ਸੋਨੇ ਦੀ ਕੀਮਤ ਉਛਲੀ ਤਾਂ ਵੈਡਿੰਗ ਸੀਜ਼ਨ ’ਚ ਇਨ੍ਹਾਂ ਗਹਿਣਿਆਂ ਦੀ ਵਧੀ ਮੰਗ
Friday, Nov 14, 2025 - 10:58 AM (IST)
ਨਵੀਂ ਦਿੱਲੀ (ਇੰਟ.) - ਸਾਲ 2025 ’ਚ ਸੋਨੇ ਦੀ ਕੀਮਤ ’ਚ ਕਾਫੀ ਤੇਜ਼ੀ ਆਈ ਹੈ। ਇਸ ਕਾਰਨ ਇਸ ਨੂੰ ਖਰੀਦਣ ਵਾਲਿਆਂ ਦੀ ਗਿਣਤੀ ’ਚ ਕਮੀ ਵੇਖੀ ਗਈ ਹੈ। ਉਥੇ ਹੀ ਇਸ ਸਮੇਂ ਵਿਆਹਾਂ ਦਾ ਵੀ ਸੀਜ਼ਨ ਸ਼ੁਰੂ ਹੋ ਗਿਆ ਹੈ। ਇਸ ਸੀਜ਼ਨ ’ਚ ਵੀ ਸੋਨੇ ਦੀ ਮੰਗ ’ਚ ਕਮੀ ਵੇਖੀ ਜਾ ਰਹੀ ਹੈ।
ਇਹ ਵੀ ਪੜ੍ਹੋ : ਰਿਕਾਰਡ ਪੱਧਰ ਤੋਂ ਮੂਧੇ ਮੂੰਹ ਡਿੱਗਾ ਸੋਨਾ, ਚਾਂਦੀ ਹੋਈ ਮਹਿੰਗੀ, ਜਾਣੋ ਕਿੰਨੇ ਹੋਏ ਕੀਮਤੀ ਧਾਤਾਂ ਦੇ ਭਾਅ
ਦੀਵਾਲੀ ਤੋਂ ਕੁਝ ਦਿਨ ਪਹਿਲਾਂ ਐੱਮ. ਸੀ. ਐਕਸ. ’ਤੇ ਸੋਨੇ ਦਾ ਭਾਅ 1,28,395 ਰੁਪਏ ਪ੍ਰਤੀ 10 ਗ੍ਰਾਮ ਦੇ ਰਿਕਾਰਡ ਪੱਧਰ ’ਤੇ ਪਹੁੰਚ ਗਿਆ ਸੀ। ਇਸ ਸਾਲ 12 ਨਵੰਬਰ ਤੱਕ ਸੋਨੇ ਦੇ ਮੁੱਲ 62 ਫੀਸਦੀ ਤੋਂ ਵੀ ਜ਼ਿਆਦਾ ਵੱਧ ਚੁੱਕੇ ਹਨ।
ਇਕ ਰਿਪੋਰਟ ਅਨੁਸਾਰ ਸੋਨੇ ਦੀ ਆਸਮਾਨ ਛੂੰਹਦੀ ਕੀਮਤ ਕਾਰਨ ਭਾਰਤੀ ਗਾਹਕ ਸਸਤੇ ਬਦਲ ਵੱਲ ਮੁੜ ਰਹੇ ਹਨ। ਇਸ ’ਚ ਲੈਬ-ਗ੍ਰੋਨ ਡਾਇਮੰਡ (ਐੱਲ. ਜੀ. ਡੀ.) ਦੀ ਡਿਮਾਂਡ ਸਭ ਤੋਂ ਜ਼ਿਆਦਾ ਹੈ।
ਇਹ ਵੀ ਪੜ੍ਹੋ : RBI ਦਾ ਇਤਿਹਾਸਕ ਫ਼ੈਸਲਾ : SBI, HDFC, ICICI ਸਮੇਤ ਸਾਰੇ ਬੈਂਕਾਂ 'ਚ ਕੀਤਾ ਅਹਿਮ ਬਦਲਾਅ
ਡੇਲਾਇਟ ਇੰਡੀਆ ਦੇ ਪਾਰਟਨਰ ਪ੍ਰਵੀਨ ਗੋਵਿੰਦੂ ਕਹਿੰਦੇ ਹਨ ਕਿ ਭਾਰਤ ’ਚ ਵਿਆਹਾਂ ਦਾ ਸੀਜ਼ਨ ਅਜੇ ਚੱਲ ਰਿਹਾ ਹੈ ਪਰ ਲੈਬ-ਗ੍ਰੋਨ ਡਾਇਮੰਡਜ਼ ਦੀ ਵਿਕਰੀ ’ਤੇ ਇਸ ਦਾ ਅਸਲੀ ਅਸਰ ਸੀਜ਼ਨ ਖਤਮ ਹੋਣ ਤੋਂ ਬਾਅਦ ਹੀ ਪਤਾ ਚੱਲੇਗਾ। ਹਾਲਾਂਕਿ ਸ਼ੁਰੂਆਤੀ ਸੰਕੇਤ ਦੱਸਦੇ ਹਨ ਕਿ ਖਰੀਦਦਾਰਾਂ ਜਿਵੇਂ ਕਿ ਲਾੜਾ-ਲਾੜੀ, ਵਿਆਹ ’ਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਅਤੇ ਗਹਿਣੇ ਗਿਫਟ ਕਰਨ ਵਾਲਿਆਂ ਵਿਚਾਲੇ ਲੈਬ-ਗ੍ਰੋਨ ਡਾਇਮੰਡ ਦੀ ਮੰਗ ਕਾਫੀ ਵੱਧ ਗਈ ਹੈ। ਇਹ ਮੰਗ ਸੋਨਾ ਮਹਿੰਗਾ ਹੋਣ ਕਾਰਨ ਵਧੀ ਹੈ।
