EPFO ਨੇ ਜ਼ਿਆਦਾ ਪੈਨਸ਼ਨ ਲਈ ਅਪਲਾਈ ਕਰਨ ਦਾ ਸਮਾਂ ਵਧਾਇਆ, ਹੁਣ ਇਸ ਦਿਨ ਤਕ ਦੀ ਮਿਲੀ ਇਜਾਜ਼ਤ

Tuesday, May 02, 2023 - 11:30 PM (IST)

EPFO ਨੇ ਜ਼ਿਆਦਾ ਪੈਨਸ਼ਨ ਲਈ ਅਪਲਾਈ ਕਰਨ ਦਾ ਸਮਾਂ ਵਧਾਇਆ, ਹੁਣ ਇਸ ਦਿਨ ਤਕ ਦੀ ਮਿਲੀ ਇਜਾਜ਼ਤ

ਨਵੀਂ ਦਿੱਲੀ (ਭਾਸ਼ਾ): ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ ਜ਼ਿਆਦਾ ਪੈਨਸ਼ਨ ਲੈਣ ਲਈ ਅਪਲਾਈ ਕਰਨ ਦਾ ਸਮਾਂ ਵਧਾ ਕੇ 26 ਜੂਨ ਤਕ ਕਰ ਦਿੱਤਾ ਹੈ। ਈ.ਪੀ.ਐੱਫ.ਓ. ਨੇ ਮੰਗਲਵਾਰ ਸ਼ਾਮ ਨੂੰ ਜਾਰੀ ਇਕ ਬਿਆਨ ਵਿਚ ਕਿਹਾ ਕਿ ਤਿੰਨ ਮਈ ਨੂੰ ਖ਼ਤਮ ਹੋਣ ਵਾਲੀ ਮਿਆਦ ਨੂੰ ਵਧਾ ਕੇ 26 ਜੂਨ 2023 ਕਰ ਦਿੱਤਾ ਗਿਆ ਹੈ। ਇਸ ਤਰ੍ਹਾਂ ਯੋਗ ਕਰਮਚਾਰੀ ਹੁਣ 26 ਜੂਨ ਤਕ ਜ਼ਿਆਦਾ ਪੈਨਸ਼ਨ ਲੈਣ ਲਈ ਆਨਲਾਈਨ ਅਪਲਾਈ ਕਰ ਸਕਦੇ ਹਨ। 

ਇਹ ਖ਼ਬਰ ਵੀ ਪੜ੍ਹੋ - ਕੋਹਲੀ ਬਨਾਮ ਗੰਭੀਰ: ਬਹਿਸਬਾਜ਼ੀ ਦੌਰਾਨ ਹੋਈਆਂ ਸੀ ਇਹ ਗੱਲਾਂ; ਟੀਮ ਦੇ ਮੈਂਬਰ ਨੇ ਦੱਸ ਦਿੱਤੀ ’ਕੱਲੀ-’ਕੱਲੀ ਗੱਲ

ਈ.ਪੀ.ਐੱਫ.ਓ. ਨੇ ਸੁਪਰੀਮ ਕੋਰਟ ਦੇ 4 ਨਵੰਬਰ 2022 ਦੇ ਪੈਨਸ਼ਨ ਸਬੰਧੀ ਇਕ ਮਹੱਤਵਪੂਰਨ ਫ਼ੈਸਲੇ 'ਤੇ ਅਮਲ ਕਰਦਿਆਂ ਮੌਜੂਦਾ ਸ਼ੇਅਰ ਹੋਲਡਰਾਂ ਤੇ ਸੇਵਾਮੁਕਤ ਹੋ ਚੁੱਕੇ ਮੁਲਾਜ਼ਮਾਂ ਨੂੰ ਵੀ 3 ਮਈ 2023 ਤਕ ਆਨਲਾਈਨ ਅਪਲਾਈ ਕਰਨ ਨੂੰ ਕਿਹਾ ਸੀ। ਇਸ ਅਹਿਮ ਫ਼ੈਸਲੇ ਵਿਚ ਅਦਾਲਤ ਨੇ ਕਿਹਾ ਸੀ ਕਿ ਈ.ਪੀ.ਐੱਫ.ਓ. ਨੂੰ ਆਪਣੇ ਮੌਜੂਦਾ ਤੇ ਸਾਬਕਾ ਯੋਗਦਾਨ ਦੇਣ ਵਾਲਿਆਂ ਨੂੰ ਜ਼ਿਆਦਾ ਪੈਨਸ਼ਨ ਚੁਣਨ ਦਾ ਮੌਕਾ ਦੇਣਾ ਚਾਹੀਦਾ ਹੈ। ਇਸ ਲਈ ਕੁੱਝ ਸ਼ਰਤਾਂ ਵੀ ਰੱਖੀਆਂ ਗਈਆਂ ਸਨ। 

ਇਹ ਖ਼ਬਰ ਵੀ ਪੜ੍ਹੋ - CBSE 10ਵੀਂ ਤੇ 12ਵੀਂ ਦੇ ਨਤੀਜੇ ਦੀ ਉਡੀਕ 'ਚ ਬੈਠੇ ਵਿਦਿਆਰਥੀਆਂ ਲਈ ਆਈ ਅਹਿਮ ਖ਼ਬਰ

ਹਾਲਾਂਕਿ ਮੁਲਾਜ਼ਮ ਸੰਗਠਨਾਂ ਦੇ ਕਈ ਨੁਮਾਇੰਦਿਆਂ ਨੇ ਈ.ਪੀ.ਐੱਫ.ਓ. ਨੂੰ ਸਮਾਂ ਵਧਾਉਣ ਦੀ ਅਪੀਲ ਕੀਤੀ ਸੀ। ਇਸ ਗੱਲ ਨੂੰ ਧਿਆਨ ਵਿਚ ਰੱਖਦਿਆਂ ਜ਼ਿਆਦਾ ਪੈਨਸ਼ਨ ਲਈ ਆਨਲਾਈਨ ਅਪਲਾਈ ਕਰਨ ਦੀ ਸਮਾਂ ਹੱਦ ਨੂੰ ਵਧਾ ਕੇ 26 ਜੂਨ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਈ.ਪੀ.ਐੱਫ.ਓ. ਨੇ ਕਿਹਾ ਕਿ ਮੁਲਾਜ਼ਮਾਂ, ਰੁਜ਼ਗਾਰਦਾਤਿਆਂ ਤੇ ਉਨ੍ਹਾਂ ਦੇ ਸੰਗਠਨਾਂ ਨੂੰ ਆਈਆਂ ਮੰਗਾਂ 'ਤੇ ਵਿਚਾਰ ਕਰਨ ਤੋਂ ਬਾਅਦ ਸਮਾਂ ਵਧਾ ਦਿੱਤਾ ਗਿਆ ਹੈ। ਇਸ ਨਾਲ ਪੈਨਸ਼ਨਧਾਰਕਾਂ ਤੇ ਮੌਜੂਦਾ ਸ਼ੇਅਰ ਹੋਲਡਰਾਂ ਨੂੰ ਅਪਲਾਈ ਕਰਨ ਲਈ ਸਹੀ ਸਮਾਂ ਮਿਲ ਸਕੇਗਾ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News