ਗਿਗ ਵਰਕਰਾਂ ਅਤੇ ਫ੍ਰੀਲਾਂਸਰਾਂ ਲਈ ਵੱਡੀ ਖ਼ਬਰ: PFRDA ਦੀ ਇਹ ਸਕੀਮ ਬਣੇਗੀ ਬੁਢਾਪੇ ਦਾ ਸਹਾਰਾ

Monday, Nov 10, 2025 - 05:18 PM (IST)

ਗਿਗ ਵਰਕਰਾਂ ਅਤੇ ਫ੍ਰੀਲਾਂਸਰਾਂ ਲਈ ਵੱਡੀ ਖ਼ਬਰ: PFRDA ਦੀ ਇਹ ਸਕੀਮ ਬਣੇਗੀ ਬੁਢਾਪੇ ਦਾ ਸਹਾਰਾ

ਨਵੀਂ ਦਿੱਲੀ - ਪੈਨਸ਼ਨ ਰੈਗੂਲੇਟਰ ਪੀ.ਐੱਫ.ਆਰ.ਡੀ.ਏ. (PFRDA) ਨੇ ਨੈਸ਼ਨਲ ਪੈਨਸ਼ਨ ਸਿਸਟਮ (NPS) ਈ-ਸ਼੍ਰਮਿਕ ਪਲੇਟਫਾਰਮ ਲਾਂਚ ਕਰ ਦਿੱਤਾ ਹੈ, ਜਿਸ ਨਾਲ ਹੁਣ ਗਿਗ ਵਰਕਰਾਂ, ਡਿਲੀਵਰੀ ਪਾਰਟਨਰਾਂ ਅਤੇ ਫ੍ਰੀਲਾਂਸਰਾਂ ਨੂੰ ਵੀ ਪੈਨਸ਼ਨ ਦੀ ਸਹੂਲਤ ਮਿਲ ਸਕੇਗੀ। ਇਹ ਸੁਵਿਧਾ ਹੁਣ ਤੱਕ ਮੁੱਖ ਤੌਰ 'ਤੇ ਸਿਰਫ਼ ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ ਵਾਲਿਆਂ ਨੂੰ ਹੀ ਮਿਲਦੀ ਸੀ।

ਇਹ ਵੀ ਪੜ੍ਹੋ :     Gold-Silver ਦੀਆਂ ਕੀਮਤਾਂ 'ਚ ਆਇਆ ਵੱਡਾ ਬਦਲਾਅ, ਜਾਣੋ ਕਿੰਨੇ ਹੋਏ 24K-22K ਸੋਨੇ ਦੇ ਭਾਅ

ਜੋਮੈਟੋ, ਊਬਰ, ਓਲਾ, ਸਵਿਗੀ, ਅਰਬਨ ਕੰਪਨੀ ਅਤੇ ਬਲਿੰਕਿਟ ਵਰਗੇ ਪਲੇਟਫਾਰਮਾਂ ਨਾਲ ਜੁੜੇ ਲੱਖਾਂ ਕਾਮੇ ਹੁਣ ਐਨ.ਪੀ.ਐੱਸ. ਦਾ ਹਿੱਸਾ ਬਣ ਸਕਣਗੇ ਅਤੇ ਰਿਟਾਇਰਮੈਂਟ ਲਈ ਬੱਚਤ ਕਰਕੇ ਪੈਨਸ਼ਨ ਪ੍ਰਾਪਤ ਕਰ ਸਕਣਗੇ। ਇਹ ਪਹਿਲ ਉਨ੍ਹਾਂ ਲੱਖਾਂ ਗਿਗ ਵਰਕਰਾਂ ਨੂੰ ਵਿੱਤੀ ਸੁਰੱਖਿਆ ਦੇਵੇਗੀ ਜੋ ਫੁੱਲ-ਟਾਈਮ ਨੌਕਰੀਆਂ ਵਾਲਿਆਂ ਵਾਂਗ ਰਿਟਾਇਰਮੈਂਟ ਫੰਡ ਦਾ ਲਾਭ ਨਹੀਂ ਲੈ ਪਾਉਂਦੇ ਸਨ।

ਇਹ ਵੀ ਪੜ੍ਹੋ :     RBI ਦਾ ਵੱਡਾ ਕਦਮ, ਹੁਣ ਬੱਚੇ ਵੀ ਬੈਂਕ ਖਾਤੇ ਤੋਂ ਬਿਨਾਂ ਕਰ ਸਕਣਗੇ UPI ਪੇਮੈਂਟ, ਜਾਣੋ ਕਿਵੇਂ

