ਮਹਿੰਗੀਆਂ ਸਬਜ਼ੀਆਂ ਨੇ ਵਿਗਾੜਿਆ ਬਜਟ, ਜੂਨ ’ਚ ਮਹਿੰਗਾਈ ਦਰ 4.81 ਫ਼ੀਸਦੀ ਤੱਕ ਪੁੱਜੀ
Thursday, Jul 13, 2023 - 10:38 AM (IST)
ਨਵੀਂ ਦਿੱਲੀ (ਭਾਸ਼ਾ)– ਆਮ ਆਦਮੀ ਨੂੰ ਵੱਡਾ ਝਟਕਾ ਲੱਗਾ ਹੈ। ਸਰਕਾਰ ਵਲੋਂ ਜਾਰੀ ਅੰਕੜਿਆਂ ਮੁਤਾਬਕ ਜੂਨ ਮਹੀਨੇ ’ਚ ਪ੍ਰਚੂਨ ਮਹਿੰਗਾਈ ਦਰ ਵਧ ਕੇ 4.81 ਫ਼ੀਸਦੀ ’ਤੇ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਮਈ ਮਹੀਨੇ ’ਚ ਇਹ ਅੰਕੜਾ 4.25 ਫ਼ੀਸਦੀ ਸੀ। ਮਈ ਮਹੀਨੇ ’ਚ ਮਹਿੰਗਾਈ ਦਰ ਪਿਛਲੇ 25 ਮਹੀਨਿਆਂ ਦੇ ਹੇਠਲੇ ਪੱਧਰ ’ਤੇ ਸੀ। ਖ਼ਾਸ ਗੱਲ ਇਹ ਹੈ ਕਿ ਇਸ ਤੋਂ ਪਹਿਲਾਂ ਲਗਾਤਾਰ 4 ਮਹੀਨਿਆਂ ਤੋਂ ਮਹਿੰਗਾਈ ਦਰਾਂ ’ਚ ਕਮੀ ਆ ਰਹੀ ਸੀ। ਹੁਣ ਚਾਰ ਮਹੀਨਿਆਂ ਬਾਅਦ ਮਹਿੰਗਾਈ ਨੇ ਮੁੜ ਤੋਂ ਯੂ-ਟਰਨ ਲੈ ਲਿਆ ਹੈ। ਸਰਕਾਰ ਨੇ ਜੋ ਅੰਕੜੇ ਜਾਰੀ ਕੀਤੇ ਹਨ, ਉਸ ਮੁਤਾਬਕ ਖਾਣ ਦੀਆਂ ਵਸਤਾਂ ਦੀ ਮਹਿੰਗਾਈ 4.49 ਫ਼ੀਸਦੀ ’ਤੇ ਜਾ ਪੁੱਜੀ ਹੈ। ਇਸ ਤੋਂ ਪਹਿਲਾਂ ਮਈ ਮਹੀਨੇ ’ਚ ਇਹ ਅੰਕੜਾ 2.96 ਫ਼ੀਸਦੀ ਸੀ। ਮਹਿੰਗਾਈ ਵਧਣ ਪਿੱਛੇ ਸਬਜ਼ੀਆਂ ਦੀਆਂ ਵਧਦੀਆਂ ਕੀਮਤਾਂ ਕਾਰਣ ਮੰਨਿਆ ਜਾ ਰਿਹਾ ਹੈ। ਟਮਾਟਰ, ਅਦਰਕ, ਲਸਣ ਵਰਗੀਆਂ ਰੋਜ਼ਾਨਾ ਦੀਆਂ ਚੀਜ਼ਾਂ ’ਚ ਵਾਧੇ ਕਾਰਣ ਮਹਿੰਗਾਈ ਦਰ ਵਧੀ ਹੈ।
ਇਹ ਵੀ ਪੜ੍ਹੋ : 14 ਜੁਲਾਈ ਨੂੰ ਸਸਤੇ ਹੋਣਗੇ ਟਮਾਟਰ! ਵੱਡਾ ਕਦਮ ਚੁੱਕਣ ਦੀ ਤਿਆਰੀ 'ਚ ਕੇਂਦਰ ਸਰਕਾਰ
ਪ੍ਰਚੂਨ ਮਹਿੰਗਾਈ ਲਈ ਦਾਲਾਂ ਵੀ ਜ਼ਿੰਮੇਵਾਰ
ਜਾਣਕਾਰਾਂ ਦਾ ਕਹਿਣਾ ਹੈ ਕਿ ਜੂਨ ਮਹੀਨੇ ’ਚ ਮਹਿੰਗਾਈ ’ਚ ਵਾਧੇ ਲਈ ਦਾਲਾਂ ਦੀਆਂ ਉੱਚ ਕੀਮਤਾਂ ਵੀ ਜ਼ਿੰਮੇਵਾਰ ਹਨ। ਮਈ ਮਹੀਨੇ ’ਚ ਦਾਲਾਂ ਦੀ ਮਹਿੰਗਾਈ ਦਰ 6.56 ਫ਼ੀਸਦੀ ਸੀ, ਜੋ ਜੂਨ ਮਹੀਨੇ ’ਚ ਵਧ ਕੇ 10.53 ਫ਼ੀਸਦੀ ’ਤੇ ਪਹੁੰਚ ਗਈ। ਇਸ ਤਰ੍ਹਾਂ ਜੂਨ ਮਹੀਨੇ ਵਿਚ ਹਰੀਆਂ ਸਬਜ਼ੀਆਂ ਵੀ ਮਹਿੰਗੀਆਂ ਹੋ ਗਈਆਂ, ਜੋ ਹਰੀਆਂ ਸਬਜ਼ੀਆਂ ਦੀ ਮਹਿੰਗਾਈ ਦਰ ਮਈ ਮਹੀਨੇ ’ਚ -8.18 ਫ਼ੀਸਦੀ ਸੀ, ਉਹ ਜੂਨ ’ਚ ਵਧਕੇ -0.93 ਫ਼ੀਸਦੀ ’ਤੇ ਪਹੁੰਚ ਗਈ। ਉੱਥੇ ਹੀ ਮਿਲਕ ਪ੍ਰੋਡਕਟਸ ਦੀਆਂ ਕੀਮਤਾਂ ਹਾਲੇ ਵੀ 8.56 ਫ਼ੀਸਦੀ ’ਤੇ ਸਥਿਰ ਹਨ, ਜਦ ਕਿ ਮਈ ’ਚ 8.91 ਫ਼ੀਸਦੀ ਸੀ।
ਇਹ ਵੀ ਪੜ੍ਹੋ : 15 ਰੁਪਏ ਲਿਟਰ ਮਿਲੇਗਾ ਪੈਟਰੋਲ! ਨਿਤਿਨ ਗਡਕਰੀ ਨੇ ਦੱਸਿਆ ਫਾਰਮੂਲਾ, ਕਿਸਾਨ ਵੀ ਹੋਣਗੇ ਖ਼ੁਸ਼ਹਾਲ
ਅਨਾਜ ਅਤੇ ਉਸ ਨਾਲ ਜੁੜੇ ਉਤਪਾਦ ਦੀ ਗੱਲ ਕਰੀਏ ਤਾਂ ਇਸ ’ਚ ਮਹਿੰਗਾਈ ਦਰ 12.71 ਫ਼ੀਸਦੀ ਰਹੀ, ਜੋ ਮਈ ਮਹੀਨੇ ’ਚ 12.65 ਫ਼ੀਸਦੀ ਸੀ। ਇਸ ਤਰ੍ਹਾਂ ਜੂਨ ਮਹੀਨੇ ’ਚ ਖੰਡ ਵੀ ਮਹਿੰਗੀ ਹੋ ਗਈ ਹੈ, ਜੋ ਖੰਡ ਦੀ ਮਹਿੰਗਾਈ ਦਰ ਪਿਛਲੇ ਮਹੀਨੇ 2.51 ਫ਼ੀਸਦੀ ਸੀ, ਹੁਣ ਉਹ ਜੂਨ ’ਚ 3 ਫ਼ੀਸਦੀ ’ਤੇ ਪਹੁੰਚ ਗਈ ਹੈ। ਹਾਲਾਂਕਿ ਮਈ ਮਹੀਨੇ ’ਚ ਦੇਸ਼ ਦਾ ਇੰਡਸਟਰੀਅਲ ਪ੍ਰੋਡਕਸ਼ਨ 5.2 ਫ਼ੀਸਦੀ ਵਧਿਆ ਹੈ, ਜਦ ਕਿ ਪਿਛਲੇ ਸਾਲ ਮਈ ਮਹੀਨੇ ’ਚ ਉਦਯੋਗਿਕ ਉਤਪਾਦਨ 19.7 ਫ਼ੀਸਦੀ ਵਧਿਆ ਸੀ।
ਇਹ ਵੀ ਪੜ੍ਹੋ : ਭਾਰਤੀ ਹਵਾਈ ਖੇਤਰ ’ਚ ਬੇਯਕੀਨੀ ਦਾ ਮਾਹੌਲ, ਅਰਸ਼ ਤੇ ਫਰਸ਼ ਵਿਚਾਲੇ ਝੂਲ ਰਹੀਆਂ ਇਹ 3 ਏਅਰਲਾਈਨਜ਼
ਨਿਰਮਾਣ ਖੇਤਰ ਦੇ ਉਤਪਾਦਨ ’ਚ ਵਾਧਾ
ਇਸ ਤਰ੍ਹਾਂ ਨਿਰਮਾਣ ਖੇਤਰ ’ਚ ਉਤਪਾਦਨ ਵਧਿਆ ਹੈ। ਇਸ ਸਾਲ ਮੈਨੂਫੈਕਚਰਿੰਗ ਸੈਕਟਰ ’ਚ ਮਈ ਮਹੀਨੇ ਦੌਰਾਨ 5.7 ਫ਼ੀਸਦੀ ਉਤਪਾਦਨ ਵਧਿਆ ਹੈ। ਲਗਭਗ ਇਹੀ ਸਥਿਤੀ ਮਾਈਨਿੰਗ ਖੇਤਰ ’ਚ ਵੀ ਹੈ। ਸਰਕਾਰੀ ਅੰਕੜਿਆਂ ਮੁਤਾਬਕ ਮਾਈਨਿੰਗ ਸੈਕਟਰ ਦੇ ਉਤਪਾਦਨ ’ਚ ਮਹੀਨੇ ਦੌਰਾਨ 6.4 ਫ਼ੀਸਦੀ ਅਤੇ ਬਿਜਲੀ ਉਤਪਾਦਨ ’ਚ 0.9 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8