ਇਤਿਹਾਦ ਏਅਰਵੇਜ਼ ਦੀ ਅਬੂਧਾਬੀ ਤੋਂ ਤੇਲ ਅਵੀਵ ਦੀ ਉਡਾਣ ਇਸ ਤਾਰੀਖ਼ ਤੋਂ ਸ਼ੁਰੂ
Monday, Nov 16, 2020 - 08:36 PM (IST)
ਦੁਬਈ- ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੀ ਰਾਸ਼ਟਰੀ ਏਅਰਲਾਈਨਜ਼ ਇਤਿਹਾਦ ਏਅਰਵੇਜ਼ ਅਗਲੇ ਸਾਲ ਮਾਰਚ ਤੋਂ ਤੇਲ ਅਵੀਲ ਲਈ ਰੋਜ਼ਾਨਾ ਸਿੱਧੀ ਉਡਾਣ ਸ਼ੁਰੂ ਕਰਨ ਜਾ ਰਹੀ ਹੈ।
ਇਸ ਕਦਮ ਨਾਲ ਯੂ. ਏ. ਈ. ਅਤੇ ਇਜ਼ਰਾਈਲ ਦੇ ਸੰਬੰਧਾਂ ਨੂੰ ਮਜ਼ਬੂਤ ਕਰਨ ’ਚ ਮਦਦ ਮਿਲੇਗੀ। ਦੋਹਾਂ ਦੇਸ਼ਾਂ ਦਰਮਿਆਨ ਆਪਸੀ ਸਬੰਧਾਂ ਨੂੰ ਨਾਰਮਲ ਕਰਨ ’ਤੇ ਸਹਿਮਤੀ ਬਣ ਚੁੱਕੀ ਹੈ।
ਇਤਿਹਾਦ ਏਅਰਵੇਜ਼ ਨੇ ਕਿਹਾ ਕਿ ਅਬੂਧਾਬੀ ਤੋਂ ਸਿੱਧੀ ਉਡਾਣ 28 ਮਾਰਚ ਤੋਂ ਸ਼ੁਰੂ ਹੋਵੇਗੀ। ਬਿਆਨ ’ਚ ਕਿਹਾ ਗਿਆ ਹੈ ਕਿ ਇਹ ਉਡਾਣ ਸ਼ੁਰੂ ਹੋਣ ਤੋਂ ਬਾਅਦ ਯੂ. ਏ. ਈ. ਦੇ ਲੋਕ ਇਜ਼ਰਾਇਲ ਦੇ ਇਤਿਹਾਸਿਕ ਸਥਾਨਾਂ, ਬੀਚ, ਰੈਸਟੋਰੈਂਟ ਦਾ ਆਨੰਦ ਲੈ ਸਕਣਗੇ। ਇਤਿਹਾਸ ਦੀ ਵੈੱਬਸਾਈਟ ’ਤੇ ਇਨ੍ਹਾਂ ਉਡਾਣਾਂ ਲਈ ਟਿਕਟਾਂ ਉਪਲੱਬਧ ਹਨ। ਇਸ ਤੋਂ ਪਹਿਲਾਂ ਦੁਬਈ ਦੀ ਸਸਤੀ ਜਹਾਜ਼ ਸੇਵਾ ਕੰਪਨੀ ਲਾਈ ਦੁਬਈ ਨੇ ਇਸੇ ਮਹੀਨੇ ਤੋਂ ਦੁਬਈ ਅਤੇ ਤੇਲ ਅਵੀਵ ਦਰਮਿਆਨ ਸਿੱਧੀ ਉਡਾਣਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਯੂ. ਏ. ਆਈ. ਅਤੇ ਇਜ਼ਰਾਈਲ ਨੇ ਸਤੰਬਰ ’ਚ ਅਮਰੀਕਾ ਦੀ ਪਹਿਲ ’ਤੇ ਰਸਮੀ ਡਿਪਲੋਮੈਂਟ ਸਬੰਧ ਸਥਾਪਿਤ ਕਰਨ ਦਾ ਐਲਾਨ ਕੀਤਾ ਸੀ।