ਹਰ ਵਰਕਰ ਦਾ ਬਣੇਗਾ 'ਪ੍ਰਾਨ' ਨੰਬਰ

ਇਸ ਨਵੀਂ ਵਿਵਸਥਾ ਤਹਿਤ, ਹਰੇਕ ਵਰਕਰ ਦਾ ਪਰਮਾਨੈਂਟ ਰਿਟਾਇਰਮੈਂਟ ਅਕਾਊਂਟ ਨੰਬਰ (PRAN) ਬਣਾਇਆ ਜਾਵੇਗਾ। ਇਸ ਖਾਤੇ ਵਿੱਚ, ਵਰਕਰ ਆਪਣੀ ਸਹੂਲਤ ਅਨੁਸਾਰ ਰਾਸ਼ੀ ਜਮ੍ਹਾਂ ਕਰਵਾ ਸਕਦੇ ਹਨ। ਇਸ ਨਾਲ ਉਨ੍ਹਾਂ ਨੂੰ ਰਿਟਾਇਰਮੈਂਟ ਦੀ ਉਮਰ ਤੋਂ ਬਾਅਦ ਆਰਥਿਕ ਸਥਿਰਤਾ ਮਿਲੇਗੀ ਅਤੇ ਉਹ ਰਵਾਇਤੀ ਕਰਮਚਾਰੀਆਂ ਵਾਂਗ ਪੈਨਸ਼ਨ ਫੰਡ ਤਿਆਰ ਕਰ ਸਕਣਗੇ।

ਇਹ ਵੀ ਪੜ੍ਹੋ :     ਹੁਣ ਚਾਂਦੀ ਵੀ ਬਣੇਗੀ ਔਖੇ ਸਮੇਂ ਦਾ ਸਹਾਰਾ, 2026 ਤੋਂ ਲਾਗੂ ਹੋਣਗੇ ਨਵੇਂ ਨਿਯਮ

ਰਜਿਸਟ੍ਰੇਸ਼ਨ ਲਈ, ਸਭ ਤੋਂ ਪਹਿਲਾਂ ਵਰਕਰ ਦਾ ਤੁਰੰਤ PRAN ਬਣਾਇਆ ਜਾਵੇਗਾ। ਉਨ੍ਹਾਂ ਦੇ ਕੇ.ਵਾਈ.ਸੀ. ਵੇਰਵੇ (ਨਾਮ, ਪਤਾ, ਪੈਨ ਨੰਬਰ, ਬੈਂਕ ਖਾਤਾ ਅਤੇ ਮੋਬਾਈਲ ਨੰਬਰ) ਦੀ ਤਸਦੀਕ ਕੀਤੀ ਜਾਵੇਗੀ। ਜੇਕਰ ਇਹ ਜਾਣਕਾਰੀ ਪਹਿਲਾਂ ਹੀ ਸਵਿਗੀ, ਓਲਾ ਜਾਂ ਜੋਮੈਟੋ ਵਰਗੇ ਪਲੇਟਫਾਰਮਾਂ ਕੋਲ ਹੈ, ਤਾਂ ਉਹੀ ਡਾਟਾ ਵਰਤਿਆ ਜਾਵੇਗਾ। ਵਰਕਰ ਦੀ ਸਹਿਮਤੀ ਮਿਲਣ ਤੋਂ ਬਾਅਦ PRAN ਨੰਬਰ ਅਲਾਟ ਕੀਤਾ ਜਾਵੇਗਾ। ਵਰਕਰ ਨੂੰ ਆਪਣੇ ਮਾਤਾ-ਪਿਤਾ ਦਾ ਨਾਮ, ਈਮੇਲ ਆਈ.ਡੀ. ਅਤੇ ਨਾਮਜ਼ਦ ਵਿਅਕਤੀ (ਨੌਮੀਨੀ) ਦੀ ਜਾਣਕਾਰੀ ਦੇਣੀ ਜ਼ਰੂਰੀ ਹੋਵੇਗੀ, ਜਿਸ ਲਈ 60 ਦਿਨਾਂ ਦਾ ਸਮਾਂ ਦਿੱਤਾ ਜਾਵੇਗਾ।

