ਮਹਾਮਾਰੀ ਦੌਰਾਨ ESG ਕੇਂਦਰਿਤ ਘਰੇਲੂ ਕੰਪਨੀਆਂ ਦਾ ਪ੍ਰਦਰਸ਼ਨ ਕੌਮਾਂਤਰੀ ਫਰਮਾਂ ਨਾਲੋਂ ਬਿਹਤਰ

Monday, Feb 20, 2023 - 05:55 PM (IST)

ਮੁੰਬਈ (ਭਾਸ਼ਾ) - ਮਹਾਮਾਰੀ ਦੇ ਝਟਕਿਆਂ ਵਿਚਕਾਰ ਵੀ ਭਾਰਤ ਦਾ ਸਰਗਰਮ ਈ. ਐੱਸ. ਜੀ (ਵਾਤਾਵਰਣ, ਸਮਾਜਿਕ ਅਤੇ ਕਾਰਪੋਰੇਟ ਗਵਰਨੈਂਸ) ਫਰੇਮਵਰਕ ਵਾਲੀਆਂ ਵੱਡੀਆਂ ਸੂਚੀਬੱਧ ਘਰੇਲੂ ਕੰਪਨੀਆਂ ਦਾ ਪ੍ਰਦਰਸ਼ਨ ਕੌਮਾਂਤਰੀ ਫਰਮਾਂ ਨਾਲੋਂ ਬਿਹਤਰ ਰਿਹਾ ਹੈ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਇਕ ਅਧਿਐਨ ’ਚ ਇਹ ਜਾਣਕਾਰੀ ਦਿੱਤੀ ਗਈ ਹੈ। ਇਸ ਤਰ੍ਹਾਂ ਦੀਆਂ ਰੂਪਰੇਖਾ ਜਾਂ ਢਾਂਚੇ ਵਾਲੀਆਂ 18 ਅਰਥਵਿਵਸਥਾਵਾਂ ’ਤੇ ਕੀਤੇ ਗਏ ਆਰ. ਬੀ. ਆਈ. ਦੇ ਅਧਿਐਨ ਤੋਂ ਸੰਕੇਤ ਮਿਲਦਾ ਹੈ ਕਿ ਨਿਵੇਸ਼ਕਾਂ ਨੇ ਜਲਵਾਯੂ ਮੋਰਚੇ ’ਤੇ ਕੰਮ ਕਰਨ ਵਾਲੀਆਂ ਅਤੇ ਸਮਾਜਿਕ ਤੌਰ ’ਤੇ ਜ਼ਿੰਮੇਵਾਰ ਕੰਪਨੀਆਂ ’ਚ ਦਿਲਚਸਪੀ ਦਿਖਾਈ ਹੈ।

ਇਹ ਵੀ ਪੜ੍ਹੋ : ਜਲਦੀ ਪੂਰਾ ਹੋਵੇਗਾ AirIndia ਤੇ Vistara ਦਾ ਰਲੇਵਾਂ , ਹੋਗਨ ਟੈਸਟ ਦੀ ਪ੍ਰਕਿਰਿਆ 'ਚੋਂ ਲੰਘੇਗਾ

