ਇਕ ਹੀ ਝਟਕੇ 'ਚ ਮਹਿੰਗੀ ਹੋਈ ਰਸੋਈ ਗੈਸ, 900 ਰੁਪਏ ਦੇ ਕਰੀਬ ਪਹੁੰਚੇ ਭਾਅ

Thursday, Feb 13, 2020 - 11:37 AM (IST)

ਇਕ ਹੀ ਝਟਕੇ 'ਚ ਮਹਿੰਗੀ ਹੋਈ ਰਸੋਈ ਗੈਸ, 900 ਰੁਪਏ ਦੇ ਕਰੀਬ ਪਹੁੰਚੇ ਭਾਅ

ਨਵੀਂ ਦਿੱਲੀ—ਇੰਡੇਨ ਗੈਸ ਗਾਹਕਾਂ ਨੂੰ ਇਕ ਹੀ ਝਟਕੇ 'ਚ ਵੱਡੀ ਚਪਤ। ਇੰਡੀਅਨ ਆਇਲ ਨੇ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਕਰੀਬ 150 ਰੁਪਏ ਦਾ ਵਾਧਾ ਕਰ ਦਿੱਤਾ ਹੈ। ਸਾਰੇ ਮਹਾਨਗਰਾਂ 'ਚ ਬਿਨ੍ਹਾਂ ਸਬਸਿਡੀ ਵਾਲੇ 14 ਕਿਲੋ ਦੇ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ 'ਚ 144.50 ਰੁਪਏ ਤੋਂ 149 ਰੁਪਏ ਤੱਕ ਦਾ ਵਾਧਾ ਕਰ ਦਿੱਤਾ ਗਿਆ ਹੈ, ਜੋ ਅੱਜ ਤੋਂ ਲਾਗੂ ਹੈ।
ਦਿੱਲੀ 'ਚ ਹੁਣ 14 ਕਿਲੋ ਦਾ ਗੈਸ ਸਿਲੰਡਰ 858.50 ਰੁਪਏ 'ਚ ਮਿਲੇਗਾ। ਇਥੇ 144.50 ਰੁਪਏ ਰੇਟ ਵਧਾਏ ਗਏ ਹਨ। ਉੱਧਰ ਕੋਲਕਾਤਾ ਦੇ ਗਾਹਕਾਂ ਨੂੰ 149 ਰੁਪਏ ਜ਼ਿਆਦਾ ਚੁਕਾ ਕੇ 896.00 ਰੁਪਏ ਦੇ ਭਾਅ 'ਤੇ ਸਿਲੰਡਰ ਮਿਲੇਗਾ। ਮੁੰਬਈ 'ਚ 145 ਰੁਪਏ ਦੇ ਵਾਧੇ ਨਾਲ ਨਵੀਂ ਕੀਮਤ 829.50 ਰੁਪਏ ਹੋ ਗਈ ਹੈ ਅਤੇ ਚੇਨਈ 'ਚ ਇਸ ਦੇ ਭਾਅ ਨੇ 147 ਰੁਪਏ ਦੇ ਵਾਧੇ ਨਾਲ 881 ਰੁਪਏ ਕਰ ਦਿੱਤੇ ਗਏ ਹਨ।

PunjabKesari
ਇਸ ਤੋਂ ਪਹਿਲਾਂ 1 ਜਨਵਰੀ 2020 ਨੂੰ ਰਸੋਈ ਗੈਸ ਦੇ ਭਾਅ ਵਧਾਏ ਗਏ ਸਨ। ਹਰ ਮਹੀਨੇ ਸਬਸਿਡੀ ਅਤੇ ਮਾਰਕਿਟ ਰੇਟ 'ਚ ਬਦਲਾਅ ਹੁੰਦਾ ਹੈ ਪਰ ਫਰਵਰੀ ਦੀ ਸ਼ੁਰੂਆਤ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਸੀ। ਉੱਧਰ ਪਿਛਲੇ ਮਹੀਨੇ ਤੱਕ ਸਬਸਿਡੀ ਵਾਲੀ ਕੁਕਿੰਗ ਗੈਸ ਦੇ ਭਾਅ ਪਿਛਲੇ ਛੇ ਮਹੀਨੇ 'ਚ 13 ਫੀਸਦੀ ਭਾਵ 62 ਰੁਪਏ ਪ੍ਰਤੀ ਸਿਲੰਡਰ ਵਧੇ। ਸਰਕਾਰ ਦੇ ਫਿਊਲ ਸਬਸਿਡੀ 'ਚ ਕਟੌਤੀ ਕਰਨ ਦੇ ਬਾਅਦ ਆਇਲ ਕੰਪਨੀਆਂ ਨੇ ਕੀਮਤਾਂ ਨੂੰ ਪ੍ਰਕਾਸ਼ਿਤ ਕਰਨਾ ਬੰਦ ਕਰ ਦਿੱਤਾ ਹੈ। ਇਸ ਕਾਰਨ ਐੱਲ.ਪੀ.ਜੀ. ਦੀ ਮਹਿੰਗਾਈ 'ਤੇ ਹੁਣ ਤੱਕ ਗੌਰ ਨਹੀਂ ਕੀਤਾ ਗਿਆ ਸੀ।
ਦੱਸ ਦੇਈਏ ਕਿ ਰਸੋਈ ਗੈਸ ਦੇ ਕੁੱਲ 27.6 ਕਰੋੜ ਦੇ ਕਰੀਬ ਉਪਭੋਕਤਾ ਹੈ। ਇਨ੍ਹਾਂ 'ਚੋਂ ਕਰੀਬ ਦੋ ਕਰੋੜ ਨੂੰ ਸਬਸਿਡੀ ਨਹੀਂ ਮਿਲਦੀ ਹੈ।


author

Aarti dhillon

Content Editor

Related News