ਐਪਲ ਕਾਰ ਪਲੇਅ ਤੇ ਰਿਵਰਸ ਗਿਅਰ ਨਾਲ ਲੈਸ Honda ਨੇ ਪੇਸ਼ ਕੀਤੀ ਇਹ ਸ਼ਾਨਦਾਰ ਬਾਈਕ

Friday, Oct 27, 2017 - 06:05 PM (IST)

ਐਪਲ ਕਾਰ ਪਲੇਅ ਤੇ ਰਿਵਰਸ ਗਿਅਰ ਨਾਲ ਲੈਸ Honda ਨੇ ਪੇਸ਼ ਕੀਤੀ ਇਹ ਸ਼ਾਨਦਾਰ ਬਾਈਕ

ਜਲੰਧਰ- ਹੋਂਡਾ ਨੇ ਕੈਲੀਫੋਨੀਆ 'ਚ ਹੋਏ ਇਕ ਸਪੈਸ਼ਲ ਈਵੈਂਟ ਦੌਰਾਨ ਆਪਣੀ ਬਾਈਕ Gold Wing ਦਾ ਅਪਡੇਟਿਡ ਵਰਜ਼ਨ ਪੇਸ਼ ਕੀਤਾ ਹੈ। ਕੰਪਨੀ ਨੇ ਇਸ ਬਾਈਕ 'ਚ ਪਹਿਲਾਂ ਨਾਲੋਂ ਐਡਵਾਂਸ ਤਕਨੀਕ, ਨਵੇਂ ਇੰਜਣ ਅਤੇ ਚੇਸਿਸ ਦੀ ਵਰਤੋਂ ਕੀਤੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਅਜਿਹੇ ਪਹਿਲੀ ਬਾਈਕ ਹੈ ਜਿਸ ਵਿਚ ਐਪਲ ਦਾ ਕਾਰ ਪਲੇਅ ਫੀਚਰ ਸ਼ਾਮਿਲ ਕੀਤਾ ਗਿਆ ਹੈ। 

PunjabKesari

ਇੰਜਣ
ਬਾਈਕ 'ਚ ਹੋਂਡਾ ਦਾ ਲਿਕੁਇੱਡ ਕੂਲਡ 6-ਸਿਲੰਡਰ ਇੰਜਣ ਹੈ ਜੋ ਕਿ 1833 ਸੀਸੀ ਦਾ ਹੈ। ਇਹ ਇੰਜਣ 116 ਬੀ.ਐੱਚ.ਪੀ. ਦੀ ਸਮਰੱਥਾ ਅਤੇ 167 ਐੱਮ.ਐੱਮ. ਦਾ ਟਾਰਕ ਪੈਦਾ ਕਰਦਾ ਹੈ। ਬਾਈਕ 'ਚ ਚਾਰ ਰਾਈਡਿੰਗ ਮੋਡ, ਹੋਂਡਾ ਸਿਲੈਕਟੇਬਲ ਟਾਰਕ ਕੰਟਰੋਲ, ਹਿੱਲ ਸਟਾਰਟ ਅਸਿਸਟ ਅਤੇ ਕਰੂਜ਼ ਕੰਟਰੋਲ ਸਿਸਟਮ ਵਰਗੇ ਫੀਚਰਸ ਦਿੱਤੇ ਗਏ ਹਨ। 
PunjabKesari

ਇਸ ਤੋਂ ਇਲਾਵਾ ਬਾਈਕ 'ਚ ਟ੍ਰਾਂਸਮਿਸ਼ਨ ਦੇ ਦੋ ਆਪਸ਼ਨ ਦਿੱਤੇ ਗਏ ਹਨ, ਜਿਸ ਵਿਚ ਸਾਧਾਰਣ 6-ਸਪੀਡ ਟ੍ਰਾਂਸਮਿਸ਼ਨ ਅਤੇ ਹੋਂਡਾ ਦੇ ਨਵੇਂ DCT ਟ੍ਰਾਂਸਮਿਸ਼ਨ ਸ਼ਾਮਲ ਹੈ। 

PunjabKesari
ਰਿਵਰਸ ਗਿਅਰ ਅਤੇ ਐਪਲ ਕਾਰ ਪਲੇਅ
ਨਵੇਂ DCT ਟ੍ਰਾਂਸਮਿਸ਼ਨ ਰਾਹੀਂ ਬਾਈਕ 'ਚ ਰਿਵਰਸ ਗਿਅਰ ਵੀ ਦਿੱਤਾ ਗਿਆ ਹੈ। ਹੈਂਡਲਬਾਰ 'ਚ ਲੱਗੇ ਛੋਟੇ ਡੈਸ਼ 'ਤੇ ਲੱਗੀ 7-ਇੰਚ ਦੀ ਐੱਲ.ਸੀ.ਡੀ. ਸਕਰੀਨ 'ਤੇ ਰਾਈਡਰ ਕਾਰ ਪਲੇਅ ਫੀਚਰ ਦਾ ਮਜ਼ਾ ਲੈ ਸਕਣਗੇ। ਰਾਈਡਰ ਨੂੰ ਸਟੋਰੇਜ ਕੰਪਾਰਟਮੈਂਟ 'ਚ ਯੂ.ਐੱਸ.ਬੀ. ਦੀ ਮਦਦ ਨਾਲ ਆਪਣਏ ਆਈਫੋਨ ਨੂੰ ਪਲੱਗ ਕਰਨਾ ਹੋਵੇਗਾ। ਇਸ ਤੋਂ ਬਾਅਦ ਇਸ ਨੂੰ ਬਲੂਟੁਥ ਹੈੱਡਸੈੱਟ ਨਾਲ ਕੁਨੈਕਟ ਕਰਨਾ ਹੋਵੇਗਾ।

PunjabKesari


Related News