ਇਹ ਵਿਸ਼ਲੇਸ਼ਣ 10 ਉਭਰਦੇ ਦੇਸ਼ਾਂ-ਬ੍ਰਾਜ਼ੀਲ, ਚੀਨ, ਭਾਰਤ, ਇੰਡੋਨੇਸ਼ੀਆ, ਦੱਖਣੀ ਕੋਰੀਆ, ਮਲੇਸ਼ੀਆ, ਰੂਸ, ਦੱਖਣੀ ਅਫਰੀਕਾ, ਤਾਈਵਾਨ ਅਤੇ ਥਾਈਲੈਂਡ ਅਤੇ 8 ਵਿਕਸਿਤ ਅਰਥਵਿਵਸਥਾਵਾਂ-ਆਸਟ੍ਰੇਲੀਆ, ਬ੍ਰਿਟੇਨ, ਕੈਨੇਡਾ, ਹਾਂਗਕਾਂਗ, ਜਾਪਾਨ, ਸਵੀਡਨ, ਸਵਿਟਜ਼ਰਲੈਂਡ ਅਤੇ ਅਮਰੀਕਾ ’ਤੇ ਆਧਾਰਿਤ ਹਨ। ਮਾਰਗਨ ਸਟੈਨਲੇ ਕੈਪੀਟਲ ਇੰਟਰਨੈਸ਼ਨਲ (ਐੱਮ. ਐੱਸ. ਸੀ. ਆਈ.) ’ਚ ਈ. ਐੱਸ. ਜੀ. ਦੇ ਸੂਚਕ ਅੰਕਾਂ ’ਤੇ ਆਧਾਰਿਤ ਈ. ਐੱਸ. ਜੀ. ਸੋਧ ਰਿਜ਼ਰਵ ਬੈਂਕ ਦੇ ਫਰਵਰੀ ਬੁਲੇਟਿਨ ’ਚ ਪ੍ਰਕਾਸ਼ਿਤ ਹੋਇਆ ਹੈ। ਸੋਧ ’ਚ ਦੱਸਿਆ ਗਿਆ ਕਿ ਈ. ਐੱਸ. ਜੀ. ਲੀਡਿੰਗ ਇੰਡੈਕਸ ਨੇ ਜ਼ਿਆਦਾਤਰ ਦੇਸ਼ਾਂ ਦੇ ਵਿਆਪਕ ਸੂਚਕ ਅੰਕਾਂ ਨੂੰ ਪਛਾੜ ਦਿੱਤਾ ਹੈ। ਅਧਿਐਨ ’ਚ ਕਿਹਾ ਗਿਆ ਹੈ ਕਿ ਜਿਹੜੀਆਂ ਕੰਪਨੀਆਂ ਨੇ ਆਪਣੇ ਈ. ਐੱਸ. ਜੀ. ਜੋਖਮਾਂ ਦਾ ਬਿਹਤਰ ਤਰੀਕੇ ਨਾਲ ਪ੍ਰਬੰਧਨ ਅਤੇ ਖੁਲਾਸਾ ਕੀਤਾ ਹੈ ਉਨ੍ਹਾਂ ਦੇ ਸ਼ੇਅਰ ਦੀਆਂ ਕੀਮਤਾਂ ਉੱਚੀਆਂ ਹਨ। ਈ. ਐੱਸ. ਜੀ. ਲੀਡਰਸ ਇੰਡੈਕਸ ’ਚ ਚੀਨ ਅਤੇ ਤਾਈਵਾਨ ਨੂੰ ਛੱਡ ਕੇ ਭਾਰਤ ਬਾਕੀ ਦੇਸ਼ਾਂ ਤੋਂ ਅੱਗੇ ਹੈ। ਹਾਲਾਂਕਿ ਬਾਜ਼ਾਰ ’ਚ ਘੱਟ ਅਸਥਿਰਤਾ ਦੇ ਮਾਮਲੇ ’ਚ ਭਾਰਤ ਚੋਟੀ ’ਤੇ ਹੈ। ਇਸ ’ਚ ਕਿਹਾ ਗਿਆ ਹੈ ਕਿ ਮਹਾਮਾਰੀ ਦੇ ਝਟਕਿਆਂ ਵਿਚਕਾਰ ਔਸਤ ਅਸਥਿਰਤਾ 86 ਫੀਸਦੀ ਰਹੀ ਹੈ, ਜਦੋਂਕਿ ਭਾਰਤ ਦੇ ਮਾਮਲੇ ਵਿਚ ਇਹ ਸਿਰਫ 74 ਫੀਸਦੀ ਹੈ।

ਇਹ ਵੀ ਪੜ੍ਹੋ : ਬੈਂਕਾਂ ਦੀ ਸ਼ੁੱਧ ਵਿਆਜ ਆਮਦਨ ’ਚ ਰਿਕਾਰਡ ਵਾਧਾ, ਸ਼ੇਅਰਾਂ ’ਤੇ ਦੇਖਣ ਨੂੰ ਮਿਲੇਗਾ ਵਾਧੇ ਦਾ ਅਸਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News