ਘੱਟੋ-ਘੱਟ ਯੋਗਦਾਨ ਸਿਰਫ਼ 99 ਰੁਪਏ

ਇਸ ਯੋਜਨਾ ਤਹਿਤ ਘੱਟੋ-ਘੱਟ ਮਾਸਿਕ ਯੋਗਦਾਨ 99 ਰੁਪਏ ਪ੍ਰਤੀ ਮਹੀਨਾ ਨਿਰਧਾਰਿਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਆਮ ਐਨ.ਪੀ.ਐੱਸ.NPS ਵਿੱਚ ਇਹ ਯੋਗਦਾਨ 500 ਰੁਪਏ ਹੁੰਦਾ ਹੈ। ਖਾਸ ਗੱਲ ਇਹ ਹੈ ਕਿ ਰਜਿਸਟ੍ਰੇਸ਼ਨ ਬਿਲਕੁਲ ਮੁਫ਼ਤ ਹੈ ਅਤੇ ਸਾਲਾਨਾ ਚਾਰਜ ਵੀ ਸਿਰਫ਼ 15 ਰੁਪਏ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ :      Digital Gold ਖ਼ਰੀਦਦਾਰ ਸਾਵਧਾਨ! ਸੇਬੀ ਨੇ ਜਾਰੀ ਕੀਤੀ ਵੱਡੀ ਚਿਤਾਵਨੀ

ਯੋਗਦਾਨ ਦੇ ਤਿੰਨ ਤਰੀਕੇ

ਗਿਗ ਵਰਕਰਾਂ ਦੇ ਪੈਨਸ਼ਨ ਫੰਡ ਵਿੱਚ ਯੋਗਦਾਨ ਤਿੰਨ ਤਰੀਕਿਆਂ ਨਾਲ ਕੀਤਾ ਜਾ ਸਕਦਾ ਹੈ:

1. ਸਾਂਝਾ (Joint): ਇਸ ਵਿਕਲਪ ਤਹਿਤ ਕੰਪਨੀ ਅਤੇ ਵਰਕਰ ਦੋਵੇਂ ਮਿਲ ਕੇ ਯੋਗਦਾਨ ਪਾ ਸਕਦੇ ਹਨ।
2. ਸਿਰਫ਼ ਵਰਕਰ (Worker-Only): ਇਸ ਵਿੱਚ ਸਿਰਫ਼ ਵਰਕਰ ਹੀ ਆਪਣੇ ਐਨ.ਪੀ.ਐੱਸ. ਖਾਤੇ ਵਿੱਚ ਯੋਗਦਾਨ ਦੇਵੇਗਾ।
3. ਸਿਰਫ਼ ਪਲੇਟਫਾਰਮ (Platform-Only): ਜਿਸ ਵਿੱਚ ਗਿਗ ਵਰਕਰ ਦੇ ਰਿਟਾਇਰਮੈਂਟ ਫੰਡ ਵਿੱਚ ਕੇਵਲ ਕੰਪਨੀ ਹੀ ਯੋਗਦਾਨ ਦੇਵੇਗੀ।

ਵੱਡੇ ਵਰਕਫੋਰਸ ਨੂੰ ਸੁਰੱਖਿਆ ਦੇਣਾ ਜ਼ਰੂਰੀ

ਨੀਤੀ ਆਯੋਗ ਅਨੁਸਾਰ, ਭਾਰਤ ਵਿੱਚ 2020 ਵਿੱਚ 77 ਲੱਖ ਗਿਗ ਵਰਕਰ ਸਨ ਅਤੇ 2030 ਤੱਕ ਇਹ ਗਿਣਤੀ ਵਧ ਕੇ 2.35 ਕਰੋੜ ਤੱਕ ਪਹੁੰਚ ਸਕਦੀ ਹੈ। ਇਸ ਵੱਡੇ ਵਰਕਫੋਰਸ ਨੂੰ ਆਰਥਿਕ ਸੁਰੱਖਿਆ ਦੇਣਾ ਬਹੁਤ ਜ਼ਰੂਰੀ ਹੋ ਗਿਆ ਹੈ। ਮਾਹਰਾਂ ਦਾ ਕਹਿਣਾ ਹੈ ਕਿ ਜੇ ਗਿਗ ਵਰਕਰ ਨਿਯਮਤ ਤੌਰ 'ਤੇ ਯੋਗਦਾਨ ਪਾਉਂਦੇ ਹਨ, ਤਾਂ ਉਨ੍ਹਾਂ ਨੂੰ ਕੰਪਾਉਂਡਿੰਗ ਦਾ ਲਾਭ ਅਤੇ ਰਿਟਾਇਰਮੈਂਟ ਤੋਂ ਬਾਅਦ ਪੈਨਸ਼ਨ ਦਾ ਸਹਾਰਾ ਮਿਲੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News