ਇਨ੍ਹਾਂ ਕੰਪਨੀਆਂ ਕੋਲ ਵੱਧ ਗਈ ਡਿਮਾਂਡ
ਲੈਬ-ਗ੍ਰੋਨ ਡਾਇਮੰਡਜ਼ ਬਣਾਉਣ ਵਾਲੀਆਂ ਕੰਪਨੀਆਂ ਜਿਵੇਂ ਲਾਈਮਲਾਈਟ, ਅਕਿਓਰਾ ਅਤੇ ਲੂਸੀਰਾ ਪਿਛਲੇ ਸਾਲ ਇਸ ਸਮੇਂ ਦੀ ਤੁਲਨਾ ’ਚ ਆਪਣੀ ਮੰਗ ’ਚ ਭਾਰੀ ਉਛਾਲ ਵੇਖ ਰਹੀਆਂ ਹਨ।
ਲਾਈਮਲਾਈਟ ਦੀ ਫਾਊਂਡਰ ਅਤੇ ਐੱਮ. ਡੀ. ਪੂਜਾ ਸੇਠ ਮਾਧਵਨ ਦੱਸਦੀ ਹੈ ਕਿ ਉਨ੍ਹਾਂ ਦੀ ਕੰਪਨੀ ਨੇ ਪਿਛਲੇ ਸਾਲ ਦੀ ਤੁਲਨਾ ’ਚ ਮੰਗ ’ਚ ਲੱਗਭਗ 2.5 ਗੁਣਾ ਵਾਧਾ ਵੇਖਿਆ ਹੈ।
ਇਹ ਵੀ ਪੜ੍ਹੋ : ਮਸਾਲਿਆਂ ਨਾਲ 'ਜਾਨ ਨੂੰ ਖ਼ਤਰਾ’: UN ਦੀ ਸੰਸਥਾ ਨੇ 'ਲੇਡ' ਦੀ ਹੱਦ ਕੀਤੀ ਤੈਅ, ਭਾਰਤੀ ਕੰਪਨੀਆਂ ਦੀ ਵਧੀ ਪਰੇਸ਼ਾਨੀ
ਉਨ੍ਹਾਂ ਕਿਹਾ ਕਿ ਗਾਹਕ ਸਿਰਫ ਵੇਖ ਹੀ ਨਹੀਂ ਰਹੇ, ਸਗੋਂ ਆਤਮਵਿਸ਼ਵਾਸ ਨਾਲ ਲੈਬ ਗ੍ਰੋਨ ਡਾਇਮੰਡ ’ਚ ਵੱਡੇ ਸੋਲੀਟੇਅਰ ਅਤੇ ਖਾਸ ਬ੍ਰਾਈਡਲ ਪੀਸ ਖਰੀਦ ਰਹੇ ਹਨ। ਬ੍ਰਾਈਡਲ ਕੁਲੈਕਸ਼ਨ ਅਤੇ ਗਿਫਟਿੰਗ ਕੈਟਾਗਰੀ ’ਚ ਡਿਮਾਂਡ ਸਭ ਤੋਂ ਵੱਧ ਹੈ।
ਮੁੰਬਈ ਦੀ ਲੈਬ-ਗ੍ਰੋਨ ਡਾਇਮੰਡ ਫਰਮ ਲੂਸੀਰਾ ਵੀ ਅੰਗੇਜਮੈਂਟ ਰਿੰਗਜ਼, ਟੈਨਿਸ ਬ੍ਰੈਸਲੇਟਸ ਅਤੇ ਆਪਣੇ ਖਾਸ ਕੁਲੈਕਸ਼ਨ ਦੀ ਵਜ੍ਹਾ ਨਾਲ ਬ੍ਰਾਈਡਲ ਅਤੇ ਗਿਫਟਿੰਗ ਸੈਗਮੈਂਟ ’ਚ ਜ਼ਬਰਦਸਤ ਮੰਗ ਵੇਖ ਰਹੀ ਹੈ। ਲੂਸੀਰਾ ਦੇ ਕੋ-ਫਾਊਂਡਰ ਰੂਪੇਸ਼ ਜੈਨ ਨੇ ਕਿਹਾ ਕਿ ਪ੍ਰੀ-ਵੈਡਿੰਗ ਗਿਫਟਿੰਗ ’ਚ ਲਗਾਤਾਰ ਵਾਧਾ ਹੋ ਰਿਹਾ ਹੈ।
ਇਹ ਵੀ ਪੜ੍ਹੋ : ਜੇਕਰ ਤੁਸੀਂ ਵੀ ਹੋ HDFC ਬੈਂਕ ਦੇ ਗਾਹਕ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ, ਬੰਦ ਹੋਵੇਗੀ...
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
