ਮਹਿੰਗੀ ਸੋਇਆਬੀਨ ਨਾਲ ਖਿੜੇ ਕਿਸਾਨਾਂ ਦੇ ਚਿਹਰੇ, ਪੋਲਟਰੀ ਉਦਯੋਗ ਨੂੰ ਨੁਕਸਾਨ

Wednesday, Dec 08, 2021 - 12:33 PM (IST)

ਮਹਿੰਗੀ ਸੋਇਆਬੀਨ ਨਾਲ ਖਿੜੇ ਕਿਸਾਨਾਂ ਦੇ ਚਿਹਰੇ, ਪੋਲਟਰੀ ਉਦਯੋਗ ਨੂੰ ਨੁਕਸਾਨ

ਨਵੀਂ ਦਿੱਲੀ- ਪਿਛਲੇ ਕੁੱਝ ਮਹੀਨਿਆਂ ਤੋਂ ਸੋਇਆਬੀਨ ਦੀਆਂ ਕੀਮਤਾਂ 'ਚ ਆਏ ਉਛਾਲ ਨਾਲ ਕਿਸਾਨਾਂ ਦੇ ਚਿਹਰੇ ਖਿੜ ਉੱਠੇ ਹਨ। ਹਾਲਾਂਕਿ ਕਿਸਾਨਾਂ ਨੂੰ ਜਿੱਥੇ ਸੋਇਆਬੀਨ ਤੋਂ ਫਾਇਦਾ ਹੋਇਆ, ਉਥੇ ਹੀ ਦੂਜੇ ਪਾਸ ਪੋਲਟਰੀ ਉਦਯੋਗ ਅਤੇ ਤਿਲਹਨ 'ਚ ਖੇਤਰ ਦੇ ਇਕ ਹਿੱਸੇ ਨੂੰ ਨੁਕਸਾਨ ਹੋਇਆ ਹੈ। ਐਗ ਮਾਰਕੀਟ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਅਕਤੂਬਰ ਅਤੇ ਨਵੰਬਰ ਦੇ ਆਖਿਰ 'ਚ ਬੈਂਚਮਾਰਕ ਇੰਦੌਰ ਦੇ ਬਾਜ਼ਾਰਾਂ 'ਚ ਮਾਡਲ ਸੋਇਆਬੀਨ ਦੀਆਂ ਦਰਾਂ 3,500 ਰੁਪਏ ਪ੍ਰਤੀ ਕੁਇੰਟਲ ਨਾਲ ਲੱਗਭੱਗ 76 ਫੀਸਦੀ ਵਧ ਕੇ ਲੱਗਭੱਗ 6,200 ਰੁਪਏ ਹੋ ਗਈਆਂ ਹਨ। ਨਵੰਬਰ ਦੇ ਆਖਿਰ ਤੱਕ ਕੁੱਝ ਬਾਜ਼ਾਰਾਂ 'ਚ ਕੀਮਤਾਂ ਵਧ ਕੇ ਲੱਗਭੱਗ 6,700 ਰੁਪਏ ਪ੍ਰਤੀ ਕੁਇੰਟਲ ਹੋ ਗਈਆਂ ਹਨ। 2021-22 ਲਈ ਸੋਇਆਬੀਨ (ਪੀਲਾ) ਦਾ ਹੇਠਲਾ ਸਮਰਥਨ ਮੁੱਲ 3,950 ਰੁਪਏ ਪ੍ਰਤੀ ਕੁਇੰਟਲ ਹੈ।
ਸੋਇਆਬੀਨ ਦਾ ਉਤਪਾਦਨ 12.72 ਮਿਲੀਅਨ ਟਨ ਹੋਣ ਦੀ ਉਮੀਦ
