾਤ 4.5 ਫੀਸਦੀ ਵਧ ਕੇ 41.4 ਅਰਬ ਡਾਲਰ ਰਿਹਾ। ਇਹ ਆਯਾਤ 'ਚ ਛੇ ਮਹੀਨੇ ਦੀ ਸਭ ਤੋਂ ਜ਼ਿਆਦਾ ਵਾਧਾ ਹੈ। ਸਮੀਖਿਆਧੀਨ ਮਹੀਨੇ 'ਚ ਕੱਚੇ ਤੇਲ ਅਤੇ ਸੋਨੇ ਦਾ ਆਯਾਤ ਵਧਿਆ ਹੈ ਜਿਸ ਨਾਲ ਕੁੱਲ ਆਯਾਤ 'ਚ ਵਾਧਾ ਹੋਇਆ ਹੈ। ਅਧਿਕਾਰਿਕ ਅੰਕੜਿਆਂ ਮੁਤਾਬਕ ਅਪ੍ਰੈਲ 'ਚ ਵਪਾਰ ਘਾਟਾ ਭਾਵ ਨਿਰਯਾਤ ਅਤੇ ਆਯਾਤ ਦਾ ਅੰਤਰ ਵਧ ਕੇ 15.33 ਅਰਬ ਡਾਲਰ ਹੋ ਗਿਆ। ਅਪ੍ਰੈਲ 2018 'ਚ ਇਹ 13.72 ਅਰਬ ਡਾਲਰ ਸੀ। ਇਹ ਨਵੰਬਰ 2018 ਦੇ ਬਾਅਦ ਵਪਾਰ ਘਾਟੇ ਦਾ ਸਭ ਤੋਂ ਉੱਚਾ ਪੱਧਰ ਹੈ। ਦੇਸ਼ 'ਚ ਵਸਤੂਆਂ ਦੇ ਨਿਰਯਾਤ 'ਚ ਕਮੀ ਇੰਜੀਨੀਅਰਿੰਗ, ਰਤਨ ਅਤੇ ਗਹਿਣਾ, ਚਮੜਾ, ਕਾਲੀਨ, ਪਲਾਸਟਿਕ, ਸਮੁੰਦਰੀ ਉਤਪਾਦ, ਚੌਲ ਅਤੇ ਕੌਫੀ ਵਰਗੇ ਖੇਤਰ 'ਚ ਨਾ-ਪੱਖੀ ਵਾਧੇ ਦੇ ਕਾਰਨ ਨਾਲ ਆਈ ਹੈ। ਇਸ ਤੋਂ ਪਹਿਲਾਂ ਦਸੰਬਰ 2018 'ਚ ਨਿਰਯਾਤ 0.34 ਫੀਸਦੀ ਵਧਿਆ ਸੀ। ਸਮੀਖਿਆਧੀਨ ਮਹੀਨੇ 'ਚ ਕੱਚੇ ਤੇਲ ਦਾ ਆਯਾਤ 9.26 ਫੀਸਦੀ ਵਧ ਕੇ 3.97 ਅਰਬ ਡਾਲਰ ਪਹੁੰਚ ਗਿਆ। ਕੁੱਝ ਨਿਰਯਾਤ ਖੇਤਰਾਂ ਮਸਲਨ ਪੈਟਰੋਲੀਅਮ, ਹਸਤਸ਼ਿਲਪ, ਸਿਲੇਸਿਲਾਏ ਕੱਪੜੇ ਅਤੇ ਫਾਰਮਾਸਿਊਟਿਲਕਸ ਨੇ ਹਾਂ-ਪੱਖੀ ਵਾਧਾ ਦਰਜ ਕੀਤਾ। ਨਿਰਯਾਤਕਾਂ ਦੇ ਮੁੱਖ ਸੰਗਠਨ ਫਿਓ ਦੇ ਪ੍ਰਧਾਨ ਗਣੇਸ਼ ਕੁਮਾਰ ਗੁਪਤਾ ਨੇ ਕਿਹਾ ਕਿ ਨਿਰਯਾਤ ਦੇ ਅੰਕੜੇ ਉਤਸਾਹਵਰਧਕ ਨਹੀਂ ਹਨ। ਜ਼ਿਆਦਾਤਰ ਕਿਰਤ ਆਧਾਰਿਤ ਖੇਤਰਾਂ ਦਾ ਨਿਰਯਾਤ ਘਟਿਆ ਹੈ। ਟੀ.ਪੀ.ਸੀ.ਆਈ. ਦੇ ਚੇਅਰਮੈਨ ਮੋਹਿਤ ਸਿੰਗਲਾ ਨੇ ਬਿਆਨ 'ਚ ਕਿਹਾ ਕਿ ਅਸੀਂ ਹਾਂ-ਪੱਖੀ ਵਾਧਾ ਦਰਜ ਕਰਨ 'ਚ ਕਾਮਯਾਬ ਰਹੇ। ਚਾਹ, ਮਸਾਲਾ, ਫਲ ਅਤੇ ਸਬਜ਼ੀਆਂ ਦਾ ਨਿਰਯਾਤ ਵਧਣਾ ਖੇਤੀਬਾੜੀ ਉਤਪਾਦਾਂ ਦੀ ਦ੍ਰਿਸ਼ਟੀ ਨਾਲ ਇਕ ਚੰਗਾ ਸੰਕੇਤ ਹੈ।


Aarti dhillon

Content Editor

Related News