EPFO ਦਾ 6 ਕਰੋੜ ਤੋਂ ਵੱਧ ਲੋਕਾਂ ਨੂੰ Alert, ਕਿਹਾ- ਬਿਲਕੁਲ ਨਾ ਕਰੋ ਇਹ ਕੰਮ
Tuesday, Dec 27, 2022 - 01:49 PM (IST)
ਬਿਜ਼ਨੈੱਸ ਡੈਸਕ: ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ.ਪੀ.ਐੱਫ.ਓ.) ਨੇ ਆਪਣੇ 6 ਕਰੋੜ ਤੋਂ ਵੱਧ ਮੈਂਬਰਾਂ ਨੂੰ ਸਾਵਧਾਨ ਕਰਦੇ ਹੋਏ ਕਿਹਾ ਕਿ ਈ.ਪੀ.ਐੱਫ.ਓ. ਪੀ.ਐੱਫ ਦੇ ਰੂਪ 'ਚ ਕਟਣ ਵਾਲੀ ਕਰਮਚਾਰੀਆਂ ਦੀ ਰਾਸ਼ੀ ਨੂੰ ਮੈਨੇਜ ਕਰਦਾ ਹੈ। ਇਸ ਦੇ ਮੱਦੇਨਜ਼ਰ ਆਪਣੇ ਮੈਂਬਰਾਂ ਨੂੰ ਸਾਈਬਰ ਅਪਰਾਧ ਨੂੰ ਲੈ ਕੇ ਸਾਵਧਾਨ ਕੀਤਾ ਹੈ। ਪੀ.ਐੱਫ ਖਾਤੇ ਦੇ ਨਾਂ 'ਤੇ ਧੋਖਾਧੜੀ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਧੋਖਾਧੜੀ ਕਰਨ ਵਾਲੇ ਫੋਨ ਅਤੇ ਮੈਸੇਜ ਨਾਲ ਈ.ਪੀ.ਐੱਫ.ਓ. ਦੇ ਨਾਂ 'ਤੇ ਲੋਕਾਂ ਦੀ ਪਰਸਨਲ ਜਾਣਕਾਰੀ ਮੰਗ ਰਹੇ ਹਨ ਅਤੇ ਉਨ੍ਹਾਂ ਨੂੰ ਧੋਖਾਧੜੀ ਦਾ ਸ਼ਿਕਾਰ ਬਣਾ ਰਹੇ ਹਨ। ਅਜਿਹੇ 'ਚ ਈ.ਪੀ.ਐੱਫ.ਓ. ਨੇ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ।
ਈ.ਪੀ.ਐੱਫ.ਓ. ਨੇ ਟਵੀਟ ਕਰਕੇ 'ਫਰਜ਼ੀ ਕਾਲਾਂ ਅਤੇ ਐੱਸ.ਐੱਮ.ਐੱਸ ਤੋਂ ਸਾਵਧਾਨ ਰਹਿਣ ਲਈ ਕਿਹਾ ਕਿ ਈ.ਪੀ.ਐੱਫ.ਓ. ਕਦੇ ਵੀ ਆਪਣੇ ਮੈਂਬਰਾਂ ਨੂੰ ਫੋਨ, ਈ-ਮੇਲ ਜਾਂ ਸੋਸ਼ਲ ਮੀਡੀਆ 'ਤੇ ਪਰਸਨਲ ਡਿਟੇਲਸ ਸਾਂਝੀ ਕਰਨ ਲਈ ਨਹੀਂ ਕਹਿੰਦਾ ਹੈ। ਈ.ਪੀ.ਐੱਫ.ਓ. ਅਤੇ ਇਸ ਦੇ ਕਰਮਚਾਰੀ ਕਦੇ ਵੀ ਅਜਿਹੀ ਜਾਣਕਾਰੀ ਨਹੀਂ ਮੰਗਦੇ ਹਨ। ਈ.ਪੀ.ਐੱਫ.ਓ. ਨੇ ਆਪਣੇ ਮੈਂਬਰਾਂ ਨੂੰ ਆਪਣਾ UAN, ਪੈਨ, ਪਾਸਵਰਡ, ਬੈਂਕ ਖਾਤੇ ਦੇ ਵੇਰਵੇ, ਓ.ਟੀ.ਪੀ., ਆਧਾਰ ਅਤੇ ਫਾਈਨੈਂਸ ਡਿਟੇਲਸ ਕਿਸੇ ਨਾਲ ਵੀ ਸਾਂਝੀ ਨਾ ਕਰਨ ਦੀ ਸਲਾਹ ਦਿੱਤੀ ਹੈ । ਸਾਈਬਰ ਅਪਰਾਧੀ ਈ.ਪੀ.ਐੱਫ.ਓ. ਮੈਂਬਰਾਂ ਦੀ ਪਰਸਨਲ ਡਿਟੇਲਸ ਦੀ ਗੈਰ-ਕਾਨੂੰਨੀ ਤਰੀਕੇ ਨਾਲ ਵਰਤੋਂ ਕਰ ਸਕਦੇ ਹਨ ਅਤੇ ਮੈਂਬਰਾਂ ਨੂੰ ਵਿੱਤੀ ਨੁਕਸਾਨ ਵੀ ਝੱਲਣਾ ਪੈ ਸਕਦਾ ਹੈ।
PF 'ਤੇ ਮਿਲਦਾ ਹੈ 8.1 ਫੀਸਦੀ ਵਿਆਜ
ਦੱਸ ਦੇਈਏ ਕਿ ਈ.ਪੀ.ਐੱਫ.ਓ. ਕਰਮਚਾਰੀਆਂ ਦੇ ਰਿਟਾਇਰਮੈਂਟ ਲਈ ਫੰਡ ਜਮ੍ਹਾ ਕਰਦਾ ਹੈ। ਇਸ ਦੇ ਤਹਿਤ ਕੰਪਨੀ ਅਤੇ ਕਰਮਚਾਰੀ ਦੋਵਾਂ ਦੀ ਤਰਫੋਂ ਪੈਸੇ ਜਮ੍ਹਾ ਕੀਤੇ ਜਾਂਦੇ ਹਨ ਅਤੇ ਈ.ਪੀ.ਐੱਫ ਖਾਤੇ ਦੇ ਤਹਿਤ ਕਰਮਚਾਰੀਆਂ ਦੀ ਬੇਸਿਕ ਤਨਖਾਹ ਦਾ 12 ਫੀਸਦੀ ਅਤੇ ਇੰਨੀ ਹੀ ਰਕਮ ਕੰਪਨੀ ਵਲੋਂ ਕੱਟੀ ਜਾਂਦੀ ਹੈ। ਹਰ ਮਹੀਨੇ ਜਮ੍ਹਾ ਕੀਤੀ ਇਸ ਰਕਮ 'ਤੇ 8.1 ਫੀਸਦੀ ਸਾਲਾਨਾ ਵਿਆਜ ਦਿੱਤਾ ਜਾਂਦਾ ਹੈ। ਜਦੋਂ ਰਿਟਾਇਰਮੈਂਟ ਦੀ ਉਮਰ ਪੂਰੀ ਹੋ ਜਾਂਦੀ ਹੈ ਤਾਂ ਇਹ ਰਕਮ ਕਰਮਚਾਰੀਆਂ ਨੂੰ ਅਦਾ ਕੀਤੀ ਜਾਂਦੀ ਹੈ।