ਬੁਣੇ ਹੋਏ ਕੱਪੜਿਆਂ ਦੇ ਐਕਸਪੋਰਟ ’ਚ ਵਾਧੇ ਦੀ ਉਮੀਦ : TEA

12/18/2022 11:13:52 AM

ਕੋਇੰਬਟੂਰ (ਭਾਸ਼ਾ) – ਤਿਰੂਪੁਰ ਐਕਸਪੋਰਟਰ ਸੰਘ (ਟੀ. ਈ. ਏ.) ਨੇ ਸ਼ਨੀਵਾਰ ਨੂੰ ਉਮੀਦ ਪ੍ਰਗਟਾਈ ਕਿ ਨਵੰਬਰ ’ਚ ਦਰਜ ਕੀਤੇ ਗਏ ਵਾਧੇ ਤੋਂ ਬਾਅਦ ਬੁਣੇ ਹੋਏ ਕੱਪੜਿਆਂ (ਨਿਟਵੀਅਰ) ਦੇ ਐਕਸਪੋਰਟ ’ਚ ਹਾਂਪੱਖੀ ਵਾਧੇ ਦੇਖਣ ਨੂੰ ਮਿਲੇਗਾ। ਟੀ. ਈ. ਏ. ਦੇ ਮੁਖੀ ਕੇ. ਐੱਮ. ਸੁਬਰਾਮਣੀਅਨ ਨੇ ਇਕ ਬਿਆਨ ’ਚ ਕਿਹਾ ਕਿ ਨਵੰਬਰ ਦੇ ਮਹੀਨੇ ’ਚ ਤਿਰੂਪੁਰ ਤੋਂ ਨਿਟਵੀਅਰ ਦਾ ਐਕਸਪੋਰਟ ਇਕ ਸਾਲ ਪਹਿਲ ਦੀ ਇਸੇ ਮਿਆਦ ਦੇ ਮੁਕਾਬਲੇ 10.6 ਫੀਸਦੀ ਵਧਿਆ ਹੈ। ਇਸ ਤੋਂ ਪਹਿਲਾਂ ਲਗਾਤਾਰ ਤਿੰਨ ਮਹੀਨਿਆਂ ਤੱਕ ਤਿਰੂਪੁਰ ਤੋਂ ਹੋਣ ਵਾਲੇ ਐਕਸਪੋਰਟ ’ਚ ਲਗਾਤਾਰ ਗਿਰਾਵਟ ਦਰਜ ਕੀਤੀ ਗਈ ਸੀ।

ਉਨ੍ਹਾਂ ਨੇ ਵਪਾਰ ਮੰਤਰਾਲਾ ਵਲੋਂ ਜਾਰੀ ਐਕਸਪੋਰਟ ਅੰਕੜਿਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਰੈਡੀਮੇਡ ਕੱਪੜਿਆਂ ਦੇ ਐਕਸਪੋਰਟ ’ਚ ਮੁੜ ਤੇਜ਼ੀ ਪਰਤੀ ਹੈ। ਇਸ ਦਾ ਅਸਰ ਤਿਰੂਪੁਰ ਤੋਂ ਹੋਣ ਵਾਲੇ ਐਕਸਪੋਰਟ ’ਤੇ ਵੀ ਦੇਖਿਆ ਗਿਆ ਹੈ। ਸੁਬਰਾਮਣੀਅਨ ਨੇ ਕਿਹਾ ਕਿ ਨਵੰਬਰ ’ਚ ਐਕਸਪੋਰਟ ਦਰ ਵਧਣਾ ਕਾਫੀ ਉਤਸ਼ਾਹਜਨਕ ਹੈ ਅਤੇ ਆਉਣ ਵਾਲੇ ਸਮੇਂ ’ਚ ਆਸਟ੍ਰੇਲੀਆ ਨਾਲ ਫ੍ਰੀ ਟ੍ਰੇਡ ਐਗਰੀਮੈਂਟ ਦੇ ਲਾਗੂ ਹੋਣ ਅਤੇ ਬ੍ਰਿਟੇਨ ਦੇ ਨਾਲ ਵੀ ਅਜਿਹਾ ਸਮਝੌਤਾ ਹੋਣ ਦੀ ਸੰਭਾਵਨਾ ਨਾਲ ਇਸ ਨੂੰ ਰਫਤਾਰ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਤਿਰੂਪੁਰ ਤੋਂ ਨਿਟਵੀਅਰ ਦੇ ਐਕਸਪੋਰਟ ਨੂੰ ਵੀ ਬੜ੍ਹਾਵਾ ਮਿਲੇਗਾ।


Harinder Kaur

Content Editor

Related News