ਖੇਤੀਬਾੜੀ ਮੰਤਰਾਲਾ ਵੱਲੋਂ ਜਾਰੀ 2021-22 ਖਰੀਫ ਫਸਲ ਉਤਪਾਦਨ ਦੇ ਪਹਿਲੇ ਅਗਾਊਂ ਅਨੁਮਾਨ ਅਨੁਸਾਰ 2021-22 ਸੀਜ਼ਨ 'ਚ ਸੋਇਆਬੀਨ ਦਾ ਉਤਪਾਦਨ 12.72 ਮਿਲੀਅਨ ਟਨ ਹੋਣ ਦੀ ਉਮੀਦ ਹੈ, ਜੋ ਪਿਛਲੇ ਸਾਲ ਉਤਪਾਦਿਤ 12.89 ਮਿਲੀਅਨ ਟਨ ਤੋਂ ਮਾਮੂਲੀ ਘੱਟ ਹੈ। ਉਦਯੋਗ ਦੇ ਇਕ ਸੀਨੀਅਰ ਸੁਪਰਵਾਈਜ਼ਰ ਨੇ ਕਿਹਾ ਕਿ ਸੋਇਆਬੀਨ 'ਚ ਤੇਲ ਦੀ ਮਾਤਰਾ ਕਰੀਬ 18 ਫੀਸਦੀ ਹੈ ਅਤੇ ਬਾਕੀ ਤੇਲ ਤੋਂ ਰਹਿਤ ਕੇਕ ਜਾਂ ਸੋਇਆਮੀਲ ਹੈ, ਇਸ ਲਈ ਸੋਇਆਬੀਨ ਖਾਣ ਦੀ ਉੱਚੀ ਕੀਮਤ ਬਾਜ਼ਾਰ ਨੂੰ ਚਲਾ ਰਹੀ ਹੈ।
ਸੋਇਆਮੀਲ ਖਪਤ ਦੇ ਅੰਕੜੇ ਬਹੁਤ ਜ਼ਿਆਦਾ ਵਧੇ
ਹਾਲਾਂਕਿ ਸੋਇਆਬੀਨ ਪ੍ਰਾਸੈੱਸਰਸ ਐਸੋਸੀਏਸ਼ਨ ਆਫ ਇੰਡੀਆ (ਸੋਪਾ) ਨੇ ਹਾਲ ਦੀ ਇਕ ਤਰਜ਼ਮਾਨੀ 'ਚ ਦਾਅਵਾ ਕੀਤਾ ਕਿ ਸੋਇਆਮੀਲ ਦੀ ਅਨੁਮਾਨਿਤ ਮੰਗ ਅਤੇ ਸਪਲਾਈ ਦੀ ਹਾਲਤ ਬਹੁਤ ਹੀ ਆਰਾਮਦਾਇਕ ਹੈ ਅਤੇ ਮੂਲ ਤੱਤ ਸ਼ਿਪਮੈਂਟ ਦੀ ਤਰੀਕ ਵਧਾ ਕੇ ਅੱਗੇ ਦੀ ਦਰਾਮਦ ਦੀ ਕਿਸੇ ਵੀ ਲੋੜ ਦਾ ਸਮਰਥਨ ਨਹੀਂ ਕਰਦੇ ਹਨ। ਇਹ ਵੀ ਦਾਅਵਾ ਕੀਤਾ ਕਿ ਪੋਲਟਰੀ ਉਦਯੋਗ ਵੱਲੋਂ ਦਿੱਤੇ ਨਵੀਨਤਮ ਸੋਇਆਮੀਲ ਖਪਤ ਦੇ ਅੰਕੜੇ ਬਹੁਤ ਜ਼ਿਆਦਾ ਵਧੇ ਹੋਏ ਹਨ। ਸੋਪਾ ਨੇ ਕਿਹਾ ਕਿ ਪੋਲਟਰੀ ਉਦਯੋਗ ਵੱਲੋਂ ਇੱਛਤ ਐੱਮ. ਐੱਸ. ਪੀ. ਉੱਤੇ ਕਿਸਾਨਾਂ ਨੂੰ ਸੋਇਆਬੀਨ ਵੇਚਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ ਹੈ। ਜਦੋਂਕਿ ਤਿਲਹਨ ਕੱਢਣ ਵਾਲਿਆਂ ਦੇ ਇਕ ਵਰਗ ਨੂੰ ਇਹ ਵੀ ਲੱਗਦਾ ਹੈ ਕਿ ਸੋਇਆਬੀਨ ਦੀਆਂ ਮੌਜੂਦਾ ਕੀਮਤਾਂ ਉੱਤੇ ਉਨ੍ਹਾਂ ਨੂੰ ਵੀ ਕੁਚਲੇ ਬੀਜ ਦੇ ਪ੍ਰਤੀ ਟਨ ਲੱਗਭੱਗ 3000-4000 ਰੁਪਏ ਦਾ ਨੁਕਸਾਨ ਹੋ ਰਿਹਾ ਹੈ।
1.2 ਮਿਲੀਅਨ ਟਨ ਜੀ. ਐੱਮ. ਸੋਇਆਮੀਲ ਦੀ ਦਾਰਮਦ ਦੀ ਆਗਿਆ
ਕੇਂਦਰ ਸਰਕਾਰ ਨੇ ਅਗਸਤ 'ਚ ਪਹਿਲੀ ਵਾਰ ਘਰੇਲੂ ਕੀਮਤਾਂ ਨੂੰ ਠੰਡਾ ਕਰਨ ਲਈ 1.2 ਮਿਲੀਅਨ ਟਨ ਜੀ. ਐੱਮ. ਸੋਇਆਮੀਲ ਦੀ ਦਰਾਮਦ ਦੀ ਆਗਿਆ ਦਿੱਤੀ ਸੀ, ਤਾਂਕਿ ਉੱਚ ਲਾਗਤ ਦੇ ਪ੍ਰਭਾਵ ਨਾਲ ਜੂਝ ਰਹੇ ਪੋਲਟਰੀ ਉਦਯੋਗ ਨੂੰ ਬਚਾਇਆ ਜਾ ਸਕੇ। 31 ਜਨਵਰੀ, 2022 ਤੱਕ ਦਰਾਮਦ ਦੀ ਆਗਿਆ ਸੀ। ਮੱਕੀ ਦੇ ਨਾਲ ਸੋਇਆਮੀਲ ਇਕ ਪ੍ਰਮੁੱਖ ਕਾਰਕ ਪਸ਼ੂ ਅਤੇ ਪੋਲਟਰੀ ਫੀਡ ਭੋਜਨ ਹੈ। ਹਾਲਾਂਕਿ ਪੋਲਟਰੀ ਉਦਯੋਗ ਘੱਟ ਤੋਂ ਘੱਟ ਮਾਰਚ 2022 ਤੱਕ ਸਮਾਂ ਹੱਦ ਵਧਾਉਣ ਲਈ ਦਬਾਅ ਪਾ ਰਿਹਾ ਹੈ ਕਿਉਂਕਿ ਕੀਮਤਾਂ ਅਜੇ ਵੀ ਜ਼ਿਆਦਾ ਹਨ। ਪਹਿਲਾਂ ਇਸ ਲਈ ਕਿ 1.2 ਮਿਲੀਅਨ ਟਨ ਦਰਾਮਦ ਦੀ ਲੋੜ ਦੇ ਮੁਕਾਬਲੇ ਦੇਸ਼ 'ਚ ਸਿਰਫ 0.6 ਮਿਲੀਅਨ ਟਨ ਹੀ ਆ ਪਾਇਆ ਹੈ ਅਤੇ ਦੂਜਾ ਫੀਡ ਮੀਲ ਦੀਆਂ ਦਰਾਂ ਅਜੇ ਵੀ ਜ਼ਿਆਦਾ ਹਨ।


author

Aarti dhillon

Content Editor

Related News