ਮਈ ''ਚ ਬਰਾਮਦ 36.47 ਫੀਸਦੀ ਘਟੀ, ਵਪਾਰ ਘਾਟੇ ''ਚ ਵੀ ਕਮੀ

06/15/2020 7:14:49 PM

ਨਵੀਂ ਦਿੱਲੀ— ਦੇਸ਼ ਦੀ ਬਰਾਮਦ 'ਚ ਲਗਾਤਾਰ ਤੀਜੇ ਮਹੀਨੇ ਗਿਰਾਵਟ ਆਈ ਹੈ। ਮਈ ਮਹੀਨੇ 'ਚ ਇਹ 36.47 ਫੀਸਦੀ ਘੱਟ ਕੇ 19.05 ਅਰਬ ਡਾਲਰ ਰਹੀ।

ਮੁੱਖ ਤੌਰ 'ਤੇ ਪੈਟਰੋਲੀਅਮ, ਕਪੜਾ, ਇੰਜੀਨੀਅਰਿੰਗ, ਰਤਨ ਤੇ ਗਹਿਣਿਆਂ ਦੀ ਬਰਾਮਦ 'ਚ ਕਮੀ ਕਾਰਨ ਕੁੱਲ ਬਰਾਮਦ ਘਟੀ ਹੈ। ਵਣਜ ਤੇ ਉਦਯੋਗ ਮੰਤਰਾਲਾ ਦੇ ਅੰਕੜਿਆਂ ਮੁਤਾਬਕ, ਦਰਾਮਦ ਵੀ ਪਿਛਲੇ ਮਹੀਨੇ 51 ਫੀਸਦੀ ਘੱਟ ਕੇ 22.2 ਅਰਬ ਡਾਲਰ ਰਹੀ। ਇਸ ਨਾਲ ਵਪਾਰ ਘਾਟਾ ਘੱਟ ਕੇ 3.15 ਅਰਬ ਡਾਲਰ 'ਤੇ ਆ ਗਿਆ, ਜੋ ਪਿਛਲੇ ਸਾਲ ਇਸੇ ਮਹੀਨੇ 'ਚ 15.36 ਅਰਬ ਡਾਲਰ ਸੀ।
ਚਾਲੂ ਵਿੱਤੀ ਸਾਲ ਦੇ ਪਹਿਲੇ ਦੋ ਮਹੀਨਿਆਂ ਅਪ੍ਰੈਲ-ਮਈ 'ਚ ਬਰਾਮਦ 47.54 ਫੀਸਦੀ ਘੱਟ ਕੇ 29.41 ਅਰਬ ਡਾਲਰ ਰਹੀ। ਉੱਥੇ ਹੀ, ਦਰਾਮਦ ਵੀ 5.67 ਫੀਸਦੀ ਘੱਟ ਕੇ 39.32 ਅਰਬ ਡਾਲਰ ਰਹੀ। ਚਾਲੂ ਵਿੱਤੀ ਸਾਲ ਦੇ ਪਹਿਲੇ ਦੋ ਮਹੀਨਿਆਂ 'ਚ ਵਪਾਰ ਘਾਟਾ 9.91 ਅਰਬ ਡਾਲਰ ਰਿਹਾ। ਤੇਲ ਦਰਾਮਦ ਮਈ, 2020 'ਚ 71.98 ਫੀਸਦੀ ਘੱਟ ਕੇ 3.49 ਅਰਬ ਡਾਲਰ ਰਹੀ, ਜੋ ਇਕ ਸਾਲ ਪਹਿਲਾਂ ਇਸੇ ਮਹੀਨੇ 'ਚ 12.44 ਅਰਬ ਡਾਲਰ ਸੀ। ਸੋਨੇ ਦੀ ਦਰਾਮਦ ਮਈ 'ਚ 98.4 ਫੀਸਦੀ ਡਿੱਗ ਕੇ 7.631 ਕਰੋੜ ਡਾਲਰ ਰਹੀ।
 


Sanjeev

Content Editor

Related News